ਪਿੰਡ
ਪਿਆਰੇਆਨਾ ਵਿਖੇ ਬੀਤੇ
ਦਿਨੀਂ ਅਕਾਲੀ ਵਰਕਰ ਨਿਸ਼ਾਨ ਸਿੰਘ ਦੇ ਹੋਏ
ਕਤਲ ਸੰਬੰਧੀ ਸੁਖਦੇਵ ਸਿੰਘ ਪੁੱਤਰ
ਮੁਖਤਿਆਰ ਸਿੰਘ ਦੇ ਬਿਆਨਾਂ 'ਤੇ ਦਰਜ
ਮਾਮਲੇ 'ਚ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ
ਕੀਤਾ ਗਿਆ ਹੈ ਪਰ
ਬਾਕੀ ਦੋਸ਼ੀ ਜਿਨ੍ਹਾਂ ਵਿਚ ਫਿਰੋਜ਼ਪੁਰ
ਛਾਉਣੀ ਹਲਕੇ ਦੀ ਕਾਂਗਰਸੀ ਉਮੀਦਵਾਰ
ਸਤਕਾਰ ਕੌਰ ਦਾ ਪਤੀ ਜਸਮੇਲ ਸਿੰਘ
ਲਾਡੀ ਅਤੇ ਉਸ ਦੇ ਸਾਥੀ ਸ਼ਾਮਲ ਹਨ, ਨੂੰ
ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹੋਏ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ
ਕਿ 21 ਸਾਲਾ ਨਿਸ਼ਾਨ ਸਿੰਘ
ਉਨ੍ਹਾਂ ਦਾ ਇਕਲੌਤਾ ਬੇਟਾ ਸੀ। ਸਤਕਾਰ
ਕੌਰ ਜਿਸ ਦੀ ਚੋਣ ਰੈਲੀ ਵਿਚ ਖੁਦ ਰਾਹੁਲ
ਗਾਂਧੀ ਆਏ ਸਨ, ਦੇ ਕਥਿਤ ਕਾਤਲ ਪਤੀ ਨੂੰ
ਗ੍ਰਿਫਤਾਰ ਕਰਨ ਵਿਚ ਕੋਈ
ਸਰਗਰਮੀ ਨਹੀਂ ਦਿਖਾਈ। ਨਿਸ਼ਾਨ ਸਿੰਘ
ਦਾ ਕੋਈ ਕਸੂਰ ਨਹੀਂ ਸੀ ਅਤੇ ਉਹ ਅਚਾਨਕ
ਵੋਟਾਂ ਦੀ ਪ੍ਰਕਿਰਿਆ ਦੇਖਣ ਲਈ ਪੋਲਿੰਗ
ਸਟੇਸ਼ਨ ਦੇ ਬਾਹਰ ਖੜ੍ਹਾ ਹੋ ਗਿਆ ਸੀ।
ਉਸ ਦੀ ਗੋਲੀ ਮਾਰ ਕੇ ਹੱਤਿਆ ਕਰ
ਦਿਤੀ ਗਈ ਸੀ। ਨਿਸ਼ਾਨ ਸਿੰਘ
ਦੀ ਮਾਂ ਪ੍ਰੀਤਮ ਕੌਰ ਨੇ ਕਿਹਾ ਕਿ ਜਸਮੇਲ
ਸਿੰਘ ਅਤੇ ਉਸ ਦੇ ਸਾਥੀਆਂ ਨੂੰ ਤੁਰੰਤ
ਗ੍ਰਿਫਤਾਰ ਕੀਤਾ ਜਾਵੇ।
ਦੂਜੇ ਪਾਸੇ ਆਪਣਾ ਪੱਖ ਰਖਦੇ ਹੋਏ ਸਤਕਾਰ
ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ ਜਾਣਬੁਝ
ਕੇ ਇਕ ਸਾਜ਼ਿਸ਼ ਅਧੀਨ ਨਿਸ਼ਾਨ ਦੇ ਕਤਲ ਦੇ
ਕੇਸ ਵਿਚ ਫਸਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਦੇ ਕਤਲ
ਸਮੇਂ ਜਸਮੇਲ ਸਿੰਘ ਪਿਆਰੇਆਨਾ ਪਿੰਡ ਵਿਚ
ਨਹੀਂ ਸੀ। ਉਸ ਵਿਰੁੱਧ ਦਰਜ ਕੀਤਾ ਗਿਆ
ਕਤਲ ਦਾ ਮੁਕੱਦਮਾ ਸਿਆਸੀ ਬਦਲੇ
ਦੀ ਭਾਵਨਾ ਵਾਲਾ ਤੇ ਝੂਠਾ ਹੈ। ਸੰਪਰਕ
ਕਰਨ 'ਤੇ ਐੱਸ. ਪੀ. ਡੀ. ਫਿਰੋਜ਼ਪੁਰ ਨੇ
ਦਸਿਆ ਕਿ ਪੁਲਸ ਜਸਮੇਲ ਸਿੰਘ
ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment