ਫਤਿਹਗੜ੍ਹ ਸਾਹਿਬ, 5 ਫਰਵਰੀ (ਜੱਜੀ)-
ਪੰਜਾਬ ਵਿਚ ਕਾਂਗਰਸ ਪਾਰਟੀ 70 ਤੋਂ
ਵੀ ਜ਼ਿਆਦਾ ਸੀਟਾਂ ਜਿੱਤਕੇ ਸਰਕਾਰ
ਬਣਾਏਗੀ ਅਤੇ ਕੈਪਟਨ ਅਮਰਿੰਦਰ ਸਿੰਘ
ਦੀ ਸੁਚੱਜੀ ਅਗਵਾਈ ਵਿਚ ਪੰਜਾਬ
ਤਰੱਕੀ ਦੀਆਂ ਨਵੀਆਂ ਪੁਲਾਂਘਾ ਪੁੱਟੇਗਾ ਤੇ
ਵਿਕਾਸ ਕੰਮ ਜੰਗੀ ਪੱਧਰ 'ਤੇ ਹੋਣਗੇ। ਇਹ
ਪ੍ਰਗਟਾਵਾ ਜ਼ਿਲਾ ਕਾਂਗਰਸ
ਕਮੇਟੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ
ਹਰਿੰਦਰ ਸਿੰਘ ਭਾਂਬਰੀ, ਅਮਰਿੰਦਰ ਸਿੰਘ
ਲਿਬੜਾ, ਲਖਵੀਰ ਸਿੰਘ ਰਾਏ ਅਤੇ ਗੁਰਦੱਮਣ
ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼
ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ
ਲੋਕਾਂ ਦਾ ਵੱਡੀ ਗਿਣਤੀ ਵਿਚ ਵੋਟ
ਪਾਉਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ
ਅਕਾਲੀ-ਭਾਜਪਾ ਗਠਜੋੜ ਸਰਕਾਰ ਦੀਆਂ
ਲੋਕ-ਵਿਰੋਧੀ ਨੀਤੀਆਂ ਤੋਂ ਦੁੱਖੀ ਹਨ।
ਕਾਂਗਰਸ ਪਾਰਟੀ ਜੋ ਕਿ ਹਰੇਕ ਵਰਗ ਦੇ
ਲੋਕਾਂ ਦੀ ਹਿਤੈਸ਼ੀ ਪਾਰਟੀ ਹੈ ਅਤੇ
ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ 'ਤੇ
ਹੱਲ ਕਰਵਾਉਣ ਦੇ ਨਾਲ-ਨਾਲ ਵਿਕਾਸ ਕੰਮ
ਜੰਗੀ ਪੱਧਰ 'ਤੇ ਕਰਵਾਉਣ ਲਈ ਵਚਨਬੱਧ
ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਧਾਨ
ਸਭਾ ਹਲਕਾ ਫਤਿਹਗੜ੍ਹ ਸਾਹਿਬ, ਅਮਲੋਹ
ਅਤੇ ਬੱਸੀ ਪਠਾਣਾਂ ਦੀਆਂ ਤਿੰਨੇ
ਸੀਟਾਂ ਭਾਰੀ ਬਹੁਮਤ ਨਾਲ ਜਿੱਤਕੇ ਕਾਂਗਰਸ
ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੇ
ਨਰਿੰਦਰ ਸਿੰਘ ਸੇਖੋਂ, ਰਾਜਿੰਦਰ ਸਿੰਘ ਬਿੱਟੂ,
ਆਨੰਦ ਪਨੇਸਰ, ਕੁਲਵਿੰਦਰ ਸਿੰਘ
ਅੰਬੇਮਾਜਰਾ, ਲਾਭ ਸਿੰਘ ਸਾਨੀਪੁਰ, ਬਲਵੀਰ
ਸਿੰਘ ਹੁਸੈਨਪੁਰਾ, ਦਮਨਜੀਤ ਸਿੰਘ
ਭੱਲਮਾਜਰਾ, ਰਣਜੀਤ ਸਿੰਘ
ਗੋਲਡੀ ਸਾਨੀਪੁਰ, ਕਰਨੈਲ ਸਿੰਘ
ਸੰਗਤਪੁਰਾ, ਕੁਲਵਿੰਦਰ ਸਿੰਘ ਖਰ੍ਹੇ,
ਬਲਜਿੰਦਰ ਸਿੰਘ ਸਰਪੰਚ ਪਿੰਡ ਅਤਾਪੁਰ,
ਗੁਰਮੁੱਖ ਸਿੰਘ ਸਰਪੰਚ ਪਿੰਡ ਪੰਡਰਾਲੀ,
ਬਾਬੂ ਸਿੰਘ ਸਰਪੰਚ ਪਿੰਡ ਮੰਢੋਰ, ਜਗਰੂਪ
ਸਿੰਘ, ਸ਼ਿੰਦਰਾ ਪੰਜੋਲੀ, ਜੈ ਸਿੰਘ, ਹਰਮਿੰਦਰ
ਸਿੰਘ ਕੰਗ, ਹਰਪ੍ਰੀਤ ਸਿੰਘ ਗੁਰਧਨਪੁਰੀਆ
ਅਤੇ ਹੋਰ ਹਾਜ਼ਰ ਸਨ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment