ਨਵੀਂ ਸਵੇਰ ਦੀ ਉਡੀਕ ਪ੍ਰਚਾਰ ਦੇ ਆਖਰੀ ਦਿਨ

ਵਿਸ਼ੇਸ਼ ਰਿਪੋਰਟ
ਲੰਬੀ ਤੋਂ ਰਾਜ ਚੇਂਗੱਪਾ, ਐਡੀਟਰ ਇਨ ਚੀਫ਼
ਬਸੰਤ ਪੰਚਮੀ ਹੈ- ਬਹਾਰ ਰੁੱਤ
ਦਾ ਪਹਿਲਾ ਦਿਨ ਤੇ ਪੰਜਾਬ ਦੀਆਂ
ਸਿਆਸੀ ਪਾਰਟੀਆਂ ਲਈ ਚੋਣ ਪ੍ਰਚਾਰ
ਦਾ ਆਖਰੀ ਦਿਨ। ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਦੇ ਚੋਣ ਹਲਕੇ ਲੰਬੀ ਵਿੱਚ
ਅਸਮਾਨੀ ਨਿਲੱਤਣਾਂ ਹੇਠ ਖੇਤਾਂ 'ਚ ਹਰੀਆਂ
ਕਚੂਰ ਕਣਕਾਂ ਖੜ੍ਹੀਆਂ ਹਨ ਤੇ
ਸਿਆਸੀ ਰੈਲੀਆਂ 'ਚ ਰੰਗ-ਬਿਰੰਗੀਆਂ
ਪੱਗਾਂ ਬੰਨ੍ਹ ਕੇ ਪੁੱਜੀਆਂ ਲੋਕਾਂ ਦੀਆਂ
ਭੀੜਾਂ ਪੂਰੇ ਖਿੜੇ ਅਫ਼ੀਮ ਦੇ ਖੇਤ
ਦਾ ਨਜ਼ਾਰਾ ਪੇਸ਼ ਕਰਦੇ ਹਨ। ਮੁੰਡੇ ਛੱਤਾਂ 'ਤੇ
ਚੜ੍ਹ ਕੇ ਪਤੰਗ ਉਡਾ ਰਹੇ ਹਨ ਤੇ ਇਕ-
ਦੂਜੇ ਦੀ ਪਤੰਗ ਕੱਟਣ ਦੇ ਯਤਨ ਕਰਦੇ ਹਨ।
ਸਾਰੀਆਂ ਸਿਆਸੀ ਪਾਰਟੀਆਂ ਲਈ
ਲੰਬੀ ਧੁਰਾ ਬਣਿਆ ਹੋਇਆ ਹੈ ਕਿਉਂਕਿ ਲੰਮੇ
ਸਮੇਂ ਤੋਂ ਸਿਆਸਤ 'ਚ ਛਾਏ ਬਾਦਲ ਦੇ ਸਾਰੇ
ਵਿਰੋਧੀ ਉਨ੍ਹਾਂ ਦੇ ਹਲਕੇ 'ਚ ਘੇਰਨ ਲਈ
ਇੱਥੇ ਜੁੜੇ ਹੋਏ ਹਨ। ਦੁਪਹਿਰ ਕੁ ਦੇ ਲਾਗੇ-
ਚਾਗੇ ਕੈਪਟਨ ਅਮਰਿੰਦਰ ਸਿੰਘ, ਪਿੰਡ
ਬਾਦਲ ਦੇ ਨੇੜੇ ਬਣੇ ਹੈਲੀਪੈਡ 'ਤੇ ਆਪਣੇ
ਲਾਲ ਤੇ ਸਫੈਦ ਬੈਲ 412 ਹੈਲੀਕਾਪਟਰ 'ਚੋਂ
ਉੱਤਰਦੇ ਹਨ।
ਸ਼ੋਖ ਹਰੇ ਰੰਗ ਦੀ ਪੱਗ 'ਚ ਸਜੇ ਕੈਪਟਨ
ਅਮਰਿੰਦਰ ਸਿੰਘ ਮੈਨੂੰ
ਆਪਣੀ ਲਿਸ਼ਕਦੀ ਫੋਰਡ ਇੰਡੈਵਰ ਕਾਰ 'ਚ
ਬੈਠਣ ਲਈ ਆਖਦੇ ਹਨ ਤਾਂ ਕਿ ਜਾਂਦਿਆਂ
ਅਸੀਂ ਬਾਬਾ ਮਾਨ ਸਿੰਘ ਸਟੇਡੀਅਮ ਲੰਬੀ 'ਚ
ਉਨ੍ਹਾਂ ਦੀ ਰੈਲੀ ਬਾਰੇ ਗੱਲਬਾਤ ਕਰ
ਸਕੀਏ।
ਉਹ ਡਰਾਈਵਰ ਨਾਲ ਅਗਲੀ ਸੀਟ 'ਤੇ
ਬਹਿ ਜਾਂਦੇ ਹਨ ਅਤੇ ਮੈਂ ਪਿਛਲੀ ਸੀਟ 'ਤੇ
ਬੈਠੇ ਹਰਦੀਪਇੰਦਰ ਸਿੰਘ ਬਾਦਲ (ਜੋ
ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਤੇ
ਕਾਂਗਰਸੀ ਹਨ), ਲੈਫਟੀਨੈਂਟ ਜਨਰਲ
(ਰਿਟਾਇਰਡ) ਟੀ.ਐਸ. ਸ਼ੇਰਗਿੱਲ, ਤੇ
ਜਗਮੀਤ ਬਰਾੜ ਨਾਲ ਮਸਾਂ ਫਸ ਕੇ ਬੈਠ
ਜਾਂਦਾ ਹਾਂ।
ਕੈਪਟਨ, ਹਰਦੀਪ ਬਾਦਲ ਵੱਲ ਮੁੜੇ ਤੇ
ਪੁੱਛਿਆ ਕਿ ਕੀ ਆਪਣੇ ਭਾਸ਼ਨ 'ਚ ਉਨ੍ਹਾਂ ਨੂੰ
ਮੁੱਖ ਮੰਤਰੀ 'ਤੇ ਹਮਲਾ ਕਰਨਾ ਚਾਹੀਦਾ ਹੈ?
ਹਰਦੀਪ ਨੇ ਜੁਆਬ ਦਿੱਤਾ, ''ਬਜ਼ੁਰਗ
ਬੰਦਾ ਪਹਿਲਾਂ ਹੀ ਹਾਰਿਆ ਬੈਠਾ ਹੈ, ਸੋ ਉਸ
ਨੂੰ ਡੇਗਣ ਲਈ ਹੋਰ ਸੱਟ ਮਾਰਨ ਦੀ ਲੋੜ
ਨਹੀਂ ਹੈ।''
ਤੇ ਹਰ ਕੋਈ ਹੱਸ ਪੈਂਦਾ ਹੈ। ਕੈਪਟਨ
ਦਾ ਮੰਨਣਾ ਹੈ ਕਿ ਕਾਂਗਰਸ 2007 ਦੇ
ਮੁਕਾਬਲੇ ਐਤਕੀਂ ਮਾਝੇ ਤੇ ਦੁਆਬੇ 'ਚ
ਕਾਫ਼ੀ ਬਿਹਤਰ ਸਥਿਤੀ 'ਚ ਹੈ। ਉਹ ਆਖਦੇ
ਹਨ, ''ਸਥਾਪਤੀ ਵਿਰੋਧੀ ਲਹਿਰ ਸਾਨੂੰ
ਵੱਡਾ ਫਾਇਦਾ ਦੇ ਜਾਵੇਗੀ।'' ਫਿਰ
ਉਨ੍ਹਾਂ ਕਿਹਾ, ''ਇਹ ਮਾਲਵਾ ਖਿੱਤਾ ਹੈ,
ਜਿੱਥੇ 65 ਸੀਟਾਂ ਹਨ।'' ਕੈਪਟਨ ਲਈ ਇਹ
ਹੀ ਅਸਲ ਰਣ ਖੇਤਰ ਹੈ।
ਕੈਪਟਨ ਅਮਰਿੰਦਰ ਸਿੰਘ
ਦਾ ਆਪਣਾ ਅੰਦਾਜ਼ਾ ਹੈ ਕਿ ਕਾਂਗਰਸ ਨੂੰ
ਘੱਟੋ-ਘੱਟ 60 ਸੀਟਾਂ ਤਾਂ ਮਿਲ
ਹੀ ਜਾਣਗੀਆਂ, ਜੋ ਅਗਲੀ ਸਰਕਾਰ ਬਣਾਉਣ
ਲਈ ਕਾਫ਼ੀ ਹਨ। ''ਕੀ ਰਾਹੁਲ ਗਾਂਧੀ ਵੱਲੋਂ
ਹਾਲ ਹੀ 'ਚ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ
ਪੇਸ਼ ਕਰਨ ਨਾਲ ਕੋਈ ਫਾਇਦਾ ਹੋਏਗਾ?''
ਸਾਬਕਾ ਮੁੱਖ ਮੰਤਰੀ ਨੇ ਆਪਣਾ ਸਿਰ
ਹਿਲਾਉਂਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੇ
ਰਾਹੁਲ ਦਾ ਧੰਨਵਾਦ ਕਰਨਾ ਚਾਹਿਆ
ਤਾਂ ਅੱਗਿਓਂ ਨੌਜਵਾਨ ਆਗੂ ਨੇ
ਕਿਹਾ ਸੀ ਕਿ ਇਸ ਦੀ ਲੋੜ ਨਹੀਂ ਹੈ
ਕਿਉਂਕਿ ਉਸ ਨੂੰ ਉੱਪਰੋਂ ਹਾਈ ਕਮਾਂਡ ਤੋਂ
ਅਜਿਹਾ ਕਹਿਣ ਦੀਆਂ ਹਦਾਇਤਾਂ ਮਿਲੀਆਂ
ਹਨ।
ਜਦੋਂ ਅਸੀਂ ਖੁੱਲ੍ਹੇ ਖੇਤਾਂ ਕੋਲੋਂ ਲੰਘ ਰਹੇ ਸੀ,
ਤਾਂ ਮੈਂ ਹਰਦੀਪ ਬਾਦਲ ਨੂੰ ਪੁੱਛਿਆ
ਕਿ ਕੀ ਇਹ ਮੁੱਖ
ਮੰਤਰੀ ਦੀ ਜਾਇਦਾਦਾਂ ਹਨ? ਹਰਦੀਪ ਨੇ
ਦੱਸਿਆ ਕਿ ਕਿਸੇ ਵੇਲੇ ਉਨ੍ਹਾਂ ਸਾਰਿਆਂ
ਦਾ ਬਰਾਬਰ ਦਾ ਹਿੱਸਾ ਸੀ। ਕੈਪਟਨ
ਮੌਕਾ ਬੋਚਦਿਆਂ ਦੱਸਦੇ ਹਨ ਕਿ ਬਾਦਲ ਦੇ
ਰਿਸ਼ਤੇਦਾਰ ਤਾਂ ਸਾਦਗੀ ਭਰਿਆ ਜੀਵਨ
ਬਤੀਤ ਕਰਦੇ ਹਨ ਕਿ ਮੁੱਖ ਮੰਤਰੀ ਤੇ ਉਹਦੇ
ਪੁੱਤਰ ਕਈ ਪੰਜ ਤਾਰਾ ਹੋਟਲਾਂ ਤੇ ਹੋਰ
ਕਾਰੋਬਾਰਾਂ ਦੇ ਮਾਲਕ ਹਨ।
ਲੰਬੀ ਦੇ ਹਿਸਾਬ ਨਾਲ ਬਹੁਤ
ਵੱਡੀ ਜਾਪਦੀ ਮੀਟਿੰਗ 'ਚ ਕੈਪਟਨ
ਅਮਰਿੰਦਰ, ਬਾਦਲਾਂ ਦੇ ਖ਼ਿਲਾਫ਼
ਹੱਲਾ ਬੋਲਣਾ ਜਾਰੀ ਰੱਖਦੇ ਹਨ। ਉਹ
ਉਨ੍ਹਾਂ ਦੇ ਵਿਕਾਸ ਦੇ ਮਾਡਲ ਦਾ ਮਖੌਲ
ਉਡਾਉਂਦਿਆਂ ਆਖਦੇ ਹਨ ਕਿ ਬਾਦਲ
ਜਿਹੜੀ ਬੁਲੇਟ ਟਰੇਨ ਅਤੇ ਅਸਮਾਨ
ਛੂੰੰਹਦੀਆਂ ਇਮਾਰਤਾਂ ਦੀਆਂ
ਤਸਵੀਰਾਂ ਵਰਤਦੇ ਹਨ, ਉਹ ਜਪਾਨ ਤੋਂ ਅਤੇ
ਮਨਹੱਟਨ ਦੀਆਂ ਹਨ। ਅਜਿਹਾ ਉਹ ਇਹ
ਭੁਲਾਉਣ ਲਈ ਕਰਦੇ ਹਨ
ਕਿ ਸਾਲਾਂ ਬੱਧੀ ਇਸ ਪਰਿਵਾਰ ਨੇ ਤੁਹਾਨੂੰ
ਕਿੰਨਾ ਲੁੱਟਿਆ ਤਾੜੀਆਂ, ਖੁਸ਼ੀਆਂ ਨਾਲ
ਕੈਪਟਨ ਦਾ ਸਵਾਗਤ ਹੁੰਦਾ ਹੈ। ਅਮਰਿੰਦਰ,
ਭੀੜ 'ਚ ਰਲਕੇ ਉਨ੍ਹਾਂ ਨੂੰ ਰੁਜ਼ਗਾਰ ਦੇਣ,
ਸੂਬੇ 'ਚ ਸਨਅਤਾਂ ਲਿਆਉਣ ਤੇ 'ਗਰੀਬੀ'
ਹਟਾਉਣ ਦੀ ਗੱਲ ਕਰਦੇ ਹਨ। ਫਿਰ ਉਹ
ਅਗਲੀ ਮੀਟਿੰਗ ਲਈ ਰਵਾਨਾ ਹੋ ਜਾਂਦੇ ਹਨ।
ਜਿੱਥੇ ਕੈਪਟਨ ਨੇ ਮੀਟਿੰਗ ਕੀਤੀ ਸੀ,
ਸ਼੍ਰੋਮਣੀ ਅਕਾਲੀ ਦਲ ਨੇ ਉਸ ਦੇ ਨੇੜੇ
ਹੀ ਪ੍ਰਭਾਵਸ਼ਾਲੀ ਰੈਲੀ ਕੀਤੀ। ਇਸ
ਰੈਲੀ ਵਿਚ ਗਾਇਕ ਹਰਭਜਨ ਮਾਨ
ਗਾ ਰਿਹਾ ਹੈ। ਮੇਲੇ ਵਰਗਾ ਮਾਹੌਲ ਹੈ।
ਹਰਭਜਨ ਮਾਨ ਆਪਣੇ ਹਿੱਟ
ਗੀਤਾਂ ਦੀ ਝੜੀ ਲਾ ਰਿਹਾ ਹੈ! ਸਪੀਕਰ
ਦੀ ਆਵਾਜ਼ ਦੀ ਫੁੱਲ ਹੈ। ਅਵਾਜ਼ ਉਦੋਂ ਵੀ ਘੱਟ
ਨਹੀਂ ਹੁੰਦੀ ਜਦੋਂ ਸੁਖਬੀਰ ਸਿੰਘ ਬਾਦਲ
ਪੁੱਜਦੇ ਹਨ। ਇਸੇ ਦੌਰਾਨ ਉਹ
'ਸਤਿ ਸ੍ਰੀ ਅਕਾਲ' ਬੁਲਾਉਂਦੇ ਹਨ। ਭੀੜ
ਭਰਵਾਂ ਹੁੰਗਾਰਾ ਭਰਦੀ ਹੈ। ਚੋਣ ਸਰਵੇਖਣ
ਭਾਵੇਂ ਇਹ ਦਰਸਾ ਰਹੇ ਹਨ
ਕਿ ਸ਼੍ਰੋਮਣੀ ਅਕਾਲੀ ਦਲ ਪਛੜ ਗਿਆ ਹੈ
ਪਰ ਸੁਖਬੀਰ ਬਹੁਤ ਉਤਸ਼ਾਹ ਵਿਚ ਹਨ।
ਉਹ ਆਪਣੇ ਪਿਤਾ ਦੇ ਸਵਾਗਤ ਲਈ ਰਤਾ ਕੁ
ਰੁਕਦੇ ਹਨ ਅਤੇ ਫਿਰ ਸ਼ੁਰੂ ਹੋ ਜਾਂਦੇ ਹਨ,
''ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਵੱਲ
ਰਿਹਾ ਹੈ। ਸਿਰਫ 117 ਹੀ ਕਿਉਂ ਜੇ 120
ਸੀਟਾਂ ਵੀ ਹੁੰਦੀਆਂ ਤਾਂ ਵੀ ਸਾਰੀਆਂ ਉਤੇ
ਅਸੀਂ ਜਿੱਤਣਾ ਸੀ।''
ਸੁਖਬੀਰ ਨੇ ਆਪਣੇ ਭਾਸ਼ਨ ਵਿਚ ਕੈਪਟਨ ਨੂੰ
ਬਖਸ਼ਿਆ ਨਹੀਂ।
ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ
ਦਾ ਹਵਾਲਾ ਦਿੰਦਿਆਂ
ਉਨ੍ਹਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਉਹ
(ਪ੍ਰਕਾਸ਼ ਸਿੰਘ ਬਾਦਲ) ਲੋਕਾਂ ਲਈ 24
ਘੰਟੇ ਕੰਮ ਕਰਦੇ ਹਨ ਪਰ 'ਮਹਾਰਾਜਾ'
ਤਾਂ ਉੱਠਦੇ ਹੀ ਦੁਪਹਿਰ ਤੋਂ ਬਾਅਦ ਹਨ।
ਸੁਖਬੀਰ ਨੇ ਆਪਣੇ ਚਚੇਰੇ ਭਰਾ ਮਨਪ੍ਰੀਤ
ਸਿੰਘ ਬਾਦਲ ਤੇ ਉਨ੍ਹਾਂ ਦੀ ਪੀਪਲਜ਼
ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਬਾਰੇ
ਵੀ ਹਾਸੇ ਵਾਲੀਆਂ ਟਿੱਪਣੀਆਂ ਕੀਤੀਆਂ। ਇਸ
ਪਾਰਟੀ 'ਤੇ ਚੋਟ ਕਰਦਿਆਂ ਉਹ (ਸੁਖਬੀਰ)
ਕਹਿੰਦੇ ਹਨ ਕਿ ਮਨਪ੍ਰੀਤ ਤਾਂ ਹੁਣ ਸਿਰਫ਼
ਆਪਣੀ ਪੀਪਨੀ ਹੀ ਵਜਾ ਸਕਦੇ ਹਨ ਅਤੇ
ਆਪਣੀ ਪਾਰਟੀ ਵਾਲਿਆਂ ਨੂੰ ਉਹ ਸਿਰਫ਼
ਇਹ ਕਹਿ ਸਕਦੇ ਹਨ ਕਿ ਪੀ.ਪੀ.ਪੀ.
(ਸ਼ਰਾਬ)
ਵਧੇਰੇ ਉਮਰ ਦੇ ਬਾਵਜੂਦ ਸ੍ਰੀ ਪ੍ਰਕਾਸ਼
ਸਿੰਘ ਬਾਦਲ ਦੀ ਆਵਾਜ਼ ਵਿਚ ਕਿਤੇ ਕੋਈ
ਥਿੜਕਣ ਨਹੀਂ ਹੈ। ਉਹ ਅਮਰਿੰਦਰ ਨੂੰ
ਘੇਰਦੇ ਹਨ ਅਤੇ ਕਹਿੰਦੇ ਹਨ,
''ਵਿਧਾਇਕਾਂ ਤਕ ਪਹੁੰਚ ਦਾ ਮਾਮਲਾ ਹੀ
ਛੱਡੋ, ਉਨ੍ਹਾਂ ਕੋਲ ਤਾਂ ਆਪਣੀ ਪਤਨੀ ਲਈ
ਵੀ ਸਮਾਂ ਨਹੀਂ ਹੈ।'' ਉਹ ਆਪਣੇ ਪਰਿਵਾਰ
ਵਿਚ ਪਈ ਫੁੱਟ ਦੀ ਗੱਲ ਵੀ ਕਰਦੇ ਹਨ।
ਉਹ ਆਪਣੇ ਭਰਾ ਗੁਰਦਾਸ ਸਿੰਘ ਬਾਦਲ
ਬਾਰੇ ਵੀ ਟਿੱਪਣੀ ਕਰਦੇ ਹਨ ਜੋ ਲੰਬੀ ਵਿਚ
ਉਨ੍ਹਾਂ ਦੇ ਖ਼ਿਲਾਫ਼ ਚੋਣ ਮੈਦਾਨ ਵਿਚ ਡਟੇ
ਹੋਏ ਹਨ। ਉਹ ਇਹ ਝੋਰਾ ਵੀ ਪ੍ਰਗਟ
ਕਰਦੇ ਹਨ ਕਿ ਮਨਪ੍ਰੀਤ ਵਿਚ
ਉਨ੍ਹਾਂ ਦਾ ਪੂਰਨਾ ਭਰੋਸਾ ਸੀ ਪਰ ਇਸ
ਸ਼ਖ਼ਸ (ਮਨਪ੍ਰੀਤ) ਨੇ ਧੋਖਾ ਦਿੱਤਾ। ਉਹ
ਆਖਦੇ ਹਨ, ''ਜੇ ਮਨਪ੍ਰੀਤ ਨੇ ਮੈਨੂੰ ਆਪ
ਕਿਹਾ ਹੁੰਦਾ ਤਾਂ ਮੈਂ ਉਹਨੂੰ ਮੁੱਖ
ਮੰਤਰੀ ਵੀ ਬਣਾ ਦਿੰਦਾ।''
ਇਸੇ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਚੋਣ
ਪ੍ਰਚਾਰ ਦਾ ਆਖ਼ਰੀ ਦਿਨ ਆਪਣੇ ਹਲਕੇ
ਗਿੱਦੜਬਾਹੇ ਵਿਚ ਨੁੱਕੜ ਰੈਲੀਆਂ ਕਰਦਿਆਂ
ਬਿਤਾਇਆ।
ਉਨ੍ਹਾਂ ਆਪਣੀ ਟੋਇਟਾ ਫਾਰਚੂਨਰ
ਗੱਡੀ ਦੀ ਡਰਾਈਵਿੰਗ ਖ਼ੁਦ ਕੀਤੀ। ਲੋਕ
ਉਨ੍ਹਾਂ ਨੂੰ ਕਾਫ਼ੀ ਪਸੰਦ ਕਰਦੇ ਹਨ।
ਉਨ੍ਹਾਂ ਦੇ ਸੜਕਾਂ ਤੋਂ ਲੰਘਣ ਸਮੇਂ ਟਰੱਕਾਂ ਦੇ
ਡਰਾਈਵਰ ਅਤੇ ਟਰੈਕਟਰ ਸਵਾਰ ਕਿਸਾਨ
ਉਨ੍ਹਾਂ ਨੂੰ ਹੱਥ ਹਿਲਾ ਕੇ ਸ਼ੁਭ-ਕਾਮਨਾਵਾਂ ਦੇ
ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ, ''ਲੋਕ
ਤਬਦੀਲੀ ਦੇਖਣਾ ਚਾਹੁੰਦੇ ਹਨ ਕਿਉਂਕਿ ਉਹ
ਇਸ ਆਮ ਸਿਆਸਤ ਤੋਂ ਅੱਕ ਚੁੱਕੇ ਹਨ।
ਇਹ ਦੋਵੇਂ ਪਾਰਟੀਆਂ ਸਥਾਪਤੀ ਪੱਖੀ ਹਨ।
ਪਹਿਲੀ ਵਾਰ ਪੀ.ਪੀ.ਪੀ. ਨੇ ਧਰਮ-ਨਿਰਪੱਖ
ਤੀਜਾ ਮੋਰਚਾ ਪੇਸ਼ ਕੀਤਾ ਹੈ।''
ਉਨ੍ਹਾਂ ਦਾ ਕਹਿਣਾ ਹੈ, ''ਮੇਰਾ ਮਕਸਦ
ਅਰਥਚਾਰੇ ਨੂੰ ਹੁਲਾਰਾ ਦੇਣਾ ਹੈ।'' ਫੇਰ ਉਹ
ਖੇਤਾਂ ਵਿਚ ਚੁਗ ਰਹੇ ਕਾਲੇ ਤਿੱਤਰ ਵੱਲ
ਇਸ਼ਾਰਾ ਕਰਦਿਆਂ ਕਹਿੰਦੇ ਹਨ, ''ਦੇਖੋ!
ਕਿੰਨਾ ਖੂਬਸੂਰਤ ਨਜ਼ਾਰਾ ਹੈ।''
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘੱਟੋ-
ਘੱਟ 22 ਸੀਟਾਂ ਜਿੱਤ ਲੈਣ ਦਾ ਭਰੋਸਾ ਹੈ
ਅਤੇ ਇਸ ਤਰ੍ਹਾਂ ਉਹ ਕਿੰਗ ਮੇਕਰ ਬਣ
ਜਾਣਗੇ। ਉਹ ਇਸ ਗੱਲ ਬਾਰੇ ਵੀ ਸੋਚ ਰਹੇ
ਹਨ ਕਿ ਜੇ ਅਜਿਹੇ ਹਾਲਾਤ ਬਣਦੇ ਹਨ
ਤਾਂ ਉਹ ਕਿਸ ਨਾਲ ਗੱਠਜੋੜ ਕਰਨਗੇ। ਉਹ
ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤੇ
ਦੀ ਸੰਭਾਵਨਾ ਤੋਂ ਵੀ ਨਾਂਹ ਨਹੀਂ ਕਰਦੇ
ਬਸ਼ਰਤੇ ਉਹ 'ਉਨ੍ਹਾਂ ਦਾ ਪ੍ਰੋਗਰਾਮ
ਮੁਕੰਮਲ ਰੂਪ ਵਿਚ ਲਾਗੂ ਕਰਨ।'
ਅਸੀਂ ਬਠਿੰਡਾ ਅਤੇ ਲੰਬੀ ਨੂੰ ਜਾਣ ਵਾਲੇ
ਚੌਰਾਹੇ ਉੱਤੇ ਇਕ-ਦੂਜੇ ਤੋਂ ਵੱਖ ਹੁੰਦੇ ਹਾਂ।
ਸੂਰਜ ਛੁਪ ਰਿਹਾ ਹੈ ਅਤੇ ਆਸਮਾਨ ਵਿਚ
ਡੁੱਬਦੇ ਸੂਰਜ ਦੀ ਲਾਲੀ ਛਾਈ ਹੈ। ਹੁਣ
ਪੰਜਾਬ ਦੇ ਵੋਟਰ ਇਹ ਫੈਸਲਾ ਕਰਨਗੇ
ਕਿ ਸੱਚ-ਮੁੱਚ ਦਾ ਨਵਾਂ ਪਹੁ-ਫੁਟਾਲਾ ਕਿਸ
ਪਾਰਟੀ ਲਈ ਹੋਵੇਗਾ!
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments :