ਚੰਡੀਗੜ੍ਹ, 6 ਫਰਵਰੀ (ਨਰੇਸ਼ ਸ਼ਰਮਾ)-
ਸ਼੍ਰੋਮਣੀ ਅਕਾਲੀ ਦਲ ਦੀ ਕੋਰ
ਕਮੇਟੀ ਦੀ ਬੈਠਕ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਦੀ ਅਗਵਾਈ 'ਚ ਅੱਜ ਇਥੇ
ਦੇਰ ਸ਼ਾਮ ਹੋਈ। ਇਸ ਬੈਠਕ 'ਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ
ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ
ਵੀ ਮੌਜੂਦ ਸਨ। ਬੈਠਕ 'ਚ ਬੀਤੀ 30
ਜਨਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਤੇ
ਵੀ ਸੰਤੁਸ਼ਟੀ ਜਤਾਉਂਦੇ ਵੋਟਿੰਗ ਲਈ
ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਬੈਠਕ 'ਚ
ਕਾਂਗਰਸ ਪਾਰਟੀ ਵਲੋਂ ਸੱਤਾ 'ਚ ਆਉਣ ਦੇ
ਦਾਅਵਿਆਂ ਨੂੰ ਝੁਠਲਾਉਂਦੇ ਹੋਏ ਕੋਰ
ਕਮੇਟੀ ਦੇ ਮੈਂਬਰਾਂ ਨੇ
ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਸਰਕਾਰ
ਵੱਡੇ ਅੰਤਰ ਨਾਲ ਵਿਧਾਨ ਸਭਾ ਚੋਣਾਂ 'ਚ
ਭਾਰੀ ਬਹੁਮਤ ਹਾਸਲ ਕਰੇਗੀ ਤੇ ਮੁੜ
ਸਰਕਾਰ ਬਣਾ ਕੇ ਨਵਾਂ ਇਤਿਹਾਸ ਰਚੇਗੀ।
ਇਸ ਲਈ ਕਾਂਗਰਸ ਸੱਤਾ 'ਚ ਆਉਣ ਦੇ
ਸੁਪਨੇ ਲੈਣੇ ਭੁੱਲ ਜਾਏ। ਪੰਜਾਬ ਅੰਦਰ
ਅਕਾਲੀ-ਭਾਜਪਾ ਸਰਕਾਰ ਨੇ ਜੋ ਵਿਕਾਸ
ਕੀਤਾ ਹੈ, ਇਸ ਲਈ ਲੋਕ ਉਨ੍ਹਾਂ ਨੂੰ ਮੁੜ
ਚੋਣਾਂ 'ਚ ਵੱਡਾ ਫਤਵਾ ਦੇਣਗੇ, ਕਿਉਂਕਿ ਇਸ
ਵਾਰ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਭਰਪੂਰ
ਹੁੰਗਾਰਾ ਦਿੱਤਾ ਹੈ। ਕਮੇਟੀ ਵਲੋਂ
ਦਾਅਵਾ ਕੀਤਾ ਗਿਆ ਕਿ ਅਕਾਲੀ ਦਲ ਫਿਰ
ਆਪਣੀ ਸਰਕਾਰ ਬਣਾ ਕੇ ਪੰਜਾਬ ਨੂੰ
ਖੁਸ਼ਹਾਲੀ ਤੇ ਵਿਕਾਸ ਵੱਲ ਲੈ ਕੇ ਜਾਵੇਗਾ।
ਇਸ ਸੰਬੰਧੀ ਪਾਰਟੀ ਦੇ ਜਨਰਲ ਸਕੱਤਰ ਤੇ
ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ
ਕਿ ਬੈਠਕ 'ਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਪਦ ਦੀ ਚੋਣ ਕਰਵਾਉਣ 'ਤੇ
ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ
ਇਹ ਫੈਸਲਾ ਕੀਤਾ ਗਿਆ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਦੀ ਚੋਣ ਲਈ
ਅਕਾਲੀ ਸਾਂਸਦਾਂ ਦਾ ਇਕ ਵਫਦ ਪ੍ਰਧਾਨ
ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲੇਗਾ ਤੇ
ਉਨ੍ਹਾਂ ਨੂੰ ਅਪੀਲ ਕਰੇਗਾ ਕਿ ਇਹ ਚੋਣ
ਛੇਤੀ ਤੋਂ ਛੇਤੀ ਕਰਵਾਈ ਜਾਵੇ। ਇਹ ਚੋਣ
ਕੇਂਦਰ ਸਰਕਾਰ ਵਲੋਂ ਕਰਵਾਈ ਜਾਣੀ ਹੈ।
ਇਸ ਲਈ ਪ੍ਰਧਾਨ ਮੰਤਰੀ ਇਸ ਮਾਮਲੇ 'ਚ
ਦਖਲ ਦੇ ਕੇ ਜਲਦੀ ਤੋਂ ਜਲਦੀ ਚੋਣ
ਕਰਵਾਉਣ। ਡਾ. ਚੀਮਾ ਨੇ ਦੱਸਿਆ
ਕਿ ਦਿੱਲੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੀਆਂ ਚੋਣਾਂ ਸੰਬੰਧੀ ਵੀ ਕੋਰ
ਕਮੇਟੀ ਵਲੋਂ ਵਿਚਾਰ-ਵਟਾਂਦਰਾ ਕੀਤਾ ਗਿਆ
ਤੇ ਇਸ ਸੰਬੰਧੀ 7 ਫਰਵਰੀ ਨੂੰ
ਦੁਬਾਰਾ ਕਮੇਟੀ ਦੀ ਬੈਠਕ ਸੱਦੀ ਗਈ ਹੈ,
ਜਿਸ 'ਤੇ ਫਿਰ ਖੁੱਲ੍ਹ ਕੇ ਵਿਚਾਰ-
ਵਟਾਂਦਰਾ ਕੀਤਾ ਜਾਵੇਗਾ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment