ਸਿਰਸਾ : ਪੰਜਾਬ ਵਿਚ ਪੋਲਿੰਗ ਸ਼ੁਰੂ ਹੋਣ
ਵਿਚ ਕੁਝ ਪਲ ਹੀ ਬਾਕੀ ਬਚੇ ਹਨ। ਕਈ
ਦਿਨ ਦੇ ਲਗਾਤਾਰ ਥਕਾਵਟ ਭਰੇ ਪ੍ਰਚਾਰ
ਪਿੱਛੋਂ ਵੀ
ਵੋਟਾਂ ਤੋਂ ਕੁਝ ਘੰਟੇ ਪਹਿਲਾਂ ਤਕ
ਵੀ ਨੇਤਾਵਾਂ ਤੇ ਉਮੀਦਵਾਰਾਂ ਦੀ ਕਸਰਤ ਘੱਟ
ਨਹੀਂ ਹੋਈ ਸੀ। ਇਸ ਕਸਰਤ ਦੀ ਕਵਾਇਦ
ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਦੇ
ਮੁਖੀ ਮਨਪ੍ਰੀਤ ਸਿੰਘ ਬਾਦਲ ਡੇਰੇ ਪੁੱਜੇ।
ਸ਼ਨੀਵਾਰ ਨੂੰ ਸ਼ਾਇਦ ਇਸ ਮੁਲਾਕਾਤ ਕਾਰਨ
ਗੱਲ ਨਹੀਂ ਬਣੀ ਜਿਸ ਕਾਰਨ ਐਤਵਾਰ
ਦੁਪਹਿਰ ਬਾਅਦ ਮਨਪ੍ਰੀਤ ਬਾਦਲ ਪੰਜਾਬ
ਤੋਂ ਮੁੜ ਡੇਰੇ ਵਿਖੇ ਪੁੱਜੇ। ਸੂਤਰਾਂ ਦੀ ਮੰਨੀਏ
ਤਾਂ ਡੇਰੇ ਦੀ ਹਮਾਇਤ ਹਾਸਲ ਕਰਨ ਲਈ
ਮਨਪ੍ਰੀਤ ਨੇ ਡੇਰੇ ਵਿਚ 'ਡੇਰਾ' ਲਾਇਆ
ਹੋਇਆ ਹੈ। ਮਨਪ੍ਰੀਤ ਲਗਭਗ ਡੇਢ
ਮਹੀਨਾ ਪਹਿਲਾਂ ਵੀ ਡੇਰਾ ਸੱਚਾ ਸੌਦਾ ਵਿਖੇ
ਆਏ ਸਨ। ਉਹ ਲੰਬੀ ਸੀਟ ਲਈ ਡੇਰੇ ਤੋਂ
ਹਮਾਇਤ ਮੰਗ ਰਹੇ ਹਨ। ਇਥੋਂ
ਸ਼੍ਰੋਮਣੀ ਅਕਾਲੀ ਦਲ ਵਲੋਂ ਮੁਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ Àੁਮੀਦਵਾਰ
ਹਨ ਜਦੋਂ ਕਿ ਪੀਪਲਜ਼ ਪਾਰਟੀ ਆਫ ਪੰਜਾਬ
ਵਲੋਂ ਮਨਪ੍ਰੀਤ ਦੇ ਪਿਤਾ ਗੁਰਦਾਸ ਬਾਦਲ
ਉਮੀਦਵਾਰ ਹਨ।
ਐਤਵਾਰ ਰਾਤ ਤਕ ਵੀ ਡੇਰੇ ਦੇ ਵੋਟ ਬੈਂਕ
ਬਾਰੇ ਸਸਪੈਂਸ ਬਣਿਆ ਹੋਇਆ ਸੀ।
ਸਿਆਸੀ ਪੰਡਤ ਕਹਿੰਦੇ ਹਨ ਕਿ ਜਿਸ
ਤਰ੍ਹਾਂ ਡੇਰੇ ਤੋਂ ਕਈ ਦਿਨ ਤਕ ਸਿਆਸੀ ਖੇਡ
ਖੇਡੀ ਗਈ ਹੈ ਉਹ ਭਵਿੱਖ ਵਿਚ ਉਸ ਲਈ
ਪੁੱਠੀ ਵੀ ਪੈ ਸਕਦੀ ਹੈ। ਇਹ ਵੀ ਸਪੱਸ਼ਟ ਹੈ
ਕਿ ਮਾਰਚ ਦੇ ਪਹਿਲੇ ਹਫਤੇ ਆਉਣ ਵਾਲੇ
ਨਤੀਜਿਆਂ ਤੋਂ ਇਹ ਲਗਭਗ ਤੈਅ ਹੋ
ਜਾਵੇਗਾ ਕਿ ਡੇਰੇ ਦੀ ਵੋਟ ਦਾ ਪੰਜਾਬ ਦੀਆਂ
ਚੋਣਾਂ ਵਿਚ ਕਿੰਨਾ ਕੁ ਅਸਰ ਹੋਇਆ ਸੀ।
ਡੇਰੇ ਦੇ ਸਿਆਸੀ ਵਿੰਗ ਦੀ ਮੰਨੀਏ ਤਾਂ ਹੁਣ
ਤਕ ਇਥੇ 300 ਦੇ ਲਗਭਗ ਉਮੀਦਵਾਰ
ਅਤੇ ਨੇਤਾ ਆ ਚੁੱਕੇ ਹਨ। ਕੈਪਟਨ
ਅਮਰਿੰਦਰ ਸਿੰਘ ਦੋ ਦਿਨ ਪਹਿਲਾਂ ਇਥੇ ਆਏ
ਸਨ। ਉਨ੍ਹਾਂ ਦੀ ਪਤਨੀ ਤੇ ਬੇਟਾ ਵੀ ਇਥੇ
ਆ ਚੁੱਕੇ ਹਨ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment