'ਤੁਸੀਂ ਕਿਸਨੂੰ ਵੋਟ ਪਾਈ ਸੀ'
ਸਰਵੇ ਦੇ ਨਾਮ 'ਤੇ ਮੁੰਬਈ ਦੀ ਕੰਪਨੀ ਵਲੋਂ
ਲੋਕਾਂ ਨੂੰ ਟੈਲੀਫੋਨ ਕਾਲਾਂ
ਜਲੰਧਰ, 6 ਫਰਵਰੀ (ਜੀ. ਐੱਸ. ਪਰੂਥੀ)-
ਪੰਜਾਬ ਵਿਚ ਵੋਟਾਂ ਪੈਣ ਦੀ ਪ੍ਰਕਿਰਿਆ
ਮੁਕੰਮਲ ਹੋ ਚੁੱਕੀ ਹੈ ਅਤੇ ਹੁਣ ਲੋਕਾਂ ਨੂੰ 6
ਮਾਰਚ ਦਾ ਇੰਤਜ਼ਾਰ ਹੈ, ਜਦ ਨਤੀਜਿਆਂ
ਦਾ ਐਲਾਨ ਕੀਤਾ ਜਾਵੇਗਾ ਕਿਉਂਕਿ ਯੂ. ਪੀ.
ਅਤੇ ਗੋਆ ਦੀਆਂ ਚੋਣਾਂ ਹਾਲੇ ਹੋਣੀਆਂ ਹਨ।
ਇਸ ਲਈ ਵੱਖ-ਵੱਖ ਅਦਾਰਿਆਂ ਵਲੋਂ
ਨਤੀਜਿਆਂ ਤੋਂ ਪਹਿਲਾਂ ਹੀ ਜਾਣਨ ਦਾ ਯਤਨ
ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ
ਲੋਕਾਂ ਦਾ ਰੁਝਾਨ ਕਿਧਰ ਰਿਹਾ ਸੀ, ਜਿਸਨੂੰ
ਜਾਣ ਕੇ ਉਹ ਨਤੀਜਿਆਂ ਤੋਂ
ਪਹਿਲਾਂ ਹੀ ਲੋਕਾਂ ਨੂੰ ਦੱਸ ਸਕਣ ਕਿ ਕਿਸ
ਸੂਬੇ ਵਿਚ ਕਿਸ ਪਾਰਟੀ ਦੀ ਸਰਕਾਰ
ਬਣੇਗੀ। ਇਸੇ ਤਹਿਤ ਮੁੰਬਈ ਦੀ ਇਕ
ਕੰਪਨੀ ਵਲੋਂ ਪੰਜਾਬ ਦੇ ਲੋਕਾਂ ਨੂੰ ਫੋਨ ਕਰਕੇ
ਪਤਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਫੋਨ ਨੰਬਰ 1515151325 ਤੋਂ
ਜਲੰਧਰ ਦੀ ਇਕ ਮਹਿਲਾ ਵੋਟਰ ਨੂੰ ਆਏ
ਇਕ ਫੋਨ 'ਤੇ ਹੋਈ ਗੱਲਬਾਤ ਦੇ ਹੂ-ਬ-ਹੂ
ਅੰਸ਼ ਉਦਾਹਰਣ ਲਈ ਦਰਜ ਕਰ ਰਹੇ ਹਾਂ।
ਕੰਪਨੀ-ਜੀ ਤੁਸੀਂ ਪੰਜਾਬ ਤੋਂ ਬੋਲ ਰਹੇ ਹੋ?
ਵੋਟਰ-ਜੀ ਹਾਂ।
ਕੰਪਨੀ-ਜੀ ਤੁਹਾਢੀ ਸਟੇਟ 'ਚ ਹੁਣੇ
ਚੋਣਾਂ ਹੋਈਆਂ ਹਨ, ਤੁਸੀਂ ਕਿਸਨੂੰ ਵੋਟ ਪਾਈ
ਸੀ?
ਵੋਟਰ-ਤੁਸੀਂ ਕੌਣ ਬੋਲ ਰਹੇ ਹੋ?
ਕੰਪਨੀ-ਜੀ ਮੈਂ ਮੁੰਬਈ ਦੀ ਕੰਪਨੀ ਤੋਂ ਬੋਲ
ਰਿਹਾ ਹਾਂ, ਅਸੀਂ ਇਕ ਸਰਵੇ ਕਰ ਰਹੇ ਹਾਂ।
ਵੋਟਰ-ਸ਼੍ਰੀਮਾਨ। ਕੀ ਤੁਸੀਂ ਜਾਣਦੇ ਹੋ
ਕਿ ਵੋਟ ਹਰ ਨਾਗਰਿਕ ਦਾ ਗੁਪਤ ਅਧਿਕਾਰ
ਹੈ ਅਤੇ ਤੁਹਾਨੂੰ ਇਹ ਪੁੱਛਣ ਦਾ ਕੋਈ
ਅਧਿਕਾਰ ਨਹੀਂ ਹੈ ਕਿ ਕਿਸਨੇ ਕਿਸਨੂੰ ਵੋਟ
ਪਾਈ ਹੈ।
ਕੰਪਨੀ-ਜੀ ਤੁਹਾਡਾ ਵਿਧਾਨ
ਸਭਾ ਹਲਕਾ ਕਿਹੜਾ ਹੈ?
ਵੋਟਰ-ਜਲੰਧਰ ਛਾਉਣੀ
ਕੰਪਨੀ-ਜੀ ਕੀ ਤੁਸੀਂ ਵੋਟ ਪਾਈ ਸੀ?
ਵੋਟਰ-ਜੀ ਹਾਂ।
ਕੰਪਨੀ-ਜੀ ਤੁਹਾਡੀ ਜਾਤ ਕੀ ਹੈ?
ਵੋਟਰ-ਇਹ ਕਿਸ ਤਰ੍ਹਾਂ ਦਾ ਬੇਹੁਦਾ ਸਵਾਲ
ਹੈ, ਮੈਂ ਇਨਸਾਨ ਹਾਂ, ਇਨਸਾਨੀਅਤ ਦੀ ਕੋਈ
ਜਾਤ ਨਹੀਂ ਹੁੰਦੀ।
ਕੰਪਨੀ-ਜੀ, ਮੈਡਮ, ਤੁਹਾਡੀ ਉਮਰ
ਕਿੰਨੀ ਹੈ?
ਵੋਟਰ-ਮਿਸਟਰ ਕੀ ਤੁਹਾਨੂੰ
ਨਹੀਂ ਪਤਾ ਕਿ ਲੜਕੀਆਂ ਦੀ ਉਮਰ
ਨਹੀਂ ਪੁੱਛੀ ਜਾਂਦੀ?
ਕੰਪਨੀ-ਓ ਕੇ ਓ ਕੇ ਮੈਡਮ ਸੌਰੀ ਐਮ
ਸੌਰੀ ਤੇ ਨਾਲ ਹੀ ਕਟਾਕ ਕਰਕੇ ਫੋਨ ਬੰਦ ਹੋ
ਗਿਆ।
0 comments :
Post a Comment