ਫਗਵਾੜਾ, 6 ਫਰਵਰੀ (ਹ. ਟ.)¸
ਮ੍ਰਿਤਕਾਂ ਦੇ ਦਾਹ ਸੰਸਕਾਰ
ਦਾ ਚੌਗਿਰਦਾ ਪੱਖੀ ਤਰੀਕਾ ਮੁਹੱਈਆ
ਕਰਨ ਅਤੇ ਲੱਕੜ ਦੇ ਬਾਲਣ 'ਤੇ
ਨਿਰਭਰਤਾ ਘਟਾਉਣ ਦੇ ਮੰਤਵ ਨਾਲ ਐੱਲ.
ਪੀ. ਜੀ. ਨਾਲ ਚੱਲਣ ਵਾਲਾ ਸ਼ਮਸ਼ਾਨਘਾਟ
ਦੋਆਬਾ ਖੇਤਰ ਵਿਚ ਫਗਵਾੜਾ ਨੇੜੇ ਨੂਰਪੁਰ
ਪਿੰਡ ਵਿਖੇ ਛੇਤੀ ਹੀ ਚਾਲੂ ਹੋ ਜਾਵੇਗਾ। ਐੱਨ.
ਆਰ. ਆਈ.-1 ਪ੍ਰਾਜੈਕਟ ਅਧੀਨ 16
ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ
ਇਸ ਸ਼ਮਸ਼ਾਨਘਾਟ ਦੀ ਟਰਾਇਲ ਕਰ ਲਈ
ਗਈ ਹੈ।
ਸ਼੍ਰੀ ਦਸਮੇਸ਼ ਵਿਕਾਸ ਸਭਾ ਨੂਰਪੁਰ ਦੇ
ਮੈਂਬਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਇਸ
ਸਥਾਨ ਦੀ ਉਸਾਰੀ ਦਾ ਵਿਚਾਰ ਸਭਾ ਦੇ
ਮੈਂਬਰਾਂ ਨੂੰ ਪਿਛਲੇ ਸਾਲ ਆਇਆ ਸੀ।
ਚੰਡੀਗੜ੍ਹ ਸਥਿਤ ਇਕ ਸਵੈ-ਸੇਵੀ ਸੰਗਠਨ
ਵਿਲੇਜ ਲਾਈਫ ਇੰਪਰੂਵਮੈਂਟ ਫਾਊਂਡੇਸ਼ਨ,
ਜਿਹੜੀ 3 ਕਰੋੜ ਰੁਪਏ ਦੀ ਲਾਗਤ ਨਾਲ
ਐੱਨ. ਆਰ. ਆਈ.-ਆਈ. ਪ੍ਰਾਜੈਕਟ ਉਸਾਰ
ਰਹੀ ਹੈ, ਨੇ ਵੀ ਪਿੰਡ ਵਿਚ ਇਸ ਪ੍ਰਾਜੈਕਟ
ਦੀ ਉਸਾਰੀ ਲਈ ਨਿਗਰਾਨੀ ਕੀਤੀ ਹੈ।
ਮਾਹਰਾਂ ਦਾ ਵਿਚਾਰ ਹੈ ਕਿ ਘੱਟ ਖਰਚੀਲੇ
ਅਤੇ ਪ੍ਰਦੂਸ਼ਣ ਰਹਿਤ ਨਵੇਂ ਐੱਲ. ਪੀ. ਜੀ.
ਆਧਾਰਿਤ ਸ਼ਮਸ਼ਾਨਘਾਟ ਰਾਜ ਦੇ ਸੁੰਗੜ
ਰਹੇ ਜੰਗਲਾਤ ਖੇਤਰ ਨੂੰ ਬਚਾਉਣ ਵਿਚ
ਮਦਦ ਦੇਣਗੇ ਅਤੇ ਦਾਹ ਸੰਸਕਾਰ ਵੇਲੇ ਅੱਗ
ਤੇ ਧੂੰਏਂ ਨਾਲ ਹਵਾ ਨੂੰ ਮਲੀਨ ਹੋਣ ਤੋਂ
ਵੀ ਬਚਾਏਗਾ। ਪੰਜਾਬ ਪ੍ਰਦੂਸ਼ਣ ਕੰਟਰੋਲ
ਬੋਰਡ ਨੇ ਕੇਰਲਾ ਵਿਚ ਐੱਲ. ਪੀ. ਜੀ.
ਆਧਾਰਿਤ ਸ਼ਮਸ਼ਾਨਘਾਟਾਂ ਦੀ ਸਫਲਤਾ ਪਿੱਛੋਂ
ਰਾਜ ਭਰ ਵਿਚ ਇਸੇ ਤਰ੍ਹਾਂ ਦੇ
ਸ਼ਮਸ਼ਾਨਘਾਟਾਂ ਦੀ ਯੋਜਨਾ ਬਣਾਈ ਹੈ
ਜਿਨ੍ਹਾਂ ਵਿਚੋਂ 2 ਅੰਮ੍ਰਿਤਸਰ ਜ਼ਿਲੇ ਅਤੇ
ਇਕ ਤਰਨਤਾਰਨ ਵਿਚ ਉਸਾਰਿਆ ਗਿਆ
ਹੈ।
ਇਨ੍ਹਾਂ ਸ਼ਮਸ਼ਾਨਘਾਟਾਂ ਦੀ ਉਸਾਰੀ ਦਾ ਕੰਮ
ਲਗਭਗ ਮਕੰਮਲ ਹੋ ਚੁੱਕਾ ਹੈ। ਪੰਜਾਬ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ
ਕਾਹਨ ਸਿੰਘ ਪੰਨੂ ਨੇ ਉਕਤ ਜਾਣਕਾਰੀ ਦਿੰਦੇ
ਹੋਏ ਪਿੰਡ ਦੀ ਸਭਾ ਵਲੋਂ ਕੀਤੀ ਗਈ
ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ। ਪੰਨੂ
ਨੇ ਦੱਸਿਆ ਕਿ ਅਜਿਹੇ ਸ਼ਮਸ਼ਾਨਘਾਟਾਂ ਵਿਚ
ਇਕ ਮ੍ਰਿਤਕ ਦੇ ਸੰਸਕਾਰ ਲਈ ਐੱਲ. ਪੀ.
ਜੀ. ਦੇ ਇਕ ਸਿਲੰਡਰ ਤੋਂ ਵੀ ਘੱਟ ਖਪਤ
ਹੁੰਦੀ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment