ਮਾਮਲਾ ਬਾਦਲ ਸਰਕਾਰ ਤੇ ਸੌਦਾ ਸਾਧ ਦੇ ਗੁਪਤ ਸਮਝੋਤੇ ਦਾ

ਅਨੰਦਪੁਰ ਸਾਹਿਬ,5 ਫਰਵਰੀ,(ਸੁਰਿੰਦਰ
ਸਿੰਘ ਸੋਨੀ)ਭਾਂਵੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਨੇ ਕਿਹਾ ਹੈ ਕਿ ਸੌਦਾ ਸਾਧ ਦਾ ਕੇਸ
ਵਾਪਸ ਲੈਣ ਬਾਰੇ ਉਨਾ ਨੂੰ ਕੋਈ
ਜਾਣਕਾਰੀ ਨਹੀ ਪਰ ਇਹ ਗੱਲ ਸਾਰਿਆਂ ਨੂੰ
ਪਤਾ ਹੈ ਕਿ ਅਕਾਲੀ ਦੱਲ ਤੇ
ਸ਼੍ਰੋਮਣੀ ਕਮੇਟੀ ਵਿਚ ਉਨਾਂ ਦੀ ਮਰਜੀ ਤੋ
ਬਗੈਰ ਇਕ ਪੱਤਾ ਵੀ ਨਹੀ ਹਿਲਦਾ।ਬਾਦਲ
ਨੇ ਵੋਟਾਂ ਦੇ ਲਾਲਚ ਵਿਚ ਸੌਦਾ ਸਾਧ ਦੀ ਜੋ
ਪੁਸ਼ਤਪਨਾਹੀ ਕੀਤੀ ਹੈ ਉਹ ਸਿੱਖ ਪੰਥ ਨਾਲ
ਧਰੋਹ ਹੈ ਜਿਸ ਬਾਰੇ ਤਖਤਾਂ ਦੇ ਜਥੇਦਾਰਾਂ ਨੂੰ
ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਧਰਮ
ਪ੍ਰਚਾਰ ਕਮੇਟੀ ਦਿੱਲੀ ਦੇ ਚੇਅਰਮੈਨ ਭਾਈ
ਤਰਸੇਮ ਸਿੰਘ ਨੇ ਕੀਤਾ।ਉਨਾਂ ਕਿਹਾ ਜਿਸ
ਸੋਦਾ ਸਾਧ ਨੇ ਦਸਮ ਪਾਤਸ਼ਾਹ ਦਾ ਸਵਾਂਗ
ਰਚਨ ਦੀ ਗੁਸਤਾਖੀ ਕੀਤੀ ਹੈ ਉਸ ਨਾਲ
ਅੰਦਰਖਾਤੇ ਸਮਝੌਤੇ ਕਰਕੇ ਬਾਦਲ ਨੇ ਪੰਥ
ਦੀ ਪਿੱਠ ਵਿਚ ਛੁਰਾ ਮਾਰਿਆ ਹੈ ਜਿਸ ਲਈ
ਕੌਮ ਦੇ ਉਚ ਅਹੁਦਿਆਂ ਤੇ ਬਿਰਾਜਮਾਨ
ਜਥੇਦਾਰਾਂ ਦਾ ਫਰਜ ਹੈ ਕਿ ਉਹ ਗੁਰੂ
ਹਰਿਗੋਬਿੰਦ ਸਾਹਿਬ ਦੇ ਪਾਵਨ ਤਖਤ
ਦੀ ਮਰਿਯਾਦਾ ਮੁਤਾਬਿਕ ਕਾਰਵਾਈ ਕਰਨ।
ਭਾਈ ਤਰਸੇਮ ਸਿੰਘ ਨੇ ਕਿਹਾ ਕਿ ਇਹ ਗੱਲ
ਜੱਗ ਜਾਹਰ ਹੈ ਕਿ ਜਥੇਦਾਰ
ਰੋਜਾਨਾ ਹੀ ਕਿਸੇ ਨੂੰ ਛੇਕਦੇ,ਕਿਸੇ ਨੂੰ ਪੇਸ਼ ਹੋਣ
ਦੇ ਹੁਕਮ ਦਿੰਦੇ ਹਨ ਪਰ ਇਸ ਮਾਮਲੇ ਵਿਚ
ਢਿੱਲ ਕਿਉਂ ਵਰਤੀ ਜਾ ਰਹੀ ਹੈ।
ਉਨਾਂ ਕਿਹਾ ਸਿੱਖ ਸੰਗਤਾਂ ਦੇ ਮਨਾਂ ਵਿਚ
ਤੋਖਲੇ ਪੈਦਾ ਹੋਣ ਤੋ ਪਹਿਲਾਂ ਹੀ ਜਥੇਦਾਰਾਂ ਨੂੰ
ਆਪਣੇ ਫਰਜਾਂ ਦੀ ਪਾਲਣਾ ਕਰ
ਲੈਣੀ ਚਾਹੀਦੀ ਹੈ।ਉਨਾ ਕਿਹਾ ਬਾਦਲ
ਸਰਕਾਰ ਦੀ ਇਸ ਕਾਰਗੁਜਾਰੀ ਨੇ ਇਹ
ਖਦਸ਼ਾ ਪੈਦਾ ਕਰ ਦਿਤਾ ਹੈ ਕਿ ਸਿੱਖ ਧਰਮ
ਹੁਣ ਰਾਜਸੀ ਹੱਥਾਂ ਵਿਚ ਸੁਰੱਖਿਅਤ
ਨਹੀ ਸਗੋ ਇਨਾਂ ਰਾਜਸੀ ਲੋਕਾਂ ਹੱਥੋ ਸਿੱਖ
ਧਰਮ ਖਤਮ ਹੋ ਸਕਦਾ ਹੈ।
ਉਨਾਂ ਕਿਹਾ ਅਸਲ ਵਿਚ
ਇਨਾਂ ਰਾਜਸੀ ਲੋਕਾਂ ਨੇ ਹੀ ਦੇਹਧਾਰੀਆਂ ਨੂੰ
ਪ੍ਰਫੁਲਤ ਕੀਤਾ ਹੈ ਤੇ ਹੁਣ ਸਮਾਂ ਆਉਣ ਤੇ
ਉਨਾਂ ਕੋਲੋ ਵੋਟਾਂ ਬਦਲੇ ਸਿੱਖ ਧਰਮ
ਦੀ ਅਣਖ ਵੇਚਣ ਦੇ ਗੁਪਤ ਸਮਝੋਤੇ ਕਰਕੇ
ਕੌਮ ਨਾਲ ਗਦਾਰੀ ਕੀਤੀ ਜਾ ਰਹੀ ਹੈ।
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments :