ਦੇਸ਼
ਦੇ ਪ੍ਰਸਿੱਧ ਸ਼ਰਾਬ ਕਿੰਗ
ਪੌਂਟੀ ਚੱਢਾ ਦਾ ਪੰਜਾਬ ਦੇ ਆਧੁਨਿਕ ਸ਼ਹਿਰ
ਮੋਹਾਲੀ 'ਚ ਵੀ ਅਰਬਾਂ ਰੁਪਏ ਦਾ ਸਾਮਰਾਜ
ਹੈ। ਸ਼ਹਿਰ ਦੇ ਸੈਕਟਰ-85 ਅਤੇ 99 ਵਿਚ
ਮੈਗਾ ਹਾਊਸਿੰਗ ਪ੍ਰਾਜੈਕਟ ਕੈਪਟਨ
ਸਰਕਾਰ ਦੇ ਸਮੇਂ ਪਾਸ ਕੀਤਾ ਗਿਆ ਸੀ।
ਅਜਿਹਾ ਨਹੀਂ ਕਿ ਪੰਜਾਬ ਵਿਚ ਰਹਿੰਦੇ ਹੋਏ
ਪੌਂਟੀ ਚੱਢਾ ਨੇ ਇਥੇ ਕੋਈ
ਪ੍ਰਾਪਰਟੀ ਨਹੀਂ ਬਣਾਈ। ਉਸ ਨੇ
ਮੋਹਾਲੀ ਦੇ ਨਾਲ -ਨਾਲ ਪੰਜਾਬ ਦੇ ਕਈ
ਸ਼ਹਿਰਾਂ 'ਚ ਵੇਵ ਦੇ ਨਾਂ ਨਾਲ ਰੀਅਲ
ਅਸਟੇਟ ਦਾ ਕਾਰੋਬਾਰ ਵਧਾਇਆ ਸੀ।
ਕੈਪਟਨ ਅਮਰਿੰਦਰ ਸਿੰਘ ਵਲੋਂ
ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ
ਅੰਤਿਮ ਦਿਨਾਂ ਵਿਚ ਪੌਂਟੀ ਚੱਢਾ ਦੇ
ਮੋਹਾਲੀ ਸਥਿਤ ਮੈਗਾ ਹਾਊਸਿੰਗ ਪ੍ਰਾਜੈਕਟ
ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ।
ਮੋਹਾਲੀ ਦੇ ਮੈਗਾ ਪ੍ਰਾਜੈਕਟ ਨੂੰ ਵੀ ਵੇਵ ਦੇ
ਨਾਂ ਨਾਲ ਹੀ ਵਿਕਸਿਤ ਕੀਤਾ ਜਾ ਰਿਹਾ ਹੈ
ਜਦੋਂਕਿ ਪੁੱਡਾ ਦੇ ਕਾਗਜ਼ਾਂ ਵਿਚ ਵੇਵ
ਪ੍ਰਾਜੈਕਟ ਦਾ ਮਾਲਕ ਕੰਟਰੀ ਕਾਲੋਨਾਈਜ਼ਰ
ਪ੍ਰਾਈਵੇਟ ਲਿਮਟਿਡ ਕਮਿਊਨਿਟੀ ਸੈਂਟਰ
ਨਿਊ ਫ੍ਰੈਂਡਜ਼ ਕਾਲੋਨੀ ਨਿਊ ਦਿੱਲੀ ਨੂੰ
ਦੱਸਿਆ ਗਿਆ ਹੈ। ਪੁੱਡਾ ਦੇ ਜਾਣਕਾਰਾਂ ਦੇ
ਅਨੁਸਾਰ ਇਹ
ਕੰਪਨੀ ਪੌਂਟੀ ਚੱਢਾ ਦੀ ਹੀ ਹੈ।
ਵਿਕਸਿਤ ਸ਼ਹਿਰ ਦੇ ਨਾਲ ਇਲਾਕੇ ਵਿਚ
ਬਣਾਇਆ ਪ੍ਰਾਜੈਕਟ :- ਕਾਂਗਰਸ ਸਰਕਾਰ
ਦੇ ਦੌਰਾਨ ਪੌਂਟੀ ਚੱਢਾ ਪੰਜਾਬ ਵਿਚ ਸ਼ਰਾਬ
ਕਿੰਗ ਦੇ ਨਾਂ ਨਾਲ ਮਸ਼ਹੂਰ ਸਨ।
ਜ਼ਿਆਦਾਤਰ ਸ਼ਰਾਬ ਦੇ ਠੇਕਿਆਂ 'ਤੇ ਉਸ
ਦਾ ਹੀ ਕਬਜ਼ਾ ਸੀ। ਇਸ ਸਰਕਾਰ ਦੇ ਦੌਰਾਨ
ਅਨੇਕ ਮੈਗਾ ਪ੍ਰਾਜੈਕਟ ਪਾਸ ਕੀਤੇ ਗਏ ਸਨ
ਪਰੰਤੂ ਪੌਂਟੀ ਚੱਢਾ ਦਾ ਜੋ ਮੈਗਾ ਪ੍ਰਾਜੈਕਟ
ਪਾਸ ਕੀਤਾ ਗਿਆ ਸੀ, ਉਹ ਵਿਕਸਿਤ
ਮੋਹਾਲੀ ਸ਼ਹਿਰ ਦੇ ਨਾਲ ਜੁੜਿਆ ਹੋਇਆ
ਸੀ। ਇਸ ਪ੍ਰਾਜੈਕਟ ਦੇ ਉਦਘਾਟਨ ਤੋਂ
ਬਾਅਦ ਕਈ ਸਾਲਾਂ ਤੱਕ ਇਥੇ ਕੋਈ ਕੰਮ
ਨਹੀਂ ਕੀਤਾ ਗਿਆ ਪਰੰਤੂ ਪੁੱਡਾ ਵਲੋਂ
ਸੜਕਾਂ ਆਦਿ ਬਣਾ ਦਿੱਤੀਆਂ ਗਈਆਂ ਸਨ।
ਪੌਂਟੀ ਚੱਢਾ ਨੇ ਵਧਾਇਆ ਜ਼ਮੀਨ
ਦਾ ਮੋਹਾਲੀ 'ਚ ਰੇਟ :- ਸੈਕਟਰ-85 ਅਤੇ
99 'ਚ ਵੇਵ ਪ੍ਰਾਜੈਕਟ ਲਈ ਰਾਏਪੁਰ,
ਸੰਭਾਲਕੀ, ਨਾਨੂ ਮਾਜਰਾ, ਸੁਖਗੜ੍ਹ ਅਤੇ
ਪੱਤੀ ਸੋਹਾਣਾ ਦੀਆਂ ਜ਼ਮੀਨਾਂ ਐਕਵਾਇਰ
ਕੀਤੀਆਂ ਗਈਆਂ ਸਨ।
ਪ੍ਰਾਪਰਟੀ ਜਾਣਕਾਰਾਂ ਦੇ ਅਨੁਸਾਰ
ਪੌਂਟੀ ਚੱਢਾ ਨੇ ਸਭ ਤੋਂ ਪਹਿਲਾਂ 2 ਕਰੋੜ
ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ
ਖਰੀਦੀ ਸੀ। ਉਸ ਤੋਂ ਬਾਅਦ ਹੀ ਇਲਾਕੇ
ਵਿਚ ਜ਼ਮੀਨਾਂ ਦੇ ਰੇਟ ਅੱਗੇ ਵਧੇ ਸਨ ਅਤੇ
ਕਰੋੜਾਂ ਦੀ ਮੰਗ ਕਿਸਾਨ ਕਰਨ ਲੱਗੇ ਸਨ।
ਇਸ ਪ੍ਰਾਜੈਕਟ ਵਿਚ ਹਾਲੇ ਵੀ ਕਾਫੀ ਜ਼ਮੀਨ
ਕਿਸਾਨਾਂ ਦੇ ਅਧਿਕਾਰ ਖੇਤਰ ਵਿਚ ਹੈ ਜੋ
ਹਾਲੇ ਖਰੀਦੀ ਨਹੀਂ ਗਈ । ਇਸ ਦੇ ਕਈ
ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਕਣ
ਦਾ ਅਨੁਮਾਨ ਹੈ। ਪੁੱਡਾ ਦੀ ਵੈਬਸਾਈਟ
ਦੀ ਲਿਸਟ ਵਿਚ ਵੇਵ ਪ੍ਰਾਜੈਕਟ ਸਭ ਤੋਂ
ਉਪਰ ਦਿਖਾਇਆ ਗਿਆ ਹੈ। ਕਰੀਬ 225
ਏਕੜ ਵਿਚ ਇਹ ਪ੍ਰਾਜੈਕਟ ਪਾਸ ਹੋਇਆ
ਸੀ।
ਸ਼ਹਿਰ ਵਿਚ ਹਰ ਜਗ੍ਹਾ ਲੱਗੇ ਹਨ ਵੇਵ ਦੇ
ਇਸ਼ਤਿਹਾਰ :- ਸ਼ਹਿਰ ਦੇ ਮੁੱਖ ਮਾਰਗਾਂ 'ਤੇ
ਅਨੇਕ ਥਾਵਾਂ 'ਤੇ ਵੇਵ ਅਸਟੇਟ ਦੇ ਨਾਂ ਨਾਲ
ਇਸ਼ਤਿਹਾਰੀ ਬੋਰਡ ਲੱਗੇ ਹੋਏ ਹਨ। ਇਸ
ਹਾਊਸਿੰਗ ਪ੍ਰਾਜੈਕਟ ਨੂੰ ਲੈ ਕੇ ਬੜੇ
ਹੀ ਐਗਰੈਸਿਵ ਤਰੀਕੇ ਨਾਲ
ਇਸ਼ਤਿਹਾਰਬਾਜ਼ੀ ਕੀਤੀ ਗਈ ਹੈ। ਵੇਵ ਵਲੋਂ
ਚੰਡੀਗੜ੍ਹ ਤੋਂ ਮੋਹਾਲੀ ਨੂੰ ਆਉਣ ਵਾਲੇ
ਮਾਰਗ 'ਤੇ ਵਿਸ਼ੇਸ਼ ਲਾਈਟਿੰਗ ਸਿਸਟਮ
ਲਗਾ ਕੇ ਇਸ਼ਤਿਹਾਰ ਲਗਾਏ ਗਏ ਹਨ।
ਸੈਕਟਰ ਵਿਚ ਅੱਜ ਨਹੀਂ ਜਾਣ ਦਿੱਤਾ ਕਿਸੇ
ਨੂੰ:- ਵੇਵ ਅਸਟੇਟ ਨਾਲ ਸਬੰਧਤ
ਸੈਕਟਰਾਂ ਦੇ ਬਾਹਰ ਵੱਡ ਅਕਾਰੀ ਗੇਟ
ਬਣਾਇਆ ਗਿਆ ਹੈ। ਪੌਂਟੀ ਚੱਢਾ ਦੇ
ਸੁਰਖੀਆਂ ਵਿਚ ਆਉਣ ਤੋਂ ਬਾਅਦ ਕਿਸੇ ਨੂੰ
ਵੀ ਇਸ ਸੈਕਟਰ ਦੇ ਅੰਦਰ ਜਾਣ
ਨਹੀਂ ਦਿੱਤਾ ਗਿਆ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment