ਮਾਰਕਫੈੱਡ ਦੀ ਜਲੰਧਰ ਬ੍ਰਾਂਚ ਵਿਚ ਸਾਲ
2010-11 ਦੀ ਐਕਾਊੁਂਟਸ ਬੁਕਸ ਦੇ
ਗੁਆਚ ਜਾਣ ਅਤੇ ਕਰੋੜਾਂ ਰੁਪਏ ਦੀ ਖਾਤਿਆਂ
'ਚ ਹੇਰਾ-ਫੇਰੀ ਦਾ ਮਾਮਲਾ ਸਾਹਮਣੇ ਆਉਣ
ਮਗਰੋਂ ਹੁਣ ਜ਼ਿਲਾ ਮੁਕਤਸਰ 'ਚ ਮਾਰਕਫੈੱਡ
ਦੀ ਬਾਘਾਪੁਰਾਣਾ ਬ੍ਰਾਂਚ ਵਿਚ ਲਗਭਗ 18
ਕਰੋੜ ਦੇ ਝੋਨੇ ਦੀ ਸ਼ਾਰਟੇਜ
ਦਾ ਘਪਲਾ ਸਾਹਮਣੇ ਆਇਆ ਹੈ। ਇਸ
ਘੋਟਾਲੇ ਦੇ ਸਾਹਮਣੇ ਆਉਣ ਮਗਰੋਂ
ਮਾਰਕਫੈੱਡ ਹੈੱਡਕੁਆਰਟਰ ਨੇ ਮੁਕਤਸਰ 'ਚ
ਮਾਰਕਫੈੱਡ ਦੇ ਜ਼ਿਲਾ ਪ੍ਰਬੰਧਕ ਅਮਰਜੀਤ
ਸਿੰਘ ਸੰਧੂ ਅਤੇ ਉਸਦੀ ਬਾਘਾਪੁਰਾਣਾ ਬ੍ਰਾਂਚ
ਵਿਚ ਤੈਨਾਤ ਐੱਫ.ਓ. (ਕਾਟਨ) ਕਮਲ
ਕੁਮਾਰ ਅਤੇ ਸੈਲਜ਼ਮੈਨ ਸ਼ਾਮ ਲਾਲ ਨੂੰ ਤੁਰੰਤ
ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ।
ਹਾਲਾਂਕਿ ਹੈੱਡਕੁਆਰਟਰ ਨੇ ਮਾਮਲੇ 'ਤੇ
ਐੱਫ.ਆਈ.ਆਰ. ਦਰਜ ਕਰਨ ਦੀ ਸਿਫਾਰਸ਼
ਕੀਤੀ ਹੈ ਪਰ ਹਾਲੇ ਤਕ ਪੁਲਸ ਨੇ
ਮਾਮਲਾ ਦਰਜ ਨਹੀਂ ਕੀਤਾ ਹੈ। ਮਾਰਕਫੈੱਡ
ਤੋਂ ਜੁੜੇ ਭਰੋਸੇਯੋਗ ਸੂਤਰਾਂ ਦੇ ਮੁਤਾਬਿਕ
ਬਾਘਾਪੁਰਾਣਾ 'ਚ ਅਵਤਾਰ ਰਾਈਸ ਮਿੱਲ ਤੇ
ਮਾਰਕਫੈੱਡ ਦੇ ਬਾਘਾਪੁਰਾਣਾ ਤੇ
ਜ਼ਿਲਾ ਪ੍ਰਬੰਧਕ ਦਫਤਰ ਦੇ ਅਧਿਕਾਰੀਆਂ
ਦਰਮਿਆਨ ਮਿਲੀ-ਭੁਗਤ ਦੀ ਸ਼ਿਕਾਇਤ
ਮਾਰਕਫੈੱਡ ਹੈੱਡਕੁਆਰਟਰ 'ਚ ਮਿਲੀ ਸੀ।
ਇਸ ਸ਼ਿਕਾਇਤ 'ਤੇ ਹੈੱਡਕੁਆਰਟਰ ਵਲੋਂ ਮਿੱਲ
ਨੂੰ ਜਾਰੀ ਝੋਨਾ 'ਤੇ ਮਿੱਲ ਖੇਤਰ 'ਚ ਸਟਾਕ
ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਗਈ।
ਇਸ ਵੈਰੀਫਿਕੇਸ਼ਨ ਰਿਪੋਰਟ ਮੁਤਾਬਿਕ ਮਿੱਲ
ਨੂੰ ਲਗਭਗ 18 ਕਰੋੜ ਰੁਪਏ
ਦਾ ਝੋਨਾ ਜਾਰੀ ਕੀਤਾ ਗਿਆ ਸੀ ਪਰ ਸਟਾਕ
ਸਿਫਰ ਪਾਇਆ ਗਿਆ। ਇਸ
ਤਰ੍ਹਾਂ ਮਾਰਕਫੈੱਡ ਅਧਿਕਾਰੀਆਂ ਤੇ ਮਿੱਲ
ਮੈਨੇਜਮੈਂਟ ਦੀ ਮਿਲੀ-ਭੁਗਤ ਨਾਲ ਮਾਰਕਫੈੱਡ
ਨੂੰ ਲਗਭਗ 18 ਕਰੋੜ ਦਾ ਚੂਨਾ ਲੱਗਾ ਹੈ।
ਬਿਨਾਂ ਐਗਰੀਮੈਂਟ ਜਾਰੀ ਕੀਤਾ ਝੋਨਾ
ਘੋਟਾਲਿਆਂ ਦਾ ਦੂਜਾ ਅਹਿਮ ਪਹਿਲੂ ਮਿੱਲ ਨੂੰ
ਬਿਨਾਂ ਐਗਰੀਮੈਂਟ ਝੋਨਾ ਜਾਰੀ ਕਰਨਾ ਹੈ।
ਨਿਯਮਾਂ ਦੇ ਮੁਤਾਬਿਕ ਮਾਰਕਫੈੱਡ ਤੇ ਮਿੱਲ
ਮੈਨੇਜਮੈਂਟ ਦਰਮਿਆਨ ਕਾਨੂੰਨੀ ਰੂਪ ਤੋਂ
ਵੈਲਿਡ ਐਗਰੀਮੈਂਟ ਹੋਣ ਮਗਰੋਂ ਹੀ ਸ਼ੈਲਰ ਨੂੰ
ਝੋਨਾ ਜਾਰੀ ਕੀਤਾ ਜਾ ਸਕਦਾ ਹੈ ਪਰ ਇਸ
ਮਾਮਲੇ 'ਚ ਲਗਭਗ 18 ਕਰੋੜ
ਦਾ ਝੋਨਾ ਬਿਨਾਂ ਐਗਰੀਮੈਂਟ ਹੀ ਮਿੱਲ ਨੂੰ
ਜਾਰੀ ਕਰ ਦਿੱਤਾ ਗਿਆ।
ਹਾਲੇ ਹੋਰ ਸ਼ੈਲਰਾਂ ਦੀ ਵੀ ਹੋਵੇਗੀ ਜਾਂਚ
18 ਕਰੋੜ ਦੇ ਇਸ ਮਹਾਘੋਟਾਲੇ ਤੋਂ ਸਕਤੇ
'ਚ ਆਏ ਮਾਰਕਫੈੱਡ ਪ੍ਰਬੰਧਕਾਂ ਨੇ ਰਾਜ 'ਚ
ਇਨ੍ਹਾਂ ਸਾਰੇ ਸ਼ੈਲਰਾਂ ਤੇ ਗੋਦਾਮਾਂ ਦੇ ਸਟਾੱਕ
ਦੀ ਫਿਜ਼ੀਕਲ ਵੈਰੀਫਿਕੇਸ਼ਨ
ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦੇ ਜ਼ਰੀਏ ਤੋਂ
ਮਾਰਕਫੈੱਡ ਭਾਰਤੀ ਖੁਰਾਕ ਨਿਗਮ ਦੇ ਖੁਰਾਕ
ਪਦਾਰਥਾਂ ਦੀ ਸਪਲਾਈ ਕਰਦੀ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment