ਟਾਂਡਾ ਉੜਮੁੜ, 6 ਫਰਵਰੀ (ਕੁਲਦੀਸ਼)-
ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ
ਹੋਈਆਂ ਚੋਣਾਂ ਦੇ ਨਤੀਜੇ ਉਤਰ ਪ੍ਰਦੇਸ਼
ਦੀਆਂ ਚੋਣਾਂ ਤੋਂ ਬਾਅਦ 6 ਮਾਰਚ ਨੂੰ
ਆਉਣਗੇ, ਜਿਸ ਦੀ ਰਾਜਨੀਤਕ ਪਾਰਟੀਆਂ
ਤੋਂ ਇਲਾਵਾ ਆਮ ਲੋਕ ਬੇਸਬਰੀ ਨਾਲ ਉਡੀਕ
ਕਰ ਰਹੇ ਹਨ। ਪੰਜਾਬ ਦੀਆਂ ਚੋਣਾਂ ਦੇ
ਇਤਿਹਾਸ 'ਚ ਇਹ ਪਹਿਲੀ ਵਾਰ ਹੈ
ਕਿ ਚੋਣਾਂ ਤੋਂ ਬਾਅਦ ਲਗਭਗ 36 ਦਿਨ ਦੇ
ਵਕਫੇ ਤੋਂ ਬਾਅਦ
ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ
ਆਉਣਗੇ। ਚੋਣਾਂ ਦੌਰਾਨ ਲੀਡਰਾਂ ਦੇ ਨਾਲ
ਪਾਰਟੀ ਵਰਕਰ ਅਤੇ ਆਮ ਲੋਕ
ਪੂਰੀ ਤਰ੍ਹਾਂ ਚੋਣ ਮੈਦਾਨ 'ਚ ਸਰਗਰਮ ਹੋਏ
ਹਨ ਅਤੇ ਵੱਡੀ ਗਿਣਤੀ 'ਚ ਰਿਕਾਰਡਤੋੜ
ਵੋਟਾਂ ਨਾਲ ਆਪਣੇ ਹੱਕ ਦੀ ਵਰਤੋਂ ਕੀਤੀ ਪਰ
ਗਿਣਤੀ ਲਈ ਲੰਮਾ ਵਕਫਾ ਵੇਖ ਕੇ ਸਾਰੇ ਚੁੱਪ
ਹੋ ਗਏ ਹਨ।
ਅਕਾਲੀ-ਭਾਜਪਾ ਅਤੇ ਕਾਂਗਰਸ ਆਪਣੀ-
ਆਪਣੀ ਜਿੱਤ ਲਈ ਦਾਅਵੇ ਕਰ ਰਹੇ ਹਨ
ਅਤੇ ਅੰਦਰਖਾਤੇ ਨਵੇਂ ਮੰਤਰੀ ਮੰਡਲ
ਦੀ ਰੂਪ-ਰੇਖਾ ਤਿਆਰ ਹੋ ਰਹੀ ਹੈ ਪਰ ਆਮ
ਲੋਕ ਤੂਫਾਨ ਦੇ ਆਉਣ ਤੋਂ
ਪਹਿਲਾਂ ਦੀ ਸ਼ਾਂਤੀ ਵਾਂਗ ਚੁੱਪ ਚਾਪ ਹੋਏ
ਲੀਡਰਾਂ ਨੂੰ ਵੇਖ ਰਹੇ ਹਨ। 6 ਮਾਰਚ ਨੂੰ
ਵੋਟਾਂ ਦੀ ਗਿਣਤੀ ਤੋਂ ਬਾਅਦ ਆਉਣ ਵਾਲੇ
ਤੂਫਾਨ ਰੂਪੀ ਨਤੀਜਿਆਂ 'ਤੇ ਸਾਰਿਆਂ
ਦੀ ਨਜ਼ਰ ਹੈ, ਹੋਵੇ ਵੀ ਕਿਉਂ ਨਾ ਪੰਜਾਬ ਦੇ
ਪੜ੍ਹੇ-ਲਿਖੇ, ਬਹਾਦਰ, ਸੂਝਵਾਨ,
ਮਿਹਨਤੀ ਅਤੇ ਅਗਾਂਹਵਧੂ ਲੋਕਾਂ ਨੇ ਵੋਟ
ਦੀ ਕੀਮਤ ਦਾ, ਦੇਸ਼ ਦੇ ਨਾਲ-ਨਾਲ ਦੁਨੀਆ
ਦੇ ਲੋਕਾਂ ਨੂੰ ਅਹਿਸਾਸ ਕਰਵਾਇਆ ਹੈ।
ਲੋਕਤੰਤਰ, ਤਾਨਾਸ਼ਾਹੀ ਤੋਂ ਇਸ ਲਈ ਵੱਖ ਹੈ
ਕਿਉਂਕਿ ਰਾਜਾ ਅਤੇ ਰੰਕ,ਅਮੀਰ-ਗਰੀਬ,
ਵਪਾਰੀ ਮਜ਼ਦੂਰ, ਮਰਦ ਔਰਤ ਆਦਿ ਸਾਰੇ
ਆਪਣੀ ਇਕ ਬਹੁਤ ਹੀ ਕੀਮਤੀ ਵੋਟ
ਦਾ ਇਸਤੇਮਾਲ ਕਰਕੇ ਆਪਣੀ ਮਨਪਸੰਦ
ਸਰਕਾਰ ਬਣਾਉਂਦੇ ਹਨ। ਮਤ ਅਧਿਕਾਰ
ਯਾਨੀ ਆਪਣੀ ਅਕਲ ਦੀ ਵਰਤੋਂ ਕਰਕੇ ਚੰਗੇ
ਮਾੜੇ ਦੀ ਪਛਾਣ ਤੋਂ ਬਾਅਦ ਨੁਮਾਇੰਦੇ ਚੁਣਨ।
ਸਿਆਣੇ ਦਾ ਕਥਨ 'ਤੇਰੀ ਤਾਂ ਮੱਤ
ਮਾਰੀ ਗਈ' ਮੱਤ ਅਧਿਕਾਰ ਬਹੁਤ
ਵੱਡਾ ਹਥਿਆਰ ਸਾਨੂੰ ਮਿਲਿਆ ਹੈ ਜੋ ਸਮੇਂ-
ਸਮੇਂ 'ਤੇ ਅਸੀਂ ਵਰਤ ਕੇ ਪੰਚਾਇਤ, ਨਗਰ
ਪਾਲਿਕਾ, ਨਗਰ ਨਿਗਮ, ਪੰਚਾਇਤ ਸੰਮਤੀ,
ਜ਼ਿਲਾ ਪ੍ਰੀਸ਼ਦ, ਵਿਧਾਨ ਸਭਾ, ਲੋਕ
ਸਭਾ ਚੋਣਾਂ ਆਦਿ ਦੌਰਾਨ ਸਾਨੂੰ ਵਰਤਣ ਨੂੰ
ਮਿਲਦਾ ਹੈ। ਚੋਣਾਂ ਤੋਂ ਪਹਿਲਾਂ ਅਤੇ ਬਾਅਦ
ਆਮ ਲੋਕ ਲੀਡਰਾਂ ਦੇ ਅੱਗੇ ਪਿੱਛੇ ਦੌੜਦੇ ਹਨ
ਪਰ ਚੋਣਾਂ ਵਾਲੇ ਦਿਨ ਵੋਟਰ ਬਾਦਸ਼ਾਹ
ਹੁੰਦਾ ਹੈ।
ਹੁਣ ਲੋਕ 6 ਮਾਰਚ ਦਾ ਇੰਤਜ਼ਾਰ ਕਰ ਰਹੇ
ਹਨ ਪਰ ਜੋ ਉਮੀਦਵਾਰ 'ਤੇ ਬੀਤ ਰਹੀ ਹੈ,
ਇਹ ਤਾਂ ਉਹ ਹੀ ਜਾਣਨ। ਚੋਣਾਂ ਦੌਰਾਨ
ਬਹੁਤੇ ਉਮੀਦਵਾਰਾਂ ਦੇ ਭਾਰ ਘੱਟ ਗਏ।
ਗਿਣਤੀ ਦੀ ਤਾਰੀਕ ਤੱਕ ਸ਼ਾਇਦ
ਉਨ੍ਹਾਂ ਦਾ ਬਲੱਡ ਪ੍ਰੈੱਸ਼ਰ
ਵੀ ਘਟੀ ਵਧੀ ਜਾਵੇਗਾ ਕਿਉਂਕਿ 79
ਫੀਸਦੀ ਪੋਲਿੰਗ ਨਾਲ ਇਕ-ਇਕ ਵੋਟ
ਦਾ ਮੁੱਲ ਜੋ ਪਵੇਗਾ। ਚੋਣ ਕਮਿਸ਼ਨ
ਦੀ ਸਖ਼ਤੀ ਨਾਲ ਜਿਥੇ ਕਾਫੀ ਹਦ ਤੱਕ
ਉਮੀਦਵਾਰਾਂ ਦਾ ਖਰਚਾ ਘਟਾਇਆ ਗਿਆ
ਅਤੇ ਨਿਰਪੱਖ ਚੋਣਾਂ ਲਈ ਸ਼ਲਾਘਾਯੋਗ ਯਤਨ
ਹੋਏ। ਉਥੇ ਸ਼ਰੇਆਮ ਸ਼ਰਾਬ ਦੇ ਲੰਗਰ ਅਤੇ
ਮੁਰਗੇ ਦੀ ਬਾਂਗ ਸੁਣਨ ਨੂੰ ਘੱਟ ਹੀ ਮਿਲੇ।
ਪਹਿਲਾਂ ਵਾਂਗ ਭੇਡ ਚਾਲ ਨੂੰ ਪਿਛਾਅ ਛੱਡਦੇ
ਹੋਏ ਲੋਕਾਂ ਵਲੋਂ ਚੰਗੇ ਉਮੀਦਵਾਰਾਂ ਦੀ ਚੋਣ ਨੂੰ
ਪਹਿਲ ਦਿੱਤੀ ਜਾ ਰਹੀ ਹੈ ਪਰ ਇਹ ਤਾਂ 6
ਮਾਰਚ ਨੂੰ ਹੀ ਪਤਾ ਲਗੇਗਾ। ਜਦ ਗਿਣਤੀ ਤੋਂ
ਬਾਅਦ ਨਤੀਜੇ ਆਉਣਗੇ ਪਰ ਤਦ ਤਕ
ਮਾਹੌਲ ਸ਼ਾਂਤ ਹੀ ਰਹੇਗਾ ਕਿਉਂਕਿ ਇਹੋ
ਲੋਕਤੰਤਰ ਹੈ। ਜਿਥੇ ਲੋਕ ਵੱਡੇ-ਵੱਡੇ ਆਗੂਆਂ
ਨੂੰ ਅਰਸ਼ ਤੋਂ ਫਰਸ਼ 'ਤੇ ਸੁੱਟ ਦਿੰਦੇ ਹਨ ਅਤੇ
ਛੋਟੇ ਆਗੂਆਂ ਨੂੰ ਅਰਸ਼ 'ਤੇ ਪਹੁੰਚਾਉਂਦੇ ਹਨ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment