ਹਿਊਸਟਨ, 5 ਫਰਵਰੀ— ਦੁਨੀਆ ਦੀ ਸਭ
ਤੋਂ ਮਸ਼ਹੂਰ ਸੋਸ਼ਲ ਨੈਟਵਰਕਿੰਗ ਸਾਈਟ
ਫੇਸਬੁੱਕ ਨੇ 8 ਸਾਲ ਪੂਰੇ ਕਰ ਲਏ ਹਨ।
84.5 ਕਰੋੜ ਸਰਗਰਮ ਮੈਂਬਰਾਂ ਨਾਲ ਇਸ
ਸੋਸ਼ਲ ਨੈਟਵਰਕਿੰਗ ਸਾਈਟ
ਦਾ ਵਧਣਾ ਜਾਰੀ ਹੈ। 4 ਫਰਵਰੀ 2002
ਤੋਂ ਸ਼ੁਰੂ ਹੋਏ ਫੇਸਬੁੱਕ ਦੇ
ਉਪਯੋਗਕਰਤਾਵਾਂ ਦੀ ਗਿਣਤੀ ਇਸ ਸਾਲ
ਅਗਸਤ ਤੱਕ ਇਕ ਅਰਬ ਹੋਣ
ਦੀ ਸੰਭਾਵਨਾ ਹੈ। ਕੰਪਨੀ ਦੇ ਸੀ. ਈ. ਓ.
ਮਾਰਕ ਜੁਕੈਰਬਰਗ ਦੁਨੀਆ ਭਰ 'ਚ
ਫੇਸਬੁੱਕ ਦੇ ਚੇਹਰੇ ਵਜੋਂ ਮਸ਼ਹੂਰ ਹਨ ਪਰ
ਹਾਰਵਰਡ ਯੂਨੀਵਰਸਿਟੀ 'ਚ ਉਨ੍ਹਾਂ ਨਾਲ
ਸਟੂਡੈਂਟ ਰਹੇ ਤਿੰਨ ਹੋਰ -ਏਦੋਆਡਰੇ
ਸੈਵਰਿਨ, ਡਸਟਿਨ ਮਾਸਕੋਵਿਤਜ ਅਤੇ
ਕ੍ਰਿਸ ਹਿਊਗਸ ਸ਼ਾਮਲ ਹਨ। ਚਾਰਾਂ ਨੇ
ਸ਼ੁਰੂਆਤ 'ਚ ਹਾਰਵਰਡ ਵਿਦਿਆਰਥੀਆਂ
ਲਈ ਇਹ ਸੇਵਾ ਸ਼ੁਰੂ ਕੀਤੀ ਸੀ ਪਰ
ਛੇਤੀ ਹੀ ਇਹ ਦੂਜੇ ਕਾਲਜਾਂ 'ਚ ਫੈਲ ਗਿਆ
ਅਤੇ ਜੁਕੈਰਬਰਗ ਨੇ ਆਪਣੇ ਡੋਮੇਨ ਨੇਮ ਨੂੰ
ਬਦਲ ਕੇ ਫੇਸਬੁੱਕ ਰੱਖ ਦਿੱਤਾ। ਫੇਸਬੁੱਕ ਨੇ
ਮਾਰਕ ਜੁਕੈਰਬਰਗ ਨੂੰ ਦੁਨੀਆ ਦੇ ਸਭ ਤੋਂ
ਯੁਵਾ ਅਰਬਪਤੀਆਂ ਦੀ ਸੂਚੀ 'ਚ ਚੋਟੀ 'ਤੇ
ਪਹੁੰਚਾ ਦਿੱਤਾ। ਇਸਨੇ ਹੋਰ ਕੰਪਨੀਆਂ ਨੂੰ
ਵੀ ਵਧਾਉਣ, ਲੋਕਾਂ ਨਾਲ ਗੱਲਬਾਤ ਕਰਨ
ਅਤੇ ਵਿਕਰੀ ਵਧਾਉਣ ਦਾ ਮੌਕਾ ਦਿੱਤਾ।
ਸੋਸ਼ਲ ਮੀਡੀਆ ਟੂਡੇ ਮੁਤਾਬਕ
ਅਮਰੀਕੀ ਆਬਾਦੀ ਦਾ 41 ਫੀਸਦੀ ਹਿੱਸੇ
ਕੋਲ ਫੇਸਬੁੱਕ ਅਕਾਊਂਟ ਹੈ। ਭਾਰਤ 'ਚ ਇਸ
ਸਾਲ ਫੇਸਬੁੱਕ ਨੇ 132
ਫੀਸਦੀ ਵਾਧਾ ਦਰਜ ਕੀਤਾ ਜੋ ਕਿਸੇ ਵੀ ਦੇਸ਼
ਦੇ ਮੁਕਾਬਲੇ ਸਭ ਤੋਂ ਵੱਧ ਹੈ। ਕੰਪਨੀ ਨੇ 1
ਫਰਵਰੀ 2012 ਨੂੰ ਆਈ. ਪੀ. ਓ. ਲਈ
ਅਪਲਾਈ ਕੀਤਾ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment