ਲੁਧਿਆਣਾ, 5 ਫਰਵਰੀ (ਰਾਮ ਗੁਪਤਾ, ਰਾਜ
ਗਹਿਲੋਤ)-ਮੁੰਡੀਆਂ ਕਲਾਂ ਦੇ ਖੇਤਾਂ ਵਿਚ ਚਾਰ
ਨੌਜਵਾਨਾਂ ਨੇ ਆਪਣੇ ਇਕ ਸਾਥੀ ਨੌਜਵਾਨ
ਦਾ ਮਜ਼ਾਕ-ਮਜ਼ਾਕ ਵਿਚ ਐੱਮ. ਐੱਮ. ਐੱਸ.
ਬਣਾ ਕੇ ਯੂ-ਟਿਊਬ 'ਤੇ ਪਾ ਦਿੱਤਾ। ਨੌਜਵਾਨ
ਲੜਕੇ ਨੂੰ ਇਸ ਗੱਲ ਦਾ ਜਦੋਂ
ਪਤਾ ਲੱਗਾ ਤਾਂ ਉਸ ਨੇ ਆਪਣੇ ਆਪ ਨੂੰ ਘਰ
ਦੇ ਕਮਰੇ ਵਿਚ ਬੰਦ ਕਰ ਲਿਆ। ਪਰਿਵਾਰਕ
ਮੈਂਬਰਾਂ ਦੇ ਜ਼ਿਆਦਾ ਕਹਿਣ 'ਤੇ ਉਸ ਨੇ
ਦਰਵਾਜ਼ਾ ਖੋਲ੍ਹ ਕੇ ਸਾਰੀ ਗੱਲ ਆਪਣੇ
ਪਰਿਵਾਰਕ ਮੈਂਬਰਾਂ ਨੂੰ ਦੱਸੀ। ਉਸ ਦੇ
ਪਰਿਵਾਰਕ ਮੈਂਬਰਾਂ ਨੇ ਇਸ
ਦੀ ਜਾਣਕਾਰੀ ਤੁਰੰਤ ਚੌਕੀ ਮੁੰਡੀਆਂ
ਕਲਾਂ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਜਾਂਚ
ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ
ਸੁਨੀਲ (ਨਕਲੀ ਨਾਂ) ਦੇ ਪਿਤਾ ਆਟੋ ਚਾਲਕ
ਹਨ। ਐਤਵਾਰ ਨੂੰ ਸੁਨੀਲ ਆਪਣੇ
ਦੋਸਤਾਂ ਨਾਲ ਘੁੰਮਣ ਗਿਆ ਸੀ। ਘੁੰਮਦੇ ਹੋਏ
ਉਹ ਖੇਤਾਂ ਵਿਚ ਚਲੇ ਗਏ, ਜਿਥੇ ਉਨ੍ਹਾਂ ਨੇ
ਸੁਨੀਲ ਦੇ ਮਜ਼ਾਕ-ਮਜ਼ਾਕ ਵਿਚ ਕੱਪੜੇ
ਉਤਰਵਾ ਲਏ ਅਤੇ ਉਸ ਦਾ ਅਸ਼ਲੀਲ ਐੱਮ.
ਐੱਮ. ਐੱਸ. ਬਣਾ ਲਿਆ। ਇਸ ਤੋਂ ਬਾਅਦ
ਉਸ ਦੇ ਦੋਸਤਾਂ ਨੇ ਉਹ ਐੱਮ. ਐੱਮ. ਐੱਸ. ਯੂ-
ਟਿਊਬ 'ਤੇ ਪਾ ਦਿੱਤਾ। ਸੁਨੀਲ ਦੇ ਪਰਿਵਾਰਕ
ਮੈਂਬਰਾਂ ਨੇ ਇਸ ਗੱਲ ਦੀ ਜਾਣਕਾਰੀ ਮੁੰਡੀਆਂ
ਚੌਕੀ ਪੁਲਸ ਨੂੰ ਦਿੱਤੀ। ਇਸ ਮਾਮਲੇ ਵਿਚ ਏ.
ਐੱਸ. ਆਈ. ਜਗਰੂਪ ਸਿੰਘ ਨੇ
ਕਿਹਾ ਕਿ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਕੋਲ
ਆ ਗਈ ਹੈ, ਜਿਸ ਦੀ ਜਾਂਚ ਤੋਂ ਬਾਅਦ
ਬਣਦੀ ਕਾਰਵਾਈ ਕੀਤੀ ਜਾਵੇਗੀ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment