ਪੰਜਾਬ
ਵਿਚ 117 ਅਸੈਂਬਲੀ ਸੀਟਾਂ ਲਈ ਸੋਮਵਾਰ
ਪਈਆਂ ਵੋਟਾਂ ਦੌਰਾਨ ਇਕ ਕਰੋੜ 76 ਲੱਖ
ਵੋਟਰਾਂ ਵਿਚੋਂ 77 ਫੀਸਦੀ ਤੋਂ ਵੱਧ ਵੋਟਰਾਂ ਨੇ
ਵੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ
ਕੀਤੀ ਅਤੇ ਸੱਤਾਧਾਰੀ ਅਕਾਲੀ-
ਭਾਜਪਾ ਗਠਜੋੜ ਤੇ ਕਾਂਗਰਸ ਦੋਵੇਂ
ਹੀ ਅਗਲੀ ਸਰਕਾਰ ਬਣਾਉਣ ਦੀ ਉਮੀਦ
ਲਾਈ ਬੈਠੇ ਹਨ। ਆਜ਼ਾਦੀ ਪਿੱਛੋਂ 1951 ਤੋਂ
ਲੈ ਕੇ 2007 ਤਕ ਦੀਆਂ
ਵੋਟਾਂ ਦੀ ਫੀਸਦੀ ਦੇ ਚੋਣ ਕਮਿਸ਼ਨ ਦੇ
ਅੰਕੜਿਆਂ 'ਤੇ ਨਜ਼ਰ ਮਾਰੀ ਜਾਏ ਤਾਂ ਇਹ
ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਵੀ 70
ਫੀਸਦੀ ਤੋਂ ਵੱਧ ਵੋਟਾਂ ਪਈਆਂ ਤਾਂ ਸਰਕਾਰ
ਅਕਾਲੀਆਂ ਨੇ ਬਣਾਈ। ਹੁਣ ਤਕ 70
ਫੀਸਦੀ ਤੋਂ ਵੱਧ ਵੋਟਾਂ 3 ਵਾਰ ਪਈਆਂ ਹਨ।
ਪਹਿਲੀ ਵਾਰ 1967 ਵਿਚ 71.18
ਫੀਸਦੀ, 1969 ਵਿਚ 72.27
ਫੀਸਦੀ ਅਤੇ 2007 ਵਿਚ 75.45
ਫੀਸਦੀ ਵੋਟਾਂ ਪਈਆਂ ਸਨ। ਇਸ ਪਿੱਛੋਂ
ਅਕਾਲੀ ਦਲ ਸੱਤਾ ਵਿਚ ਆਇਆ ਸੀ। 6
ਮੌਕਿਆਂ 'ਤੇ ਪੋਲਿੰਗ 65 ਫੀਸਦੀ ਤੋਂ ੱਵੱਧ
ਹੋਈ ਅਤੇ ਇਨ੍ਹਾਂ ਵਿਚੋਂ 4 ਵਾਰ ਅਕਾਲੀਆਂ
ਨੇ ਸਰਕਾਰ ਬਣਾਈ। ਬਾਕੀ ਦੋ ਮੌਕਿਆਂ 'ਤੇ
ਕਾਂਗਰਸ ਸੱਤਾਧਾਰੀ ਹੋਈ। 65 ਫੀਸਦੀ ਤੋਂ
ਘੱਟ ਦੀ ਪੋਲਿੰਗ ਦੀ ਸਥਿਤੀ ਵਿਚ 1951,
1957, 1962 ਤੇ 1980 ਵਿਚ
ਕਾਂਗਰਸ ਸੱਤਾ ਵਿਚ ਆਈ। 1992 ਵਿਚ
ਅਕਾਲੀਆਂ ਨੇ ਚੋਣਾਂ ਦਾ ਬਾਈਕਾਟ
ਕੀਤਾ ਸੀ ਅਤੇ ਕਾਂਗਰਸ ਸੱਤਾ ਵਿਚ ਆਈ
ਸੀ। ਉਦੋਂ ਸਿਰਫ 23.82
ਫੀਸਦੀ ਵੋਟਰਾਂ ਨੇ ਵੋਟ ਪਾਈ ਸੀ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment