ਸ਼ਹਿਣਾ ਵਿਖੇ ਤੈਨਾਤ ਏ. ਐਸ. ਆਈ ਦਾ ਪਿੰਡ ਛਾਪਾ ਵਿਖੇ ਗੋਲੀ ਮਾਰ ਕੇ ਕਤਲ

ਭਦੌੜ 5 ਫਰਵਰੀ (ਸਾਹਿਬ ਸੰਧੂ)
ਕਸ਼ਬਾ ਸ਼ਹਿਣਾ ਵਿਖੇ ਤੈਨਾਤ ਇੱਕ ਏ. ਐਸ
ਆਈ ਪੁਲਿਸ
ਅਧਿਕਾਰੀ ਦੀ ਬਰਨਾਲਾ ਨਜ਼ਦੀਕ ਪਿੰਡ
ਛਾਪਾ ਵਿਚ ਕਤਲ ਹੋਣ ਦਾ ਮਾਮਲਾ ਸਾਹਮਣੇ
ਆਇਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਹਰਭਜਨ
ਸਿੰਘ ਨਾਂ ਦਾ ਇਹ ਅਧਿਕਾਰੀ ਬਰਨਾਲਾ ਦੇ
ਸ਼ਹਿਣਾ ਥਾਣਾ ਵਿਚ ਤਾਇਨਾਤ ਸੀ ਅਤੇ
ਡਿਊਟੀ ਤੋਂ ਫਾਰਗ ਹੋ ਕੇ ਇਹ ਆਪਣੇ ਯੂ ਐਸ
ਏ ਤੋਂ ਆਏ ਇਕ ਦੋਸਤ ਕੋਲ ਮਿਲਣ ਗਿਆ
ਸੀ ਅਤੇ ਰਾਤ ਨੌ ਵਜੇ ਉਸ ਕੋਲ ਜਾਣ ਤੋਂ
ਬਾਅਦ ਉਹ ਲਾਪਤਾ ਹੋ ਗਿਆ।ਅਧਿਕਾਰੀਆਂ
ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਲਿਆ
ਗਿਆ ਹੈ ਅਤੇ ਮਾਮਲੇ ਦੀ ਜਾਂਚ
ਕੀਤੀ ਜਾ ਰਹੀ ਹੈ।ਹਰਭਜਨ ਸਿੰਘ ਦੀ ਲ਼ਾਸ਼
ਪਿੰਡ ਛਾਪਾ ਦੇ ਕੋਲ ਕੁਤਬਾ ਸੜਕ ਤੋਂ ਭ¤ਠੇ
ਕੋਲੋ ਮਿਲੀ ਹੈ
ਜਦਕਿ ਉਸਦੀ ਹਾਦਸਾਗ੍ਰਸਤ ਕਾਰ ਪਿੰਡ
ਦੇ ਬ¤ਸ ਅ¤ਡੇ ਕੋਲ ਇਕ ਨਾਲੇ ਵਿਚ
ਡਿਗੀ ਮਿਲੀ ਹੈ।ਪੁਲਿਸ ਮੁਤਾਬਕ ਮਿਰਤਕ
ਦੇ ਸਿਰ ਵਿਚ ਜਖਮ ਹਨ ਜੋ ਪੁਲਿਸ
ਦੀ ਮੁਢਲੀ ਤਫਤੀਸ਼ ਤੋਂ ਗੋਲੀ ਦੇ ਜਖਮ ਦ
¤ਸੇ ਜਾ ਰਹੇ ਹਨ।ਘਰ ਵਾਲਿਆ ਦੇ ਵਾਰ
ਵਾਰ ਫੋਨ ਕਰਨ ਤੇ ਵੀ ਜਦੋਂ ਉਸਨੇ ਫੋਨ ਕਾਲ
ਅਟੈਂਡਟ ਨਹੀਂ ਕੀਤੀ ਤਾਂ ਉਸਦੀ ਘਰਵਾਲਿਆ
ਵ¤ਲੋਂ ਭਾਲ ਸ਼ੂਰੂ ਕੀਤੀ ਗਈ ਤੇ ਸਵੇਰੇ
ਉਸਦੀ ਲਾਸ਼ ਪਿੰਡ ਛਾਪਾ ਕੋਲ ਪਈ ਹੋਣ
ਦੀ ਸੂਚਨਾ ਮਿਲ ਗਈ ਜਦਕਿ ਉਸਦੀ ਜੈਨ
ਕਾਰ ਪਿੰਡ ਦੇ ਬ¤ਸ ਅ¤ਡੇ ਕੋਲੋਂ ਮਿਲੀ ਹੈ।
ਅਧਿਕਾਰੀਆਂ ਮੁਤਾਬਕ ਮੁਢਲੀ ਪੁ¤ਛ
ਪੜਤਾਲ ਵਿਚ ਇਹ ਸਾਹਮਣੇ ਆਇਆ
ਕਿ ਤਿੰਨ ਚਾਰ ਨੌਂਜਵਾਨ ਰਾਤ ਢਾਈ ਵਜੇ ਦੇ
ਕਰੀਬ ਉਕਤ ਆਈ ਐਸ ਆਈ ਦੀ ਨਾਲੇ
ਵਿਚ ਫਸੀ ਗ¤ਡੀ ਕ¤ਢਣ ਦੀ ਕੋਸ਼ਿਸ਼
ਕਰਦੇ ਰਹੇ ਅਤੇ
ਓਹਨਾਂ ਦੀ ਪਰਵਾਸੀ ਮਜਦੂਰਾਂ ਨਾਲ ਰਾਤ
ਸਮੇ ਤਕਰਾਰ ਵੀ ਹੋਈ ਇਸਤੋਂ ਬਾਅਦ ਹੋਰ
ਕੋਈ ਸੁਰਾਗ ਨਹੀਂ ਮਿਲ ਰਿਹਾ ਹਾਲਾਂ ਕੇ
ਪੁਲਿਸ ਕਿਸੇ ਪੁਰਾਣੀ ਰੰਜਸ਼ ਦੇ ਮਾਮਲੇ ਤੋਂ
ਵੀ ਇਨਾਕਰ ਨਹੀਂ ਕਰ ਰਹੀ ਹੈ ਪਰ
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਣਪਛਾਤੇ
ਕਾਤਲਾ ਤੇ ਮਾਮਲਾ ਦਰਜ ਕਰ ਲਿਆ ਹੈ
ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ
ਕੀਤੀ ਜਾ ਰਹੀ ਹੈ।ਘਟਨਾਂ ਵਾਲੀ ਥਾਂ ਦੇ ਆਸ
ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ
ਕਿ ਓਹਨਾਂ ਰਾਤ ਵੇਲੇ ਕਿਸੇ ਵੀ ਫਾਇਰ
ਅਵਾਜ ਨਹੀਂ ਸੁਣੀ ਓਹਨਾਂ ਨੂੰ ਸਵੇਰ ਵੇਲੇ
ਆਪਣੇ ਕੰਮ ਕਾਜ ਲਈ ਘਰੋਂ ਬਾਹਰ
ਨਿਕਜਲਣ ਤੇ ਸੜਕ ਤੇ ਲਾਸ਼ ਪਈ ਹੋਣ
ਦਾ ਪਤਾ ਲ¤ਗਾ ਜਿਸਤੋਂ ਬਾਅਦ
ਓਹਨਾਂ ਪੰਚਾਇਤ ਨੂੰ ਸੂਚਿਤ ਕੀਤਾ।ਓਧਰ
ਪਿੰਡ ਵਿਚ ਹੀ ਮਜਦੂਰੀ ਕਰਦੇ
ਪਰਵਾਸੀ ਮਜਦੂਰ ਦਾ ਕਹਿਣਾ ਹੈ ਕਿ ਰਾਤ
ਢਾਈ ਵਜੇ ਦੇ ਕਰੀਬ ਤਿੰਨ ਚਾਰ
ਹਥਿਆਰਬੰਦ ਬੰਦੇ ਜਿੰਨਾਂ ਕੋਲ ਸ਼ਰਾਬ
ਦੀ ਬੋਤਲ ਵੀ ਚੁ¤ਕੀ ਹੋਈ ਸੀ ਓਹਨਾਂ ਦੇ
ਕਵਾਟਰ ਵਿਚ ਜਬਰਦਸਤੀ ਵੜ ਗਏ ਅਤੇ
ਓਹਨਾਂ ਨੂੰ ਰਸਤਿਆ ਬਾਰੇ ਪੁਛਦੇ ਰਹੇ ਅਤੇ
ਓਹਨਾਂ ਨੂੰ ਪਿਸਤੌਲ ਦਿਖਾ ਕੇ ਧਮਕਾਉਂਦੇ
ਰਹੇ ਅਤੇ ਗ¤ਡੀ ਨੂੰ ਧ¤ਕਾ ਲਾਉਣ ਲਈ
ਕਹਿੰਦੇ ਰਹੇ ਪਰ ਪਰਵਾਸੀ ਮਜਦੂਰਾਂ ਵ¤ਲੋਂ
ਡਰ ਕਾਰਨ ਨਾਹ ਕਰਨ ਤੇ ਉਹ ਚਲੇ ਗਏ।
ਕਤਲ ਦੀ ਘਟਨਾਂ ਸਬੰਧੀ ਪਰਵਾਸੀ ਮਜਦੂਰਾਂ
ਮੁਤਾਬਕ ਓਹਨਾਂ ਨੂੰ ਸਵੇਰੇ ਪਤਾ ਲ¤ਗਿਆ।
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments :