ਅੰਮ੍ਰਿਤਸਰ - ਜਥੇਦਾਰ ਅਵਤਾਰ ਸਿੰਘ ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ
ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਕੁਲਵਿੰਦਰ ਸਿੰਘ
ਖਾਨਪੁਰੀ ਦਾ ਤਾਮਿਲਨਾਡੂ ਦੀ ਸੁਰੱਖਿਆ ਫੋਰਸ ਵਲੋਂ
ਜਬਰੀ ਕੜਾ ਲਾਹੁਣ, ਦਸਤਾਰ ਅਤੇ
ਕੇਸਾਂ ਦੀ ਬੇਅਦਬੀ ਕਰਨ ਦੀ ਸਖਤ ਨਿੰਦਾ ਕਰਦਿਆਂ
ਸਬੰਧਿਤ ਜੇਲ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ
ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈ ਕੁਲਵਿੰਦਰ ਸਿੰਘ ਵਲੋਂ
ਆਪਣੇ ਨਾਲ ਹੋਈ ਇਸ ਵਧੀਕੀ ਬਾਰੇ ਇਕ ਪੁਲਸ ਅਫਸਰ
ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਵੀ ਮਦਦ ਕਰਨ
ਦੀ ਬਜਾਏ ਇਹ ਕਹਿ ਦਿੱਤਾ ਕਿ ਜਿਥੇ ਮਰਜ਼ੀ ਸ਼ਿਕਾਇਤ ਕਰ
ਇਥੇ ਕੋਈ ਧਰਮ ਨਹੀਂ ਚੱਲਦਾ ਜੋ ਮੰਦਭਾਗੀ ਗੱਲ ਹੈ।
ਓਂਟਾਰੀਓ 'ਚ ਸਿੱਖਾਂ ਨੂੰ ਹੈਲਮਟ ਤੋਂ ਛੋਟ
ਨਾ ਦੇਣਾ ਮੰਦਭਾਗਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਿੱਖਾਂ ਨੂੰ
ਕੈਨੇਡਾ ਦੇ ਪੂਰਬੀ ਸੈਂਟਰਲ ਸੂਬੇ ਓਂਟਾਰੀਓ ਦੀ ਮੁੱਖ
ਮੰਤਰੀ ਵਲੋਂ ਮੋਟਰਸਾਈਕਲ 'ਤੇ ਸਵਾਰੀ ਦੌਰਾਨ ਹੈਲਮਟ
ਪਾਉਣ ਤੋਂ ਛੋਟ ਨਾ ਦੇਣ ਨੂੰ ਇਕ ਨਿਰਾਸ਼ਾਜਨਕ
ਵਿਸ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਸਿੱਖਾਂ ਲਈ
ਦਸਤਾਰ ਸਜਾਉਣਾ ਉਸ ਦੇ ਸਿੱਖ ਹੋਣ ਲਈ ਮਾਣ
ਵਾਲੀ ਗੱਲ ਹੈ, ਉਥੇ ਦਸਤਾਰ ਟ੍ਰੈਫਿਕ ਸਮੇਂ ਸਿੱਖ
ਦੀ ਸੁਰੱਖਿਆ ਦਾ ਵੀ ਸਾਧਨ ਹੈ।
ਉਨ੍ਹਾਂ ਦਿੱਲੀ ਦੀ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ
ਕਿਹਾ ਕਿ ਉਹ ਆਪਣੇ ਵਿਦੇਸ਼ ਮੰਤਰਾਲੇ
ਰਾਹੀਂ ਕੈਨੇਡਾ ਸਰਕਾਰ ਨੂੰ ਦਸਤਾਰ
ਦੀ ਮਹਾਨਤਾ ਅਤੇ ਇਸ ਦੀ ਅਹਿਮੀਅਤ ਬਾਰੇ ਜਾਣੂ
ਕਰਵਾਏ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ
ਮੈਨੀਟੋਬਾ ਸੂਬਿਆਂ ਵਾਂਗ ਓਂਟਾਰੀਓ ਵਿਚ
ਵੀ ਮੋਟਰਸਾਈਕਲ ਦੀ ਸਵਾਰੀ ਕਰਨ ਸਮੇਂ ਹੈਲਮਟ
ਪਹਿਨਣ ਤੋਂ ਛੋਟ ਦਵਾਉਣ ਦੀ ਅਪੀਲ ਕੀਤੀ ਜਾਵੇ।
RELATED NEWS
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment