ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ
ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ
ਬਾਦਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ-
ਭਾਜਪਾ ਗੱਠਜੋੜ ਪੰਜਾਬ ਵਿੱਚ ਪਹਿਲਾਂ ਨਾਲੋਂ
ਵੀ ਵੱਡੇ ਲੋਕ ਫਤਵੇ ਨਾਲ ਪੰਜਾਬੀਆਂ
ਦੀ ਸੇਵਾ ਕਰਨ ਲਈ ਮੁੜ ਸੱਤਾ ਵਿੱਚ ਆ
ਰਿਹਾ ਹੈ।
ਸੁਖਬੀਰ ਨੇ ਕਿਹਾ ਕਿ ਯੂ.ਪੀ., ਬਿਹਾਰ ਅਤੇ
ਬੰਗਾਲ ਜਿਹੇ ਸੂਬਿਆਂ ਵਾਂਗ ਇਨ੍ਹਾਂ ਚੋਣਾਂ ਤੋਂ
ਬਾਅਦ ਪੰਜਾਬ ਵਿੱਚੋਂ ਵੀ ਕਾਂਗਰਸ
ਦਾ ਮੁਕੰਮਲ ਸਫਾਇਆ ਹੋ ਜਾਵੇਗਾ। ਉੱਪ ਮੁੱਖ
ਮੰਤਰੀ ਨੇ ਕਿਹਾ ਕਿ ਅਕਾਲੀ-
ਭਾਜਪਾ ਗੱਠਜੋੜ ਚੋਣਾਂ ਕਾਰਨ
ਆਰਜ਼ੀ ਤੌਰ''ਤੇ ਰੁਕੇ ਹੋਏ ਵਿਕਾਸ ਅਤੇ
ਤਰੱਕੀ ਦੇ ਕਾਰਜ ਮੁੜ ਸ਼ੁਰੂ ਕਰੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ-
ਭਾਜਪਾ ਗਠਜੋੜ ਪਿਛਲੇ 64
ਸਾਲਾਂ ਦੀ ਰਵਾਇਤ ਨੂੰ ਤੋੜਦਿਆਂ ਮੁੜ
ਸੱਤਾ ਵਿੱਚ ਆਵੇਗਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਇਤਿਹਾਸ
ਨੂੰ ਮੋੜਾ ਦਿੱਤਾ ਹੈ ਤੇ ਇਸ
ਵਾਰੀ ਵੀ ਇਤਿਹਾਸਕ ਮਾਅਰਕਾ ਮਾਰਿਆ
ਜਾਵੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ
ਨਤੀਜੇ ਮੁਲਕ ਵਿੱਚ
ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ
ਪਾਰਟੀਆਂ ਨੂੰ ਮੁੜ ਸੱਤਾ ਵਿੱਚ ਲਿਆਉਣ
ਦੀ ਚੱਲ ਰਹੇ ਵਰਤਾਰੇ ਦੇ ਹੀ ਸੂਚਕ ਹੋਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਪੰਜ
ਸਾਲ ਦੌਰਾਨ ਹੋਏ ਲਾਮਿਸਾਲ ਵਿਕਾਸ ਕਾਰਨ
ਪੰਜਾਬ ਦੇ ਲੋਕ ਵਿਰੋਧੀਆਂ ਦੇ ਘਸੇ-ਪਿਟੇ
ਨਾਅਰੇ ਵੀ ਨਹੀਂ ਸੁਣ ਰਹੇ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment