ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਚੰਦੂਮਾਜਰਾ ਤੇ ਤਿੱਖੇ ਵਾਰ ਕੀਤੇ

ਚੰਡੀਗੜ, 5 ਫਰਵਰੀ (ਗੁਰਪ੍ਰੀਤ ਮਹਿਕ)
: ਸੰਤ ਸਮਾਜ ਦੇ ਜਨਰਲ ਸਕੱਤਰ
ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਦੇ ਪੁੱਤਰ
ਅਤੇ ਸ਼੍ਰੋਮਣੀ ਕਮੇਟੀ ਮੈਂਬਰ
ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ
ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਤੇ ਤਿੱਖੇ ਵਾਰ
ਕੀਤੇ ਹਨ। ਜਿਕਰਯੋਗ ਹੈ ਕਿ ਕੁਝ ਦਿਨ
ਪਹਿਲਾਂ ਪ੍ਰੋ: ਚੰਦੂਮਾਜਰਾ ਨੇ ਗੁਰਪ੍ਰੀਤ
ਸਿੰਘ ਰੰਧਾਵਾ ਤੇ ਦੋਸ਼ ਲਗਾਏ ਸਨ ਅਤੇ
ਉਨਾਂ ਅਤੇ ਕੁਝ ਹੋਰ ਅਕਾਲੀ ਨੇਤਾਵਾਂ ਵਿਰੁੱਧ
ਮਤਾ ਪਾਸ ਕੀਤਾ ਸੀ।
ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ
ਕਿਹਾ ਕਿ ਧਰਮ ਪ੍ਰਚਾਰ ਮੁਗਲ ਅਤੇ
ਅੰਗਰੇਜ ਸ਼ਾਸਕ ਨਹੀਂ ਬੰਦ ਕਰਵਾ ਸਕੇ
ਨਾਸਤਕ ਸੋਚ ਦੇ ਧਾਰਨੀ ਕੁੱਝ ਲੀਡਰ
ਦਾ ਅਖੌਤੀ ਮਤਾ ਤਾਂ ਕੀ ਬੰਦ ਕਰਵਾਏਗਾ।
ਉਨਾਂ ਕਿਹਾ ਕਿ ਪ੍ਰਫੈਸਰ ਪ੍ਰੇਮ ਸਿੰਘ
ਚੰਦੂਮਾਜਰਾ ਦੀ ਅਗਵਾਈ ਹੇਠ ਬੀਤੇ
ਦਿਨੀਂ ਗੁਰਦੁਆਰਾ ਸਾਹਿਬ ਵਿਚ ਬੈਠ ਕੇ
ਉਹਨਾਂ ਦੇ ਧਰਮ ਪ੍ਰਚਾਰ ਦੇ ਬਾਈਕਾਟ
ਕਰਨ ਸਬੰਧੀ ਪਾਏ ਮਤੇ ਅਤੇ ਪਾਵਨ
ਅਸਥਾਨ ਤੇ ਬੈਠ ਕੇ ਬੇਹੁਦਾ ਅਤੇ ਘਟੀਆ
ਕਿਸਮ ਦੇ ਇਲਜਾਮ ਲਗਾ ਕੇ ਸ਼ਰੇਆਮ
ਬਦਨਾਮ ਕਰਨ ਦੀ ਕੋਸ਼ਿਸ਼ ਅਤੇ ਸਿੱਖ
ਭਾਵਨਾਵਾਂ ਠੇਸ ਪਹੁਚਾਉਣ ਦਾ ਮਤਾ ਪਾਸ
ਕਰਨ ਵਾਲੇ ਨੇਤਾ ਸੰਤ ਸਮਾਜ ਨੂੰ ਕੋਈ
ਸਲਾਹ ਦੇਣ ਤੋਂ ਪਹਿਲਾ ਆਪਣੀ ਮੰਜੀ ਹੇਠ
ਸੋਟਾ ਫੇਰਨ । ਉਨਾਂ ਕਿਹਾ ਕਿ ਉਹ
ਹਮੇਸ਼ਾ ਆਪਣੀ ਧਾਰਮਿਕ ਜੱਥਬੰਦੀ ਸੰਤ
ਸਮਾਜ ਦਮਦਮੀ ਟਕਸਾਲ ਦੇ ਜਾਬਤੇ ਵਿਚ
ਰਹਿਣਾ ਪਸੰਦ ਕਰਦੇ ਹਨ। ਕੋਈ
ਵੀ ਅਜਿਹੀ ਗੱਲ ਨਹੀਂ ਕਰਨਾ ਚਹੁੰਦੇ ਜਿਸ
ਨਾਲ ਸੰਤ ਸਮਾਜ ਦੇ ਨਿਯਮ ਨੂੰ ਢਾਹ ਲੱਗੇ
ਪ੍ਰੰਤੂ ਫਿਰ ਪ੍ਰੋ : ਚੰਦੁਮਾਜਰਾ ਵਲੋਂ
ਮੇਰੀ ਸ਼੍ਰੋਮਣੀ ਕਮੇਟੀ ਚੌਣ ਵਿਚ ਇਸਦੇ
ਨਿਭਾਏ ਰੋਲ ਦੇ ਪੁਖਤਾ ਸਬੂਤ ਵੀ ਸਾਡੇ ਕੋਲ
ਮੌਜੂਦ ਹਨ ਜੋ ਕਿ ਸੰਤ ਸਮਾਜ ਨੂੰ ਸੌਂਪ ਦਿੱਤੇ
ਗਏ ਹਨ।
ਉਨਾਂ ਕਿਹਾ ਕਿ ਸ਼ਹੀਦਾਂ ਦੀ ਪਾਵਨ ਪਵਿਤੱਰ
ਧਰਤੀ ਜਿੱਥੋਂ ਖਾਲਸਾ ਪੰਥ ਨੂੰ ਧਰਮ
ਦੀ ਦ੍ਰਿੜਤਾ ਅਤੇ ਪਰਪੱਕਤਾ ਧਰਮ ਦੇ
ਪ੍ਰਚਾਰ ਪ੍ਰਸਾਰ ਦੀ ਹਰ ਸਿੱਖ ਨੂੰ ਸੇਧ
ਮਿਲਦੀ ਹੈ । ਉਨਾ ਕਿਹਾ ਕਿ ਪ੍ਰੋ: ਪ੍ਰੇਮ
ਸਿੰਘ ਚੰਦੂਮਾਜਰਾ ਉਸੇ ਧਰਮ ਦੀ ਗੱਲ
ਦਾ ਬਾਈਕਾਟ ਕਰਨ ਲਈ ਲੋਕਾ ਨੂੰ ਪਰੇਰ ਕੇ
ਖਾਲਸਾ ਪੰਥ ਦੇ ਸ਼ਾਨਾਮੱਤੇ ਇਤਿਹਾਸ ਨੂੰ
ਢਾਹ ਲਾਈ ਹੈ ਅਤੇ ਉਸ ਦੇ ਨਾਲ
ਆਪਣੀ ਪੁਰਾਣੀ ਨਾਸਤਕ ਸੋਚ ਨੂੰ ਪ੍ਰਗਟ
ਕੀਤਾ ਹੈ, ਜਿਸ ਤੋਂ ਸਾਰਾ ਪੰਥ ਭਲੀ ਭਾਂਤ
ਜਾਣਦਾ ਹੈ।
ਬਾਬਾ ਰੰਧਾਵਾ ਜਿਨਾ ਫ਼ਤਹਿਗੜ ਸਾਹਿਬ ਤੋ
ਸ਼੍ਰੋਮਣੀ ਕਮੇਟੀ ਚੌਣ ਲੜੀ ਸੀ ਨੇ
ਕਿਹਾ ਕਿ ਅਜਿਹੇ ਅਖੌਤੀ ਮਤਿਆ ਨਾਲ
ਸਿੱਖੀ ਦਾ ਪ੍ਰਚਾਰ ਪ੍ਰਸਾਰ ਬੰਦ
ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਉਹਨਾਂ ਨੇ
ਸੰਤ ਸਮਾਜ ਦੇ ਹੁਕਮ ਨੂੰ ਮੰਨਦਿਆ
ਸ਼੍ਰੋਮਣੀ ਅਕਾਲੀ ਦਲ ਦੀ ਸਮਝ ਦੇ ਤਹਿਤ
ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਯਤਨ ਨੂੰ
ਤੇਜ ਕਰਨ ਵਾਸਤੇ ਇਸ
ਸ਼੍ਰੋਮਣੀ ਕਮੇਟੀ ਚੌਣ ਲੜੀ ਸੀ ਅਤੇ
ਆਪਣੀ ਚੌਣ ਦੌਰਾਨ ਸੰਗਤ ਨਾਲ ਇਹ
ਵਾਅਦਾ ਕੀਤਾ ਕਿ ਉਹ
ਹਮੇਸ਼ਾ ਪਹਿਲਾਂ ਦੀ ਤਰਾਂ ਹੀ ਦੇਸ਼ ਵਿਦੇਸ਼
ਅੰਦਰ ਸਿੱਖੀ ਦਾ ਪ੍ਰਚਾਰ ਨਿਰਤੰਰ
ਜਾਰੀ ਰੱਖਣਗੇ। ਨਿਜੀ ਤੌਰ ਤੇ
ਰਾਜਨੀਤੀ ਵਿਚ ਦਖਲ ਨਹੀਂ ਦੇਣਗੇ। ਉਸਦੇ
ਬਾਵਜੂਦ ਇਹ ਜੋ ਗੱਲਾਂ ਹੋਈਆਂ ਇਸ ਦੇ ਪਿੱਛੇ
ਬਹੁਤ ਡੁੰਘੀ ਸਾਜਿਸ਼ ਗਿਣ ਮਿਥ ਕੇ ਇਹ ਕੁੱਝ
ਕੀਤਾ ਗਿਆ ਹੈ ਲੋੜ ਪੈਣ ਤੇ
ਜਿਸਦਾ ਖੁਲਾਸਾ ਕੀਤਾ ਜਾਵੇਗਾ ਅਤੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸÐ
ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣੂ
ਕਰਵਾ ਦਿੱਤਾ ਜਾਵੇਗਾ।
ਉਨਾ ਕਿਹਾ ਕਿ ਲੋਕਾਂ ਵਿਚੋ ਨਕਾਰੇ ਗਏ ਇੱਕ
ਅਖੌਤੀ ਲੀਡਰ ਜਿਸ ਵਲੋਂ ਇਹ ਮਤਾ ਪੇਸ਼
ਕੀਤਾ ਗਿਆ ਜਲਦ ਹੀ ਉਸਦੇ ਇਲਾਕੇ ਵਿਚੋ
ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ
ਜਿਸ ਵਿਚ ਹਿਮੰਤ ਹੋਈ ਉਹ ਆ ਕੇ ਰੋਕ ਲਵੇ
ਅਗਲਾ ਫੈਸਲਾ ਸੰਗਤ ਦਾ ਹੋਵੇਗਾ।
ਉਨਾ ਕਿਹਾ ਕਿ ਇਸ ਸਬੰਧੀ ਉਹ
ਜਲਦੀ ਮੀਟਿੰਗ ਵੀ ਕਰਣਗੇ ਅਤੇ ਸਾਰੇ
ਘਟਨਾਕ੍ਰਮ ਤੋਂ ਸੰਤ ਸਮਾਜ ਦੇ ਆਗੂਆ ਨੂੰ
ਜਾਣੂ ਕਰਵਾ ਦਿੱਤਾ ਹੈ। ਪ੍ਰੋ: ਚੰਦੂਮਾਜਰਾ,
ਜਿਨਾ ਹਾਲ ਹੀ ਵਿਚ ਫ਼ਤਹਿਗੜ ਸਾਹਿਬ
ਹਲਕੇ ਤੋ ਸ਼੍ਰੋਮਣੀ ਅਕਾਲੀ ਦਲ ਵੱਲੋ ਚੌਣ
ਲੜੀ ਸੀ, ਨਾਲ ਭਾਵੇਂ ਸੰਪਰਕ ਨਹੀਂ ਹੋ
ਸਕਿਆ। ਉਨਾਂ ਦੇ ਨਜਦੀਕੀਆਂ ਨੇ
ਕਿਹਾ ਕਿ ਬਾਬਾ ਰੰਧਾਵਾ ਅਤੇ
ਹੋਰਨਾਂ ਅਕਾਲੀ ਨੇਤਾਵਾਂ ਜਿਨਾਂ ਵਿਰੁੱਧ ਹਾਲ
ਹੀ ਵਿਚ ਮਤਾ ਪਾਸ ਕੀਤਾ ਗਿਆ ਉਸ ਬਾਰੇ
ਅਕਾਲੀ ਹਾਈ ਕਮਾਨ ਨੂੰ ਸੂਚਿਤ
ਕੀਤਾ ਜਾਵੇਗੀ।
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments :