ਮੈਲਬਰਨ, 5 ਫਰਵਰੀ- ਭਾਰਤ ਅਤੇ
ਆਸਟ੍ਰੇਲੀਆ ਵਿਚਕਾਰ ਅੱਜ ਖੇਡੇ ਜਾ ਰਹੇ
ਪਹਿਲੇ ਇਕ ਦਿਨਾ ਮੈਚ ਵਿਚ ਇਕ ਵਾਰ
ਫਿਰ ਬੱਲੇਬਾਜ਼ਾਂ ਦੇ ਸ਼ਰਮਨਾਕ ਪ੍ਰਦਰਸ਼ਨ
ਕਾਰਨ ਟੀਮ ਇੰਡੀਆ ਨੂੰ 65 ਰਨਾਂ ਨਾਲ
ਹਾਰ ਦਾ ਮੂੰਹ ਦੇਖਣਾ ਪਿਆ ਹੈ। ਬਾਰਿਸ਼
ਦੀ ਰੁਕਾਵਟ ਕਾਰਨ 32-32 ਓਵਰ ਦੇ
ਮੈਚ ਵਿਚ ਆਸਟ੍ਰੇਲੀਆ ਵੱਲੋਂ ਦਿੱਤੇ ਗਏ
217 ਰਨਾਂ ਦੇ ਟੀਚੇ ਦਾ ਪਿੱਛਾ ਕਰਨ
ਉੱਤਰੀ ਭਾਰਤੀ ਟੀਮ 151 ਰਨ 'ਤੇ
ਹੀ ਢੇਰ ਹੋ ਗਈ।
217 ਰਨਾਂ ਦਾ ਪਿੱਛਾ ਕਰਨ
ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ
ਰਹੀ। ਭਾਰਤ ਦੇ 2 ਵਿਕਟ ਸ਼ੁਰੂਆਤ ਵਿਚ
ਹੀ ਡਿੱਗ ਗਏ। ਸਚਿਨ ਤੇਂਦੁਲਕਰ 2 ਰਨ
ਬਣਾ ਕੇ ਅਤੇ ਗੌਤਮ ਗੰਭੀਰ ਸਿਰਫ 5 ਰਨ
ਬਣਾ ਕੇ ਹੀ ਪਵੇਲੀਅਨ ਪਰਤ ਗਏ।
ਇਸ ਤੋਂ ਬਾਅਦ ਥੋੜਾ ਟਿਕ ਕੇ ਖੇਡਣ ਵਾਲੇ
ਵਿਰਾਟ ਕੋਹਲੀ 31 ਅਤੇ ਰੋਹਿਤ
ਸ਼ਰਮਾ 21 ਬਣਾ ਕੇ ਆਉਟ ਹੋ ਗਏ। ਸਿਰਫ
ਧੋਨੀ ਹੀ ਮੈਦਾਨ 'ਤੇ ਡਟੇ ਰਹੇ ਅਤੇ 29
ਰਨ ਬਣਾਏ, ਜਦੋਂ ਕਿ ਦੂਸਰੇ ਪਾਸੇ ਰੈਨ 1
ਰਨ, ਰਵਿੰਦਰ ਜਡੇਜਾ 19, ਆਰ. ਅਸ਼ਵਿਨ
5 ਅਤੇ ਰਾਹੁਲ ਸ਼ਰਮਾ 1 ਰਨ ਬਣਾ ਕੇ
ਆਉਟ ਹੋ ਗਏ।
ਆਖਿਰ ਵਿਚ ਪ੍ਰਵੀਣ ਕੁਮਾਰ ਵੀ 12 ਰਨ
ਬਣਾ ਕੇ ਆਉਟ ਹੋ ਗਏ ਅਤੇ ਵਿਨੇ ਕੁਮਾਰ 7
ਬਣਾ ਕੇ ਅਜੇਤੂ ਰਹੇ।ਇਸ ਤੋਂ
ਪਹਿਲਾਂ ਭਾਰਤੀ ਟੀਮ ਨੇ ਟਾਸ ਜਿੱਤ ਕੇ
ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ
ਸੀ, ਇਸ ਫੈਸਲੇ ਨੂੰ ਸਾਰਥਕ ਸਾਬਿਤ ਕਰਦੇ
ਹੋਏ ਗੇਂਦਬਾਜ਼ ਵਿਨੇ ਕੁਮਾਰ ਨੇ ਆਸਟ੍ਰੇਲੀਆ
ਦੇ ਪਹਿਲੇ 2 ਬੱਲੇਬਾਜ਼ ਸਸਤਾ ਵਿਚ
ਹੀ ਆਉਟ ਕਰ ਦਿੱਤੇ। ਵਿਨੇ ਕੁਮਾਰ ਨੇ
ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ
ਕਰਦੇ ਹੋਏ 3 ਵਿਕਟ ਲਏ ਅਤੇ 3 ਰਨ
ਪ੍ਰਤੀ ਓਵਰ ਦੀ ਔਸਤ ਨਾਲ ਰਨ ਦਿੱਤੇ।
ਇਸ ਤੋਂ ਬਿਨਾਂ ਰੋਹਿਤ ਸ਼ਰਮਾ ਅਤੇ ਰਾਹੁਲ
ਸ਼ਰਮਾ ਨੇ 1-1 ਵਿਕਟ ਲਿਆ।
ਆਲਸਟ੍ਰੇਲੀਆ ਵੱਲੋਂ ਡੇਵਿਡ ਹਸੀ 61 ਅਤੇ ਡੇਨੀਅਲ ਕ੍ਰਿਸਚੀਅਨ 17 ਰਨ ਬਣਾ ਕੇ ਅਜੇਤੂ
ਰਹੇ। ਆਸਟ੍ਰੇਲੀਆ ਨੇ 5 ਵਿਕਟ 'ਤੇ216 ਰਨ ਬਣਾਏ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment