30 ਲੱਖ ਦਾ ਕੁੱਤਾ ਬਣਿਆ ਖਿੱਚ ਦਾ ਕੇਂਦਰ
ਜਲੰਧਰ, 5 ਫਰਵਰੀ (ਪੁਨੀਤ)¸ਕਹਿੰਦੇ ਹਨ
ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਗੱਲ
ਦਾ ਪ੍ਰਗਟਾਵਾ ਐਤਵਾਰ ਇਥੇ ਹੋਏ ਡਾਗ
ਸ਼ੋਅ ਦੌਰਾਨ ਦੇਖਣ ਨੂੰ ਮਿਲਿਆ।
ਕਰੋੜਾਂ ਰੁਪਏ ਦੇ ਡਾਗ ਇਥੇ ਸਭ ਨੂੰ ਆਪਣੇ
ਵੱਲ ਖਿੱਚ ਰਹੇ ਸਨ। 30 ਲੱਖ ਰੁਪਏ
ਦੀ ਕੀਮਤ ਦਾ ਮੰਨਿਆ ਜਾਂਦਾ ਤਿਬਤੀਅਨ
ਮੈਸਟੀਫ ਮੈਦਾਨ 'ਚ
ਆਪਣਾ ਦਬਦਬਾ ਬਣਾਈ ਬੈਠਾ ਸੀ। ਦੱਸਿਆ
ਜਾਂਦਾ ਹੈ ਕਿ ਉਕਤ ਨਸਲ ਦਾ ਕੁੱਤਾ ਚੀਨ
ਵਿਚ 6 ਲੱਖ ਡਾਲਰ ਵਿਚ ਵਿਕਿਆ ਹੈ। ਦੇਸ਼
ਅਤੇ ਵਿਦੇਸ਼ ਵਿਚ ਵੀ ਉਕਤ ਡਾਗ ਨੂੰ ਬਹੁਤ
ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਹ
ਰਖਵਾਲੀ ਦਾ ਬਹੁਤ ਵਧੀਆ ਬਦਲ ਹੈ।
ਉਕਤ ਬ੍ਰੀਡ ਦੇ ਵਧੀਆ ਡਾਗ ਮੁੰਬਈ ਸਮੇਤ
ਕਈ ਇਲਾਕਿਆਂ 'ਚ 30 ਲੱਖ ਰੁਪਏ ਤੋਂ
ਵੀ ਵੱਧ ਕੀਮਤ ਵਿਚ ਵਿਕਦੇ ਹਨ,
ਜਦੋਂਕਿ ਅਜਿਹੀ ਨਸਲ ਦੇ ਕੁੱਤੇ ਦਾ ਬੱਚਾ 50
ਹਜ਼ਾਰ ਤੋਂ ਇਕ ਲੱਖ ਰੁਪਏ
ਦੀ ਮੁੱਢਲੀ ਕੀਮਤ ਵਿਚ ਮਿਲ ਜਾਂਦਾ ਹੈ।
ਭਾਰਤ ਵਿਚ ਕਈ ਮੰਨੀਆਂ-ਪ੍ਰਮੰਨੀਆਂ
ਹਸਤੀਆਂ ਨੇ ਉਕਤ ਕਿਸਮ ਦਾ ਡਾਗ
ਪਾਲਿਆ ਹੋਇਆ ਹੈ। ਇਹ ਡਾਗ ਖਾਣਾ ਘੱਟ
ਖਾਂਦਾ ਹੈ ਅਤੇ ਬਿਨਾਂ ਕਾਰਨ ਭੌਂਕਦਾ ਨਹੀਂ।
ਉਕਤ ਨਸਲ ਵਿਚ ਮੇਲ ਡਾਗ ਦਾ ਭਾਰ ਵੱਧ
ਤੋਂ ਵੱਧ 60 ਕਿਲੋ ਅਤੇ ਫੀਮੇਲ ਦਾ ਭਾਰ 50
ਕਿਲੋ ਦੇ ਲਗਭਗ ਹੁੰਦਾ ਹੈ। ਉਕਤ ਡਾਗ
ਵਧੇਰੇ ਕਰਕੇ ਪ੍ਰੋਫੈਸ਼ਨਲ ਫੀਡ
ਜਾਂ ਕਮਰਸ਼ੀਅਲ ਫੂਡ ਪਸੰਦ ਕਰਦੇ ਹਨ।
ਇਸ ਨਸਲ ਦੇ ਕੁੱਤਿਆਂ ਦੀ ਹਾਈਟ 28 ਤੋਂ
29 ਇੰਚ ਤਕ ਹੁੰਦੀ ਹੈ। ਦੱਸਿਆ ਜਾਂਦਾ ਹੈ
ਕਿ ਸੁਰੱਖਿਆ ਪੱਖੋਂ ਇਸ ਨੂੰ ਬਹੁਤ ਵਧੀਆ
ਮੰਨਿਆ ਜਾਂਦਾ ਹੈ ਅਤੇ ਪੰਜਾਬ ਦੇ ਮਾਲਵਾ ਤੇ
ਹਿਮਾਚਲ ਵਿਚ ਇਸ ਦੀ ਭਾਰੀ ਮੰਗ ਹੈ।
ਡਾਗ ਐਕਸਪਰਟ ਦੱਸਦੇ ਹਨ ਕਿ ਹਿਮਾਚਲ
ਦੇ ਲੋਕ ਆਪਣੇ ਜਾਨਵਰਾਂ ਨੂੰ ਜੰਗਲੀ ਜੀਵ-
ਜੰਤੂਆਂ ਤੋਂ ਬਚਾਉਣ ਲਈ ਉਕਤ ਬ੍ਰੀਡ ਦੇ
ਕੁੱਤਿਆਂ 'ਤੇ ਬਹੁਤ ਭਰੋਸਾ ਕਰਦੇ ਹਨ। ਇਹ
ਭਾਰਤ ਦੀ ਪੁਰਾਣੀ ਬਰੀਡ 'ਚ ਆਉਂਦਾ ਹੈ
ਅਤੇ ਮਾਲਕ ਲਈ ਬੇਹੱਦ ਵਫਾਦਾਰ ਹੁੰਦਾ ਹੈ।
0 comments :
Post a Comment