ਪੰਜਾਬ
ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ
ਅਮਰਿੰਦਰ ਸਿੰਘ ਨੇ ਮੰਗਲਵਾਰ ਆਪਣੇ
ਸਹਿਯੋਗੀ ਨੇਤਾਵਾਂ ਕੋਲੋਂ ਪੰਜਾਬ ਵਿਚ
ਸੋਮਵਾਰ ਪਈਆਂ ਵੋਟਾਂ ਨੂੰ ਲੈ ਕੇ ਕਾਂਗਰਸ
ਦੀਆਂ ਵੱਖ-ਵੱਖ ਸੀਟਾਂ 'ਤੇ ਸੰਭਾਵਿਤ ਜਿੱਤ ਨੂੰ
ਲੈ ਕੇ ਵਿਸਤ੍ਰਿਤ ਰਿਪੋਰਟ ਲਈ ਹੈ।
ਕੈਪਟਨ ਮੰਗਲਵਾਰ ਪਟਿਆਲਾ ਤੋਂ
ਚੰਡੀਗੜ੍ਹ ਆ ਗਏ ਅਤੇ ਉਨ੍ਹਾਂ ਆਪਣੇ
ਭਰੋਸੇਯੋਗ ਸਾਥੀਆਂ ਨਾਲ ਗੈਰ ਰਸਮੀ ਬੈਠਕ
ਕੀਤੀ। ਇਸ ਵਿਚ ਹਰ ਜ਼ਿਲੇ ਵਿਚ ਕਾਂਗਰਸ
ਨੂੰ ਮਿਲਣ ਵਾਲੀਆਂ ਸੀਟਾਂ ਨੂੰ ਲੈ ਕੇ
ਚਰਚਾ ਕੀਤੀ ਗਈ। ਕੈਪਟਨ ਨੇ 70 ਤੋਂ ਵੱਧ
ਸੀਟਾਂ 'ਤੇ ਜਿੱਤ ਦਾ ਸੋਮਵਾਰ
ਦਾਅਵਾ ਕੀਤਾ ਸੀ।
ਕੈਪਟਨ ਅਮਰਿੰਦਰ ਸਿੰਘ ਅਗਲੇ ਇਕ-ਦੋ
ਦਿਨ ਅਰਾਮ ਕਰਨਗੇ ਅਤੇ ਉਸ ਪਿੱਛੋਂ
ਉਨ੍ਹਾਂ ਦਾ ਦਿੱਲੀ ਵਿਚ ਕਾਂਗਰਸ ਹਾਈ
ਕਮਾਨ ਦੇ ਆਗੂਆਂ ਨਾਲ ਮੁਲਾਕਾਤ ਕਰਨ
ਦਾ ਪ੍ਰੋਗਰਾਮ ਹੈ। ਅਮਰਿੰਦਰ ਸਿੰਘ
ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ
ਨੂੰ ਲੈ ਕੇ ਅੰਦਰਖਾਤੇ ਜੁਟ ਗਏ ਹਨ।
ਨਵੀਂ ਸਰਕਾਰ ਨੂੰ ਲੈ ਕੇ ਬਲਿਊ ਪ੍ਰਿੰਟ ਉਹ
ਅਗਲੇ ਕੁਝ ਦਿਨਾਂ ਵਿਚ ਤਿਆਰ ਕਰ ਕੇ
ਹਾਈ ਕਮਾਨ ਨੂੰ ਸੌਂਪਣਗੇ। ਇਸ ਵਿਚ ਉਹ
ਸੰਭਾਵਿਤ ਕਾਂਗਰਸੀ ਮੰਤਰੀਆਂ ਦੇ ਨਾਵਾਂ ਨੂੰ
ਸ਼ਾਮਲ ਕਰਨਗੇ। ਕਾਂਗਰਸ ਦੇ ਕੌਮੀ ਜਨਰਲ
ਸਕੱਤਰ ਰਾਹੁਲ ਗਾਂਧੀ ਨੇ ਚੋਣ ਪ੍ਰਕਿਰਿਆ
ਦੌਰਾਨ ਹੀ ਕੈਪਟਨ ਨੂੰ ਅਗਲਾ ਮੁਖ
ਮੰਤਰੀ ਐਲਾਨਿਆ ਸੀ। ਹੁਣ ਮੰਨਿਆ
ਜਾ ਰਿਹਾ ਹੈ ਕਿ ਨਵੇਂ ਮੰਤਰੀ ਮੰਡਲ ਦੇ
ਗਠਨ ਵਿਚ ਕੈਪਟਨ ਨੂੰ ਪੂਰੀ ਛੋਟ
ਦਿੱਤੀ ਜਾ ਸਕਦੀ ਹੈ। ਕੈਪਟਨ ਚਾਹੁੰਦੇ ਹਨ
ਕਿ ਪੰਜਾਬ ਮੰਤਰੀ ਮੰਡਲ ਵਿਚ ਸਭ
ਵਰਗਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਵੇ। ਉਹ
ਸੂਬੇ ਵਿਚ ਕਾਂਗਰਸ ਸਰਕਾਰ ਬਣਨ ਦੇ
ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹਨ।
ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਮਾਲਵਾ ਵਿਚ
ਕਾਂਗਰਸ ਨੂੰ 40 ਸੀਟਾਂ 'ਤੇ ਜਿੱਤ ਹਾਸਲ
ਹੋਵੇਗੀ ਜਦੋਂਕਿ ਬਾਕੀ ਦੀਆਂ
ਸੀਟਾਂ ਦੋਆਬਾ ਤੇ ਮਾਝਾ ਖੇਤਰ ਵਿਚੋਂ
ਕਾਂਗਰਸ ਨੂੰ ਮਿਲ ਜਾਣਗੀਆਂ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment