ਪੰਜਾਬ ਦੇ 117 ਵਿਧਾਨ
ਸਭਾ ਹਲਕਿਆਂ 'ਚ 1078
ਉਮੀਦਵਾਰਾਂ ਦੀ ਕਿਸਮਤ ਦੇ ਫੈਸਲੇ ਲਈ
ਸੋਮਵਾਰ ਵੋਟਾਂ ਪੈਣਗੀਆਂ। ਲਗਭਗ 1.76
ਕਰੋੜ ਵੋਟਰ 19841 ਪੋਲਿੰਗ ਕੇਂਦਰਾਂ 'ਤੇ
ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤਕ
ਆਪਣੀ ਵੋਟ ਦੇ ਹੱਕ ਦਾ ਪ੍ਰਯੋਗ ਕਰ ਕੇ
ਪ੍ਰਦੇਸ਼ ਦੇ ਲਈ ਇਕ ਨਵੀਂ ਸਰਕਾਰ
ਚੁਣਨਗੇ। ਵੋਟਾਂ ਦੀ ਗਿਣਤੀ 6 ਮਾਰਚ ਨੂੰ
ਹੋਵੇਗੀ।
ਚੋਣ ਦੰਗਲ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ (ਲੰਬੀ), ਉਪ ਮੁੱਖ ਮੰਤਰੀ ਤੇ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ
ਬਾਦਲ (ਜਲਾਲਾਬਾਦ), ਪ੍ਰਦੇਸ਼ ਕਾਂਗਰਸ ਦੇ
ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ (ਪਟਿਆਲਾ), ਸਾਬਕਾ ਮੁੱਖ
ਮੰਤਰੀ ਰਜਿੰਦਰ ਕੌਰ ਭੱਠਲ
(ਲਹਿਰਾਗਾਗਾ), ਪੀਪਲਜ਼ ਪਾਰਟੀ ਆਫ
ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ
(ਗਿੱਦੜਬਾਹਾ ਤੇ ਮੌੜ), ਅਮਰਿੰਦਰ ਦੇ
ਪੁੱਤਰ ਰਣਇੰਦਰ ਸਿੰਘ (ਸਮਾਣਾ), ਪੰਜਾਬ ਦੇ
ਸਾਬਕਾ ਡੀ. ਜੀ. ਪੀ. ਪੀ. ਐੱਸ. ਗਿੱਲ
(ਮੋਗਾ), ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ
ਰਹੇ ਡੀ. ਐੱਸ. ਗੁਰੂ (ਭਦੌੜ), ਪੰਜਾਬ
ਭਾਜਪਾ ਦੇ ਪ੍ਰਧਾਨ
ਅਸ਼ਵਨੀ ਸ਼ਰਮਾ (ਪਠਾਨਕੋਟ),
ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ
ਗੁਰਕੀਰਤ ਸਿੰਘ ਕੋਟਲੀ (ਖੰਨਾ),
ਸਵਰਗੀ ਅਕਾਲੀ ਆਗੂ ਕੈਪਟਨ ਕੰਵਲਜੀਤ
ਸਿੰਘ ਦੀ ਪੁੱਤਰੀ ਮਨਪ੍ਰੀਤ ਕੌਰ ਡੌਲੀ ਤੇ
ਬਾਗੀ ਕਾਂਗਰਸੀ ਆਗੂ ਦੀਪਿੰਦਰ ਸਿੰਘ ਢਿੱਲੋਂ
(ਡੇਰਾਬਸੀ) ਸ਼ਾਮਲ ਹਨ।
ਵੋਟਾਂ ਨੂੰ ਨਿਰਵਿਘਨ ਤੇ ਸ਼ਾਂਤੀਪੂਰਨ ਢੰਗ
ਨਾਲ ਸੰਪੰਨ ਕਰਾਉਣ ਲਈ ਵੱਡੀ ਸੰਖਿਆ
'ਚ ਸੁਰੱਖਿਆ ਬਲਾਂ ਨੂੰ ਤਾਇਨਾਤ
ਕੀਤਾ ਜਾ ਰਿਹਾ ਹੈ ਜਿਨ੍ਹਾਂ 'ਚ ਪੰਜਾਬ
ਪੁਲਸ ਦੇ 70 ਹਜ਼ਾਰ ਜਵਾਨਾਂ ਦੇ
ਇਲਾਵਾ ਅਰਧ ਸੈਨਿਕ ਬਲਾਂ ਦੀਆਂ 225
ਕੰਪਨੀਆਂ, ਗੁਆਂਢੀ ਰਾਜਾਂ ਤੋਂ 11 ਕੰਪਨੀਆਂ
ਦੇ ਇਲਾਵਾ ਪੰਜਾਬ ਪੁਲਸ ਦੇ ਨਵੇਂ
ਰੰਗਰੂਟਾਂ ਦੀਆਂ 15 ਕੰਪਨੀਆਂ ਤੈਨਾਤ
ਕੀਤੀਆਂ ਜਾ ਰਹੀਆਂ ਹਨ।
ਚੋਣ ਕਮਿਸ਼ਨ ਨੇ 5 ਹਲਕਿਆਂ ਨੂੰ
ਅਤੀ ਸੰਵੇਦਨਸ਼ੀਲ ਤੇ 33 ਹੋਰਾਂ ਨੂੰ
ਸੰਵੇਦਨਸ਼ੀਲ ਐਲਾਨ ਕੀਤਾ ਹੈ। ਇਨ੍ਹਾਂ ਦੇ
ਇਲਾਵਾ 19 ਹਲਕਿਆਂ ਨੂੰ ਖਰਚ ਦੇ ਹਿਸਾਬ
ਨਾਲ ਸੰਵੇਦਨਸ਼ੀਲ ਐਲਾਨ ਕੀਤਾ ਗਿਆ ਹੈ।
ਇਸ ਦੇ ਇਲਾਵਾ 11 ਜ਼ਿਲਿਆਂ ਦੇ 200
ਬੂਥਾਂ 'ਚ ਵੋਟਾਂ ਦੀ ਸਿੱਧੀ ਵੈਬਕਾਸਟਿੰਗ
ਕੀਤੀ ਜਾਏਗੀ। ਅਤੀ ਸੰਵੇਦਨਸ਼ੀਲ
ਹਲਕਿਆਂ 'ਚ ਲੰਬੀ, ਪਟਿਆਲਾ,
ਗਿੱਦੜਬਾਹਾ, ਮਜੀਠਾ ਤੇ ਭੁਲੱਥ ਸ਼ਾਮਲ
ਹਨ। ਲੰਬੀ 'ਚ ਮੁੱਖ ਮੰਤਰੀ ਆਪਣੇ ਛੋਟੇ
ਭਾਈ ਤੇ ਪੀ. ਪੀ. ਪੀ. ਦੇ ਉਮੀਦਵਾਰ
ਗੁਰਦਾਸ ਸਿੰਘ ਬਾਦਲ ਤੇ ਇਕ ਹੋਰ
ਰਿਸ਼ਤੇਦਾਰ ਤੇ ਕਾਂਗਰਸ ਉਮੀਦਵਾਰ
ਮਹੇਸ਼ਇੰਦਰ ਬਾਦਲ, ਪਟਿਆਲਾ ਤੋਂ ਕੈਪਟਨ
ਅਮਰਿੰਦਰ ਸਿੰਘ ਚੋਣ ਲੜ ਰਹੇ ਹਨ।
ਗਿੱਦੜਬਾਹਾ 'ਚ ਪੀ. ਪੀ. ਪੀ. ਦੇ ਪ੍ਰਧਾਨ
ਮਨਪ੍ਰੀਤ ਸਿੰਘ ਬਾਦਲ ਚੋਣ ਦੰਗਲ 'ਚ ਹਨ
ਜਦਕਿ ਮਜੀਠਾ 'ਚ ਯੂਥ ਅਕਾਲੀ ਦਲ ਦੇ
ਪ੍ਰਧਾਨ ਤੇ ਸੁਖਬੀਰ ਦੇ ਸਾਲੇ ਬਿਕਰਮ
ਸਿੰਘ ਮਜੀਠੀਆ ਚੋਣ ਲੜ ਰਹੇ ਹਨ।
ਭੁਲੱਥ 'ਚ ਕਾਂਗਰਸ ਦੇ ਨੌਜਵਾਨ ਵਿਧਾਇਕ
ਸੁਖਪਾਲ ਸਿੰਘ
ਖੈਹਰਾ ਦਾ ਮੁਕਾਬਲਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ
ਬੀਬੀ ਜਗੀਰ ਕੌਰ ਨਾਲ ਹੈ।
ਜ਼ਿਆਦਾਤਰ ਹਲਕਿਆਂ 'ਚ
ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ,
ਵਿਰੋਧੀ ਕਾਂਗਰਸ ਤੇ ਪੀ. ਪੀ. ਪੀ.
ਦੀ ਅਗਵਾਈ ਵਾਲੇ ਸਾਂਝੇ ਮੋਰਚਾ ਵਿਚ
ਤਿਕੋਣਾ ਮੁਕਾਬਲਾ ਦਿਖਾਈ ਦੇ ਰਿਹਾ ਹੈ।
ਹਾਲਾਂ ਕਿ ਬਸਪਾ ਨੇ ਵੀ ਸਭ 117
ਹਲਕਿਆਂ 'ਚ ਆਪਣੇ ਉਮੀਦਵਾਰ ਖੜ੍ਹੇ
ਕੀਤੇ ਹਨ। ਲਗਭਗ 3 ਹਫਤੇ ਤਕ
ਚੱਲੀ ਚੋਣ ਮੁਹਿੰਮ 'ਚ ਕੋਈ
ਵੱਡੀ ਅਣਹੋਣੀ ਘਟਨਾ ਨਹੀਂ ਹੋਈ। ਸਭ
ਪਾਰਟੀਆਂ ਨੇ ਆਪਣੇ ਰਾਸ਼ਟਰੀ ਆਗੂਆਂ ਨੂੰ
ਆਪਣੇ ਪੱਖ 'ਚ ਚੋਣ ਪ੍ਰਚਾਰ ਦੇ ਲਈ
ਮੈਦਾਨ 'ਚ ਉਤਾਰਿਆ ਸੀ। ਪ੍ਰਧਾਨ
ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ
ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਦੇ ਜਨਰਲ
ਸਕੱਤਰ ਰਾਹੁਲ ਗਾਂਧੀ ਦੇ ਇਲਾਵਾ ਕਈ
ਕੇਂਦਰੀ ਮੰਤਰੀਆਂ ਨੇ ਕਾਂਗਰਸ ਦੇ ਪੱਖ 'ਚ
ਪ੍ਰਚਾਰ ਕੀਤਾ ਜਦਕਿ ਅਕਾਲੀ-ਭਾਜਪਾ ਦੇ
ਲਈ ਨਿਤਨ ਗਡਕਰੀ, ਅਰੁਣ ਜੇਤਲੀ,
ਰਾਜਨਾਥ ਸਿੰਘ, ਹੇਮਾ ਮਾਲਿਨੀ,
ਸਮਰਿਤੀ ਇਰਾਨੀ, ਸ਼ਤਰੁਘਨ
ਸਿਨਹਾ ਸਮੇਤ ਕਈ ਆਗੂਆਂ ਨੇ ਪ੍ਰਚਾਰ
ਕੀਤਾ। ਬਸਪਾ ਸੁਪਰੀਮੋ ਮਾਇਆਵਤੀ ਨੇ
ਵੀ ਪੰਜਾਬ ਦਾ ਦੌਰਾ ਕੀਤਾ। ਟੀਮ ਅੰਨਾ ਦੇ
ਮੈਂਬਰ ਵੀ ਪੰਜਾਬ ਦੇ ਦੌਰੇ 'ਤੇ ਆਏ ਲੇਕਿਨ
ਉਨ੍ਹਾਂ ਨੇ ਕਿਸੇ ਪਾਰਟੀ ਦੇ ਪੱਖ ਜਾਂ ਖਿਲਾਫ
ਪ੍ਰਚਾਰ ਨਹੀਂ ਕੀਤਾ।
ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਦੇ ਦੌਰਾਨ
ਮਸਲ ਪਾਵਰ ਤੇ ਮਨੀ ਪਾਵਰ 'ਤੇ ਕਾਬੂ
ਕਰਨ ਲਈ ਪੈਨੀ ਨਜ਼ਰ ਬਣਾਈ ਰੱਖੀ। ਕੁੱਲ
125 ਅਬਜ਼ਰਵਰ ਤੈਨਾਤ ਕੀਤੇ ਗਏ ਸਨ
ਜਿਨ੍ਹਾਂ 'ਚ ਹੋਰ ਰਾਜਾਂ ਤੋਂ ਮੰਗਵਾਏ ਗਏ
ਆਈ. ਏ. ਐੱਸ. ਤੇ ਆਈ. ਪੀ. ਐੱਸ.
ਅਧਿਕਾਰੀ ਸ਼ਾਮਲ ਹਨ। 100 ਤੋਂ
ਵੀ ਜ਼ਿਆਦਾ ਸਰਕਾਰੀ ਕਰਮਚਾਰੀਆਂ ਨੂੰ
ਤਬਦੀਲ ਕੀਤਾ ਗਿਆ ਤੇ ਘੱਟ ਤੋਂ ਘੱਟ 25
ਅਧਿਕਾਰੀਆਂ ਨੂੰ ਚੋਣ ਜਾਬਤਾ ਦੇ ਉਲੰਘਣ
ਲਈ ਮੁਅੱਤਲ ਕੀਤਾ ਗਿਆ। ਇਸ ਦੇ
ਇਲਾਵਾ 738 ਵਿਅਕਤੀਆਂ ਨੂੰ ਚੋਣ ਜ਼ਾਬਤੇ
ਦੇ ਉਲੰਘਣ ਲਈ ਨੋਟਿਸ ਵੀ ਜਾਰੀ ਕੀਤੇ
ਗਏ। ਜਗ੍ਹਾ ਜਗ੍ਹਾ ਨਾ ਲਾ ਕੇ 33 ਕਰੋੜ
ਰੁਪਏ ਤੋਂ ਜ਼ਿਆਦਾ ਦੀ ਧਨ ਰਾਸ਼ੀ ਬਰਾਮਦ
ਕੀਤੀ ਗਈ ਜਿਸ ਨੂੰ ਇਨਕਮ ਟੈਕਸ ਵਿਭਾਗ
ਨੂੰ ਸੌਂਪ ਦਿੱਤਾ ਗਿਆ। ਇਸ ਦੇ
ਇਲਾਵਾ ਲੱਖਾਂ ਬੋਤਲਾਂ ਜਾਇਜ਼ ਤੇ ਨਜਾਇਜ਼
ਸ਼ਰਾਬ ਵੀ ਜ਼ਬਤ ਕੀਤੀ ਗਈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment