ਮੁੰਬਈ, 3 ਫਰਵਰੀ (ਅਨਸ)- ਪ੍ਰਸਿੱਧ
ਪਲੇਬੈਕ ਸਿੰਗਰ ਲਤਾ ਮੰਗੇਸ਼ਕਰ ਦੀ ਮੌਤ
ਦੀਆਂ ਆਨਲਾਈਨ ਅਫਵਾਹਾਂ ਫੈਲਣ ਤੋਂ
ਬਾਅਦ ਉਨ੍ਹਾਂ ਟਵਿਟਰ 'ਤੇ ਲਿਖਿਆ ਹੈ
ਕਿ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਅਤੇ
ਤੰਦਰੁਸਤ ਹਨ। 82 ਸਾਲਾ ਲਤਾ ਨੇ
ਟਵਿਟਰ ਤੇ ਲਿਖਿਆ, 'ਨਮਸਕਾਰ,
ਕ੍ਰਿਪਾ ਕਰਕੇ ਮੇਰੀ ਸਿਹਤ ਅਤੇ
ਤੰਦਰੁਸਤੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ
ਅਫਵਾਹਾਂ 'ਤੇ ਵਿਸ਼ਵਾਸ ਨਾ ਕਰੋ। ਈਸ਼ਵਰ
ਦੀ ਕ੍ਰਿਪਾ ਨਾਲ ਸਭ ਕੁਝ ਠੀਕ ਹੈ। ''
ਫਿਲਮਸਾਜ਼ ਮਧੁਰ ਭੰਡਾਰਕਰ ਨੇ ਵੀ ਲੋਕਾਂ ਨੂੰ
ਝੂਠੀਆਂ ਅਫਵਾਹਾਂ ਨਾ ਫੈਲਾਉਣ ਲਈ
ਕਿਹਾ ਹੈ। ਉਨ੍ਹਾਂ ਟਵਿਟਰ 'ਤੇ ਲਿਖਿਆ,
''ਇਸ ਅਫਵਾਹ ਨੂੰ ਰੋਕੋ।
ਲਤਾ ਦੀਦੀ ਪੂਰੀ ਤਰ੍ਹਾਂ ਸਿਹਤਮੰਦ ਹਨ।
ਮੈਂ ਹੁਣੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।'
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment