ਪੰਜਾਬ ਦੇ ਸਾਬਕਾ ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਦੀ ਮੌਜੂਦਗੀ ਵਿਚ ਮੁੱਖ ਮੰਤਰੀਆਂ ਵਿਰੁੱਧ ਹੋ
ਰਹੀ ਹੂਟਿੰਗ ਉੱਤੇ ਡੂੰਘੀ ਚਿੰਤਾ ਜਤਾਉਂਦੇ ਹੋਏ
ਕਿਹਾ ਕਿ ਪ੍ਰਧਾਨ ਮੰਤਰੀ ਨੂੰ ਤੁਰੰਤ ਇਸ ਮਾਮਲੇ ਵਿਚ
ਆਪਣੀ ਸਫਾਈ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਮੋਦੀ ਨੂੰ ਇਹ ਯਾਦ
ਰੱਖਣਾ ਚਾਹੀਦਾ ਹੈ ਕਿ ਦੇਸ਼ ਵਿਚ ਉਨ੍ਹਾਂ ਦੇ
ਹਮਾਇਤੀਆਂ ਤੋਂ ਵੱਧ ਵਿਰੋਧੀਆਂ ਦੀ ਗਿਣਤੀ ਹੈ। ਜੇਕਰ
ਭਾਜਪਾ ਨੂੰ 31 ਫੀਸਦੀ ਵੋਟਾਂ ਮਿਲੀਆਂ ਹਨ ਤਾਂ 69
ਫੀਸਦੀ ਵੋਟਾਂ ਉਸਦੇ ਵਿਰੁੱਧ ਵੀ ਗਈਆਂ ਹਨ। ਉਨ੍ਹਾਂ ਨੇ
ਭਾਜਪਾ ਵਲੋਂ ਮੋਦੀ ਦਾ ਬਚਾਅ ਕਰਨ 'ਤੇ ਦੁੱਖ ਜ਼ਾਹਿਰ
ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿਚ
ਭਾਜਪਾ ਵਰਕਰਾਂ ਵਲੋਂ ਹੋਰਨਾਂ ਮੁੱਖ ਮੰਤਰੀਆਂ ਦੇ ਵਿਰੁੱਧ
ਹੂਟਿੰਗ ਕਰਨਾ ਉਚਿਤ ਨਹੀਂ ਹੈ। ਇਸ ਨਾਲ ਇਕ ਗਲਤ
ਰੁਝਾਨ ਸ਼ੁਰੂ ਹੋਇਆ ਹੈ, ਜਿਸਦਾ ਖਮਿਆਜ਼ਾ ਭਵਿੱਖ ਵਿਚ
ਭਾਜਪਾ ਨੂੰ ਵੀ ਸਹਿਣ ਕਰਨਾ ਪੈ ਸਕਦਾ ਹੈ। ਕੈਪਟਨ
ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਨੂੰ ਨਾ-ਸਿਰਫ ਅਜਿਹੀਆਂ
ਘਟਨਾਵਾਂ ਦੀ ਨਿੰਦਾ ਕਰਨੀ ਚਾਹੀਦੀ ਹੈ, ਸਗੋਂ
ਆਪਣੀ ਪਾਰਟੀ ਦੇ ਵਰਕਰਾਂ 'ਤੇ ਲਗਾਮ
ਵੀ ਲਗਾਉਣੀ ਚਾਹੀਦੀ ਹੈ। ਉਨ੍ਹਾਂ ਦੀ ਚੁੱਪ ਦੇ
ਕਾਰਨ ਹੀ ਭਾਜਪਾ ਵਰਕਰਾਂ ਦਾ ਹੌਸਲਾ ਵਧਿਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਨੂੰ ਇਹ ਵੀ ਯਾਦ
ਰੱਖਣਾ ਚਾਹੀਦਾ ਹੈ ਕਿ ਉਹ ਖੁਦ ਵੀ ਇਕ ਦਹਾਕੇ ਤਕ
ਮੁੱਖ ਮੰਤਰੀ ਦੇ ਅਹੁਦੇ 'ਤੇ ਰਹੇ। ਕੋਈ ਵੀ ਮੁੱਖ
ਮੰਤਰੀ ਪਹਿਲਾਂ ਪੂਰੇ ਪ੍ਰਦੇਸ਼ ਦਾ ਮੁੱਖੀ ਹੁੰਦਾ ਹੈ ਅਤੇ
ਬਾਅਦ ਵਿਚ ਉਸਦਾ ਸੰਬੰਧ ਸਿਆਸੀ ਦਲ ਨਾਲ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਬਾਅਦ ਝਾਰਖੰਡ ਵਿਚ
ਮੁੱਖ ਮੰਤਰੀਆਂ ਦੇ ਵਿਰੁੱਧ ਹੂਟਿੰਗ ਹੋਈ ਹੈ। ਇਸ ਨਾਲ
ਟਕਰਾਅ ਦਾ ਇਕ ਨਵਾਂ ਰਸਤਾ ਸ਼ੁਰੂ ਹੋਇਆ ਹੈ।
ਉਨ੍ਹਾਂ ਕਿਹਾ ਹੈ ਕਿ ਅਜਿਹੀਆਂ ਪ੍ਰਵਿਰਤੀਆਂ ਗੈਰ-
ਜਮਹੂਰੀ ਅਤੇ ਨਾ-ਸਵੀਕਾਰਨਯੋਗ ਹਨ।
ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੇਕਰ ਸਿਆਸੀ ਦਲਾਂ ਦੇ
ਵਰਕਰਾਂ ਵਿਚ ਹਿੰਸਕ ਟਕਰਾਅ ਹੋ ਗਿਆ ਤਾਂ ਉਸਦੇ ਲਈ
ਵੀ ਪ੍ਰਧਾਨ ਮੰਤਰੀ ਦੀ ਚੁੱਪ ਨੂੰ ਹੀ ਜ਼ਿੰਮੇਵਾਰ ਮੰਨਿਆ
ਜਾਵੇਗਾ। ਸੰਘੀ ਢਾਂਚੇ ਵਿਚ ਇਸ ਨਾਲ ਕੇਂਦਰ ਅਤੇ
ਰਾਜਾਂ ਵਿਚਾਲੇ ਟਕਰਾਅ ਹੋਰ ਵਧੇਗਾ।
Home
/
latest punjabi news
/
punjab
/
punjabi latest news
/
ਮੁੱਖ ਮੰਤਰੀਆਂ ਦੇ ਵਿਰੁੱਧ ਹੂਟਿੰਗ 'ਤੇ
ਮੋਦੀ ਚੁੱਪ ਕਿਉਂ : ਅਮਰਿੰਦਰ
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment