ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ
ਗਿਆਨੀ ਗੁਰਬਚਨ ਸਿੰਘ ਵੱਲੋਂ ਸ੍ਰੀ ਗੁਰੂ
ਗ੍ਰੰਥ ਸਾਹਿਬ ਸਤਿਕਾਰ ਕਮੇਟੀ 'ਤੇ ਸਿੱਧੇ
ਤੌਰ 'ਤੇ ਕੋਈ ਵੀ ਕਾਰਵਾਈ ਕਰਨ
ਦੀ ਲਗਾਈ ਗਈ ਪਾਬੰਦੀ ਦੇ ਬਾਵਜੂਦ
ਕਮੇਟੀ ਦੇ ਮੈਂਬਰਾਂ ਨੇ ਅੱਜ ਸਿੱਧੇ ਤੌਰ 'ਤੇ
ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਦਖਲ
ਹੀ ਨਹੀਂ ਦੇ ਦਿੱਤਾ ਸਗੋਂ ਸ਼੍ਰੋਮਣੀ ਕਮੇਟੀ ਦੇ
ਮੁਲਾਜ਼ਮਾਂ 'ਤੇ ਹਮਲਾ ਵੀ ਕਰ ਦਿੱਤਾ।
ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ
ਕਮੇਟੀ ਮੁੱਛਲ ਦੇ ਕਾਰਕੁੰਨਾਂ ਵਲੋਂ
ਸ਼੍ਰੋਮਣੀ ਕਮੇਟੀ ਦੇ ਦੋ ਕਰਮਚਾਰੀਆਂ ਨੂੰ
ਸਤਿਕਾਰ ਦੇ ਮਾਮਲੇ ਵਿਚ ਹੋਈ ਇਕ ਝੜਪ
ਦੌਰਾਨ ਜ਼ਖਮੀ ਕਰ ਦਿੱਤਾ। ਹਾਲਾਤ ਇਥਂੋ
ਤਕ ਵਿਗੜ ਗਏ ਕਿ ਕ੍ਰਿਪਾਨਾਂ , ਗੰਡਾਸਿਆਂ
ਤੇ ਬਰਛਿਆਂ ਨਾਲ ਲੈਸ ਹੋ ਕੇ ਆਏ ਮੁੱਛਲ
ਧੜੇ ਨੇ ਸ਼੍ਰੋਮਣੀ ਕਮੇਟੀ ਦੇ 7 ਦੇ ਕਰੀਬ
ਕਰਮਚਾਰੀਆਂ ਨੂੰ ਬੰਦੀ ਵੀ ਬਣਾ ਲਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ
ਧਾਰਮਿਕ ਲਿਟਰੇਚਰ ਦੇ ਅਦਬ ਸਤਿਕਾਰ ਨੂੰ
ਲੈ ਕੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ
ਸਤਿਕਾਰ ਕਮੇਟੀ ਵਿਚਾਲੇ ਆਪਸ ਵਿਚ
ਹੋਇਆ ਤਕਰਾਰ ਖੂਨੀ ਝੜਪ ਵਿਚ ਤਬਦੀਲ
ਹੋ ਗਿਆ ਜਿਸ ਵਿਚ ਕਮੇਟੀ ਦੇ 2
ਕਰਮਚਾਰੀ ਜ਼ਖਮੀ ਹੋ ਗਏ
ਜਦਕਿ ਸਤਿਕਾਰ ਕਮੇਟੀ ਦਾ ਮੈਂਬਰ
ਵੀ ਫਟੜ ਹੋਇਆ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ
ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ
ਸਿੰਘ, ਐਡੀਸ਼ਨਲ ਸਕੱਤਰ ਮਨਜੀਤ ਸਿੰਘ
ਦੀ ਅਗਵਾਈ ਹੇਠ ਕਮੇਟੀ ਦੇ
ਵੱਡੀ ਗਿਣਤੀ ਵਿਚ ਮੁਲਾਜ਼ਮ
ਗੁਰਦਵਾਰਾ ਰਾਮਸਰ ਸਾਹਿਬ ਵਿਖੇ ਪੁੱਜ
ਗਏ। ਇਸ ਦੌਰਾਨ ਪੁਲਸ ਕਮਿਸ਼ਨਰ
ਸ਼੍ਰੀ ਆਰ. ਪੀ. ਮਿੱਤਲ ਦੀ ਹਦਾਇਤ 'ਤੇ
ਡੀ. ਅੱੈਸ. ਪੀ. ਹਰਵਿੰਦਰ ਸਿੰਘ ਵੀ ਪੁੱਜ ਗਏ
ਤੇ ਹਾਲਾਤ 'ਤੇ ਕਾਬੂ ਪਾਇਆ।
ਥਾਣਾ ਸੀ ਡਵੀਜ਼ਨ ਦੇ ਐੱਸ. ਅੱੈਚ. ਓ.
ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਮਾਮਲੇ
ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ
ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ
ਤੇ ਉਨ੍ਹਾਂ ਦੇ ਸਾਥੀਆਂ 'ਤੇ
ਧਾਰਾ 323,148,149,506 ਅਤੇ
380 ਲਗਾ ਕੇ ਐੱਫ. ਆਈ. ਆਰ. ਨੰਬਰ
26 ਮੁਤਾਬਿਕ ਪਰਚਾ ਦਰਜ ਕਰ ਲਿਆ
ਹੈ।
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ
ਸਤਿਕਾਰ ਕਮੇਟੀ ਦੇ ਮੈਂਬਰਾਂ ਵਿਚ ਇਕ-ਦੂਜੇ
'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ
ਜਾਣ ਦੀ ਸੂਚਨਾ 'ਤੇ ਪੁਲਸ ਪ੍ਰਸ਼ਾਸਨ
ਤੁਰੰਤ ਹਰਕਤ ਵਿਚ ਆ ਗਿਆ ਜਿਸ ਦੇ
ਬਾਅਦ ਗੁਰਦੁਆਰਾ ਰਾਮਸਰ ਸਾਹਿਬ ਵਿਖੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਪਬਲੀਕੇਸ਼ਨ ਦਫਤਰ 'ਚ ਆ ਕੇ
ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ
ਲਿਆ ਅਤੇ ਜ਼ਖਮੀਆਂ ਨੂੰ
ਨਜ਼ਦੀਕੀ ਹਸਪਤਾਲ ਵਿਚ ਦਾਖਲ
ਕਰਵਾ ਦਿੱਤਾ। ਪੁਲਸ ਨੇ ਅਗਲੀ ਕਾਰਵਾਈ
ਸ਼ੁਰੂ ਕਰ ਦਿੱਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਸਕੱਤਰ ਦਲਮੇਘ ਸਿੰਘ ਨੇ
ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਸਿੱਖਾਂ ਦੀ ਪ੍ਰਮੁੱਖ ਧਾਰਮਿਕ
ਜਥੇਬੰਦੀ ਹੈ ਤੇ ਕਿਸੇ ਵੀ ਅਖੌਤੀ ਜਥੇਬੰਦੀ ਨੂੰ
ਇਸ ਦੇ ਕੰਮਕਾਜ ਵਿਚ ਦਖਲ-
ਅੰਦਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ ਤੇ
ਜੇਕਰ ਕਿਸੇ ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਮੁਲਾਜ਼ਮ ਦੇ ਕੰਮਕਾਜ 'ਤੇ ਇਤਰਾਜ਼ ਹੋਵੇ
ਤਾਂ ਉਹ ਮਹਿਕਮੇ ਦੇ ਸਬੰਧਿਤ ਸਕੱਤਰ, ਮੇਰੇ
ਨਾਲ ਜਾਂ ਮਾਣਯੋਗ ਪ੍ਰਧਾਨ ਸਾਹਿਬ ਨਾਲ
ਗੱਲ ਕਰ ਸਕਦਾ ਹੈ, ਪ੍ਰੰਤੂ ਕਿਸੇ
ਵੀ ਅਖੌਤੀ ਜਥੇਬੰਦੀ ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਮੁਲਾਜ਼ਮ ਦੇ ਗਲ ਪੈਣ ਦੀ ਇਜਾਜ਼ਤ
ਹਰਗਿਜ਼ ਨਹੀਂ ਦਿਤੀ ਜਾਵੇਗੀ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment