ਜਲਾਲਾਬਾਦ, 28 ਜਨਵਰੀ (ਅਨੇਜਾ)-
ਪੰਜਾਬ ਦੀ ਤਸਵੀਰ ਬਦਲਣ ਲੱਗੀ ਹੈ, ਮੈਂ
ਨਹੀਂ ਸਗੋਂ ਜਨਤਾ ਮੂੰਹੋਂ ਬੋਲ ਰਹੀ ਹੈ। ਇਹ
ਵਿਚਾਰ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ
ਅਕਾਲੀ-ਭਾਜਪਾ ਦੇ ਉਮੀਦਵਾਰ ਸ. ਸੁਖਬੀਰ
ਸਿੰਘ ਬਾਦਲ ਨੇ ਬੀਤੀ ਦੇਰ ਸ਼ਾਮ ਕੇ. ਸੀ.
ਇੰਡਸਟ੍ਰੀਜ਼ 'ਚ ਚੋਣ ਰੈਲੀ ਦੌਰਾਨ
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ
ਕੀਤੇ। ਸ. ਬਾਦਲ ਨੇ ਕਿਹਾ ਕਿ ਸਿਰਫ
ਜਲਾਲਾਬਾਦ ਹੀ ਨਹੀਂ ਸਗੋਂ ਸੂਬੇ ਦੇ ਹਰੇਕ
ਸ਼ਹਿਰ ਅਤੇ ਪਿੰਡ 'ਚ ਵਿਕਾਸ ਕਰਵਾਇਆ
ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਵਿਕਾਸ
ਕਾਰਜਾਂ ਦੀ ਬਦੌਲਤ ਕਾਂਗਰਸ ਪਾਰਟੀ ਦੇ
ਤੀਰ ਖੋਖਲੇ ਸਾਬਿਤ ਹੋ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ-
ਭਾਜਪਾ ਪੱਖੀ ਆਵਾਜ਼ ਸੂਬੇ ਦੀਆਂ ਲੱਗਭਗ
80 ਸੀਟਾਂ 'ਤੇ ਜਿੱਤ ਦਾ ਡੰਕਾ ਵਜਾਏਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ
ਅਕਾਲੀ ਦਲ ਨੂੰ ਜਵਾਬ ਦੇਣ ਲਈ ਕੋਈ
ਹਥਿਆਰ ਨਹੀਂ ਬਚਿਆ ਹੈ ਕਿਉਂਕਿ ਮੁੱਖ
ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ
ਦੀ ਉੱਚੀ ਸੋਚ ਦੀ ਬਦੌਲਤ ਕਿਸਾਨਾਂ ਨੂੰ
ਬਿਜਲੀ-ਪਾਣੀ ਮੁਫਤ, ਗਰੀਬ ਪਰਿਵਾਰਾਂ ਨੂੰ
ਸਸਤਾ ਦਾਲ-ਆਟਾ ਅਤੇ ਵਪਾਰੀ ਵਰਗ ਨੂੰ
ਚੁੰਗੀ ਤੋਂ ਰਾਹਤ ਮਿਲੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ
ਆਪਣੇ ਸ਼ਾਸਨਕਾਲ ਦੌਰਾਨ ਕਿਸੇ ਵੀ ਵਰਗ
ਨੂੰ ਸਹੂਲਤ ਨਹੀਂ ਦਿੱਤੀ ਅਤੇ ਹੁਣ ਕਿਸ ਹੱਕ
ਨਾਲ ਜਨਤਾ ਤੋਂ ਵੋਟ ਦੀ ਉਮੀਦ ਕਰ
ਰਹੀ ਹੈ। ਉਨ੍ਹਾਂ ਅਕਾਲੀ-ਭਾਜਪਾ ਸਰਕਾਰ
ਵਲੋਂ ਕਰਵਾਏ ਗਏ ਵਿਕਾਸ
ਕਾਰਜਾਂ ਦੀ ਗਿਣਤੀ ਕਰਵਾਉਂਦਿਆਂ
ਕਿਹਾ ਕਿ ਇਨ੍ਹਾਂ ਨੂੰ ਜਾਰੀ ਰੱਖਣ ਲਈ
ਅਕਾਲੀ-ਭਾਜਪਾ ਗਠਜੋੜ ਦਾ ਮੁੜ
ਸੱਤਾ ਵਿਚ ਆਉਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ
ਗਰੀਬਾਂ ਨੂੰ 1 ਰੁਪਏ ਕਿਲੋ ਆਟਾ, ਦੋ ਲੱਖ
ਦਾ ਸਿਹਤ ਬੀਮਾ, ਸ਼ਗਨ ਸਕੀਮ
ਦੀ ਰਾਸ਼ੀ 31 ਹਜ਼ਾਰ, ਬੁਢਾਪਾ ਪੈਨਸ਼ਨ
600 ਰੁਪਏ, ਨਗਰ 'ਚ ਸੁਵਿਧਾਵਾਂ ਨਾਲ
ਲੈਸ ਵੱਡਾ ਹਸਪਤਾਲ, ਪੇਂਡੂ ਖੇਤਰ ਵਿਚ
ਸੜਕਾਂ ਦਾ ਮੁਕੰਮਲ ਕੰਮ ਤੇ ਉੱਚ ਪੱਧਰੀ ਖੇਡ
ਸਟੇਡੀਅਮ ਦਾ ਨਿਰਮਾਣ ਕਰਵਾਇਆ
ਜਾਵੇਗਾ। ਇਸ ਮੌਕੇ ਮੌਜੂਦ ਲੋਕਾਂ ਨੇ ਹੱਥ
ਖੜ੍ਹੇ ਕਰਕੇ ਵਾਅਦਾ ਕੀਤਾ ਕਿ ਉਹ
ਅਕਾਲੀ-ਭਾਜਪਾ ਸਰਕਾਰ ਲਿਆਉਣ 'ਚ
ਇਕ-ਇਕ ਵੋਟ ਸੁਖਬੀਰ ਦੇ ਹੱਕ ਵਿਚ
ਭੁਗਤਣਗੇ। ਇਸ ਮੌਕੇ ਪ੍ਰੇਮ ਵਲੇਚਾ, ਅਸ਼ੋਕ
ਅਨੇਜਾ, ਦਵਿੰਦਰ ਬੱਬਲ ਅਤੇ ਰਾਜ ਚੌਹਾਨ
ਪ੍ਰਧਾਨ ਨਗਰ ਕੌਂਸਲ ਨੇ ਵੀ ਸੰਬੋਧਨ
ਕੀਤਾ। ਇਸ ਮੌਕੇ ਸੁਖਬੀਰ ਬਾਦਲ ਦੇ ਓ.
ਐੱਸ. ਡੀ. ਨਿੱਪੀ ਧਨੋਆ, ਰਾਜਨੀਤਕ
ਸਕੱਤਰ, ਪਰਮਜੀਤ ਸਿੰਘ ਸਿੰਧਵਾਂ ਤੇ
ਰੁਪਿੰਦਰ ਗਰੇਵਾਲ ਵੀ ਮੌਜੂਦ ਸਨ। ਇਸ
ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਸ਼ੰਟੀ ਗਾਂਧੀ ਅਤੇ ਸੋਨੂੰ ਦਰਗਨ ਨੇ ਕ੍ਰਿਪਾਨ
ਦੇ ਕੇ ਸੁਖਬੀਰ ਬਾਦਲ ਨੂੰ ਸਨਮਾਨਿਤ
ਕੀਤਾ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment