ਸੁਖਬੀਰ ਬਾਦਲ ਵਲੋਂ 25 ਸਾਲ ਜਨਤਾ ਦੀ ਸੇਵਾ ਕਰਨ ਦਾ ਸੁਪਨਾ ਹੋਵੇਗਾ ਸਾਕਾਰ
ਫਤਿਹਗੜ੍ਹ ਸਾਹਿਬ, 6
ਫਰਵਰੀ (ਜਗਦੇਵ)-ਯੂਥ ਅਕਾਲੀ ਦਲ ਦੇ
ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ
ਦੀ ਅਗਵਾਈ ਹੇਠ ਸਮੁੱਚੇ ਯੂਥ ਅਕਾਲੀ ਦਲ
ਦੇ ਜੁਝਾਰੂ ਵਰਕਰਾਂ ਨੇ ਪੰਜਾਬ ਭਰ ਵਿਚ
ਦਿਨ-ਰਾਤ ਇਕ ਕਰਕੇ
ਸ਼੍ਰੋਮਣੀ ਅਕਾਲੀ ਦਲ
ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇਕ
ਕਰਕੇ ਕੰਮ ਕੀਤਾ, ਜਿਸਦੀ ਬਦੌਲਤ ਪੰਜਾਬ
ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਦੇ
ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਾਇਮ
ਹੋਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਦੇ
ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ
ਸਿਰਜਿਆ 25 ਸਾਲ ਰਾਜ
ਦੀ ਜਨਤਾ ਦੀ ਸੇਵਾ ਕਰਨ
ਦਾ ਸੁਪਨਾ ਸਾਕਾਰ ਹੋਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ
ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਜੈ ਸਿੰਘ
ਲਿਬੜਾ ਨੇ ਯੂਥ
ਵਰਕਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ
ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ
ਯੂਥ ਅਕਾਲੀ ਦਲ ਦੀ ਜਥੇਬੰਦੀ ਨੇ ਰਾਜ ਭਰ
ਵਿਚ ਆਪਣੀ ਬਣੀ ਜਥੇਬੰਦੀ ਵਲੋਂ
ਬਣਦੀ ਡਿਊਟੀ ਨਿਭਾਈ, ਉਥੇ
ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਵੀ ਯੂਥ
ਅਕਾਲੀ ਦਲ ਨੇ ਮੋਹਰੀ ਰੋਲ ਅਦਾ ਕੀਤਾ ਤੇ
ਜ਼ਿਲੇ ਭਰ ਦੀਆਂ ਤਿੰਨੋਂ ਸੀਟਾਂ ਤੋਂ ਸ਼ਾਨਦਾਰ
ਜਿੱਤਾਂ ਪ੍ਰਾਪਤ ਕਰਕੇ
ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਪਾਈਆਂ
ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ
ਇਲਾਵਾ ਜਗਤਾਰ ਸਿੰਘ ਗੁਣੀਆ ਮਾਜਰਾ,
ਕੁਲਵੰਤ ਸਿੰਘ ਮਾਲਾਹੇੜੀ, ਦਵਿੰਦਰ ਸਿੰਘ
ਜਿੰਦੂ, ਇਕਬਾਲ ਸਿੰਘ ਰਾਏ ਅੰਨੀਆਂ,
ਅਮਰੀਕ ਸਿੰਘ ਗੁਣੀਆ ਮਾਜਰਾ, ਚਮਕੌਰ
ਸਿੰਘ ਅਮਲੋਹ, ਊਦੈ ਸਿੰਘ ਸਰਪਾਲ,
ਪਰਵਿੰਦਰ ਸਿੰਘ ਸੌਮਲ ਹਿੰਮਤਪੁਰ,
ਹੈਪੀ ਭਾਂਬਰੀ, ਹਰਜੀਤ ਸਿੰਘ, ਜਸਵੰਤ ਸਿੰਘ
ਹਿੰਦੂਪੁਰ, ਗੁਰੀ ਕੁੰਬੜਾ, ਨੋਨੀ ਗੁਣੀਆ
ਮਾਜਰਾ, ਹਰਮੇਲ ਸਿੰਘ ਗੁਣੀਆ ਮਾਜਰਾ ਤੇ
ਕੁਲਵਿੰਦਰ ਸਿੰਘ ਸਲੇਮਪੁਰ ਆਦਿ ਵੀ ਹਾਜ਼ਰ
ਸਨ।
0 comments :
Post a Comment