ਇੰਟਰਨੈਸ਼ਨਲਿਸਟ ਡੈਮੋਕਰੈਟਿਕ
ਪਾਰਟੀ ਦੀ ਨੇਤਰੀ ਹਰਵਿੰਦਰ ਕੌਰ (ਇਕ
ਪੰਜਾਬੀ ਅਖਬਾਰ ਦੀ ਪ੍ਰਤੀਨਿਧੀ) ਨਾਲ
ਸੋਮਵਾਰ ਸਥਾਨਕ ਰੇਲਵੇ ਰੋਡ ਸਥਿਤ ਬੀ.
ਡੀ. ਪੀ. ਓ. ਦਫਤਰ ਦੇ ਸਾਹਮਣੇ ਕੁੱਟਮਾਰ
ਹੋਣ ਦੀ ਖਬਰ ਹੈ। ਹਰਵਿੰਦਰ ਕੌਰ ਨੇ
ਦਸਿਆ ਕਿ ਆਊਟਰ ਕਾਲੋਨੀਆਂ ਵਿਚੋਂ ਵੋਟਰ
ਫਾਰਮ ਨੰ. 17 ਭਰਨਾ ਚਾਹੁੰਦੇ ਸਨ
ਕਿਉਂਕਿ ਉਕਤ ਵਿਅਕਤੀ ਬਾਈਕਾਟ ਦੇ ਮੂਡ
ਵਿਚ ਸਨ। ਕਾਂਗਰਸੀ ਵਰਕਰਾਂ ਵਲੋਂ
ਮਾੜਾ ਰਵੱਈਆ ਅਪਣਾਉਣ
ਦੀ ਸੂਚਨਾ ਮਿਲਣ 'ਤੇ ਜਦੋਂ ਉਹ ਮੌਕੇ 'ਤੇ
ਪੁੱਜੀ ਤਾਂ ਉਸ ਨਾਲ ਵੀ ਕੁੱਟਮਾਰ ਕੀਤੀ ਗਈ
ਤੇ ਉਸ ਦੇ ਥੱਪੜ ਮਾਰੇ ਗਏ। ਉਹ 6
ਮਹੀਨਿਆਂ ਦੀ ਗਰਭਵਤੀ ਹੈ। ਪੁਲਸ ਵਿਚ
ਰਿਪੋਰਟ ਦਰਜ ਕਰਵਾਉਣ ਪਿੱਛੋਂ ਹਰਵਿੰਦਰ
ਕੌਰ ਨੇ ਹਸਪਤਾਲ ਵਿਖੇ ਮੈਡੀਕਲ
ਕਰਵਾਇਆ ਅਤੇ ਉਥੇ ਦਾਖਲ ਹੋਈ। ਉਸ ਨੇ
ਸੁਰਿੰਦਰ ਚੌਹਾਨ ਦੇ ਬੇਟੇ ਵਿਰੁੱਧ ਰਿਪੋਰਟ
ਲਿਖਵਾਈ ਹੈ। ਡੀ. ਐੱਸ. ਪੀ. ਸੋਹਲ ਨਾਲ
ਸੰਪਰਕ ਕਰਨ 'ਤੇ ਉਨ੍ਹਾਂ ਦਸਿਆ ਕਿ ਜਾਂਚ
ਜਾਰੀ ਹੈ। ਮੈਡੀਕਲ ਰਿਪੋਰਟ ਆਉਣ 'ਤੇ
ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment