28 january 2012
ਅੱਜ ਹਲਕਾ ਕਾਦੀਆਂ ਵਿਚ ਉਸ ਵੇਲੇ
ਵੱਡਾ ਉਲਟ ਫੇਰ ਹੋਇਆ ਜਦੋਂ
ਕਸਬਾ ਕਾਹਨੂੰਵਾਨ, ਕਾਦੀਆਂ, ਧਾਰੀਵਾਲ ਤੇ
ਨਾਲ ਲਗਦੇ ਦਰਜ਼ਨਾਂ ਪਿੰਡਾਂ 'ਚੋਂ 499
ਕਾਂਗਰਸੀਆਂ ਨੇ ਪਾਰਟੀ ਛੱਡਦੇ ਹੋਏ
ਨਾ ਸਿਰਫ ਅਕਾਲੀ 'ਚ ਸ਼ਾਮਲ ਹੋਣ
ਦਾ ਐਲਾਨ ਕੀਤਾ ਬਲਕਿ ਗਠਜੋੜ ਦੇ ਸਾਂਝੇ
ਉਮੀਦਵਾਰ ਸੇਵਾ ਸਿੰਘ ਸੇਖਵਾਂ ਦੀ ਹਮਾਇਤ
'ਤੇ ਉਤਰਦੇ ਹੋਏ ਇਹ
ਦਾਅਵਾ ਕੀਤਾ ਕਿ ਕਲ ਪੈਣ ਜਾ ਰਹੀਆਂ
ਵੋਟਾਂ 'ਚ ਜਥੇ. ਸੇਵਾ ਸਿੰਘ
ਸੇਖਵਾਂ ਵਿਰੋਧੀ ਉਮੀਦਵਾਰ
ਬੀਬੀ ਚਰਨਜੀਤ ਕੌਰ ਬਾਜਵਾ ਅਤੇ
ਸੁੱਚਾ ਸਿੰਘ ਛੋਟੇਪੁਰ ਨੂੰ
ਬੁਰੀ ਤਰ੍ਹਾਂ ਹਰਾਉਂਦੇ ਹੋਏ ਸ਼ਾਨਦਾਰ ਜਿੱਤ
ਪ੍ਰਾਪਤ ਕਰਨਗੇ। ਪਾਰਟੀ 'ਚ ਆਉਣ
ਵਾਲਿਆਂ ਨੇ ਕਿਹਾ ਕਿ ਅਕਾਲੀ ਦਲ ਨੇ ਜੋ
ਪੰਜ ਸਾਲ ਵਿਕਾਸ ਕਾਰਜ ਕਰਵਾਇਆ ਹੈ ਤੇ
ਹੁਣ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਜੋ
ਮੈਨੀਫੈਸਟੋ ਦਿੱਤਾ ਹੈ ਉਹ ਵਾਕਿਆ
ਹੀ ਕਾਬਲੇ ਤਾਰੀਫ ਹੈ ਇਸ ਲਈ ਅਸੀਂ ਜਥੇ.
ਸੇਖਵਾਂ ਦੀ ਹਮਾਇਤ 'ਚ ਉਤਰਨ ਦਾ ਐਲਾਨ
ਕੀਤਾ ਹੈ। ਇਸ ਮੌਕੇ ਜਥੇ. ਸੇਵਾ ਸਿੰਘ
ਸੇਖਵਾਂ ਨੇ ਕਿਹਾ ਕਿ ਪੂਰੇ ਪੰਜਾਬ 'ਚ
ਹਵਾ ਅਕਾਲੀ ਦਲ ਦੇ ਪੱਖ ਵਿਚ ਚਲ
ਰਹੀ ਹੈ ਤੇ ਜਦੋਂ ਨਤੀਜੇ ਆਉਣਗੇ
ਤਾਂ ਕਾਂਗਰਸੀਆਂ ਨੂੰ ਵਖ਼ਤ ਪੈ
ਜਾਵੇਗਾ ਕਿਉਂਕਿ ਲੋਕ ਉਸ ਸਮੇਂ ਤਕ
ਅਕਾਲੀ-ਭਾਜਪਾ ਦੇ ਹੱਕ 'ਚ ਫੱਤਵਾ ਦਿੰਦੇ
ਹੋਏ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ
ਕਰ ਚੁੱਕੇ ਹੋਣਗੇ।
ਉਨ੍ਹਾਂ ਕਿਹਾ ਕਿ ਜਿਸ
ਤਰ੍ਹਾਂ ਵੱਡੀ ਗਿਣਤੀ 'ਚ ਲੋਕ
ਸਾਡੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ,
ਅਸੀਂ ਵੀ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ
ਕਿਸੇ ਵੀ ਵਿਅਕਤੀ ਨੂੰ ਨਿਰਾਸ਼
ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਪਿੰਡ
ਜਾਂ ਕਸਬੇ ਦਾ ਵਿਕਾਸ ਜੰਗੀ ਪੱਧਰ 'ਤੇ
ਕਰਵਾਇਆ ਜਾਵੇਗਾ।
ਇਸ ਮੌਕੇ ਅਮਰ ਇਕਬਾਲ ਸਿੰਘ ਮਾਹਲ,
ਗੁਰਇਕਬਾਲ ਸਿੰਘ ਮਾਹਲ, ਸਰਬਜੀਤ ਸਿੰਘ
ਮਾਹਲ, ਹਰਪ੍ਰੀਤ ਸਿੰਘ ਮਾਹਲ, ਸੁਬੇਗ
ਸਿੰਘ ਮਾਹਲ, ਜਸਬੀਰ ਸਿੰਘ ਮਾਹਲ,
ਨੀਟਾ ਮਾਹਲ, ਸਾਗਰ ਮਾਹਲ, ਬਚਨ ਸਿੰਘ
ਸੰਧੂ, ਹਰਦੀਪ ਸਿੰਘ ਸੰਧੂ, ਲਾਡੀ ਪ੍ਰਜਾਪੱਤ,
ਸੂਬੇਦਾਰ ਬਚਨ ਸਿੰਘ, ਦਰਬਾਰਾ ਮਸੀਹ,
ਜਸਬੀਰ ਸਿੰਘ ਮਿੰਨੀ ਬਾਬਾ, ਰਾਜ ਕੁਮਾਰ
ਜੀਟਰ ਟਰੈਕਟਰ, ਬਰਕਤ ਮਸੀਹ, ਪੂਰਨ
ਸਿੰਘ, ਕੋਹਲਾ ਸਿੰਘ ਸਮੇਤ ਵੱਡੀ ਗਿਣਤੀ 'ਚ
ਲੋਕ ਮੌਜੂਦ ਸਨ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment