ਕਲਰਸ ਟੀ. ਵੀ. 'ਤੇ 28 ਜਨਵਰੀ ਤੋਂ ਸ਼ੁਰੂ
ਹੋਏ 'ਰਿੰਗ ਕਾ ਕਿੰਗ' ਪ੍ਰੋਗਰਾਮ 'ਚ
ਤਲਵੰਡੀ ਭਾਈ ਦਾ 25 ਸਾਲਾ ਨੌਜਵਾਨ
ਮਹਾਬਲੀ ਵੀਰਾ ਪੂਰੀ ਤਰ੍ਹਾਂ ਛਾਇਆ
ਰਿਹਾ। ਕਲਰਸ ਟੀ. ਵੀ. ਵਲੋਂ ਇਸ ਨਵੇਂ ਸ਼ੁਰੂ
ਕੀਤੇ ਗਏ ਫ੍ਰੀ ਸਟਾਈਲ ਰੈਸਲਿੰਗ
ਆਧਾਰਿਤ ਇਕ ਘੰਟੇ ਦੇ ਪ੍ਰੋਗਰਾਮ ਨੂੰ ਹਫਤੇ
ਵਿਚ ਦੋ ਦਿਨ ਸ਼ਨੀਵਾਰ ਅਤੇ ਐਤਵਾਰ
ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ
ਪ੍ਰੋਗਰਾਮ ਦੇ ਪਹਿਲੇ ਦਿਨ
ਹੀ ਤਲਵੰਡੀ ਭਾਈ ਦੇ
ਨੌਜਵਾਨ ਵੀਰਾ ਨੇ
ਆਪਣੇ ਵਿਰੋਧੀ ਨੂੰ ਰਿੰਗ ਅੰਦਰ ਚਿੱਤ ਕਰਕੇ
ਖੂਬ ਵਾਹ-ਵਾਹੀ ਖੱਟੀ। ਵੀਰਾ ਵਲੋਂ
ਪ੍ਰਾਪਤ ਕੀਤੀ ਇਸ ਕਾਮਯਾਬੀ ਨੇ ਜਿਥੇ
ਉਸਦੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ,
ਉਸਦੇ ਨਾਲ ਹੀ ਤਲਵੰਡੀ ਭਾਈ ਦੇ ਸ਼ਹਿਰ ਨੂੰ
ਵੀ ਦੁਨੀਆ 'ਚ ਵੱਖਰੀ ਪਛਾਣ ਦਿਵਾਈ ਹੈ
ਅਤੇ
ਉਸ ਨੇ ਇਹ ਸਾਬਿਤ ਕਰ ਦਿੱਤਾ ਹੈ
ਕਿ ਪੰਜਾਬ ਦੇ ਗੱਭਰੂ ਹਰ ਜਗ੍ਹਾ 'ਤੇ ਆਪਣੇ
ਝੰਡੇ
ਗੱਡਣੇ ਜਾਣਦੇ ਹਨ। ਅਮਨਪ੍ਰੀਤ ਉਰਫ
ਵੀਰਾ ਦਾ ਜਨਮ 11 ਜੂਨ 1986 ਨੂੰ
ਆਪਣੇ ਨਾਨਕੇ
ਪਿੰਡ ਭੰਬਾ ਲੰਡਾ ਜ਼ਿਲਾ ਫਿਰੋਜ਼ਪੁਰ ਵਿਖੇ
ਪਿਤਾ ਸ. ਨਛੱਤਰ ਸਿੰਘ ਤੇ ਮਾਤਾ ਬਲਵਿੰਦਰ
ਕੌਰ ਦੇ ਘਰ ਹੋਇਆ। ਘਰ ਦੀ ਆਰਥਿਕ
ਹਾਲਤ ਕਮਜ਼ੋਰ ਹੋਣ ਕਰਕੇ ਵੀਰਾ ਨੇ ਲੱਕੜ
ਦੇ
ਮਿਸਤਰੀ ਮਲਕੀਤ ਸਿੰਘ ਨਾਲ ਕੰਮ
ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ
ਉਸਦੀ ਮੁਲਾਕਾਤ ਸੁਸ਼ੀਲ ਕੁਮਾਰ ਆਰੀਅਨ
ਕਲੱਬ ਨਾਲ ਹੋਈ, ਜਿਸ ਕੋਲ ਵੀਰਾ ਨੇ ਜਿਮ
ਜਾਣਾ
ਸ਼ੁਰੂ ਕਰ ਦਿੱਤਾ ਅਤੇ ਇਥੇ ਉਸਨੇ ਤਿੰਨ ਸਾਲ
ਲਗਾਤਾਰ ਪਸੀਨਾ ਵਹਾਇਆ। ਉਸ ਤੋਂ
ਬਾਅਦ
ਉਸਦੀ ਮੁਲਾਕਾਤ ਮੋਗਾ ਦੇ ਸੂਦ ਜਿਮ
ਵਾਲੇ ਨਾਲ ਹੋਈ। ਜਿਥੇ ਉਹ ਦਿਨ ਵੇਲੇ
ਆਪਣੀ ਰੋਜ਼ੀ ਲਈ ਕੰਮ ਕਰਦਾ ਤੇ ਰਾਤ ਨੂੰ
ਜਿਮ ਲਗਾਉਂਦਾ। ਵੀਰਾ ਦੀ ਸਖਤ ਮਿਹਨਤ
ਨੂੰ
ਦੇਖਦੇ ਹੋਏ ਸਾਬਕਾ ਵਿਧਾਇਕ ਸ. ਰਵਿੰਦਰ
ਸਿੰਘ ਸੰਧੂ ਨੇ ਉਸਨੂੰ ਚੰਡੀਗੜ੍ਹ ਵਿਖੇ ਜਿਮ
ਸ਼ੁਰੂ ਕਰਵਾ ਦਿੱਤਾ ਜਿਥੇ ਅੱਜਕਲ
ਵੀਰਾ ਦਾ ਛੋਟਾ ਭਰਾ ਯਾਦਵਿੰਦਰ ਸਿੰਘ ਕੰਮ
ਕਰ ਰਿਹਾ
ਹੈ। ਮਹਾਬਲੀ ਅਮਨਪ੍ਰੀਤ ਅਮਨਾ ਉਰਫ
ਵੀਰਾ ਨੇ ਮਹਾਰਾਸ਼ਟਰ ਦੇ ਪੂਨਾ ਸ਼ਹਿਰ ਤੋਂ
ਇਸ
ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹੋਏ
ਦੱਸਿਆ ਕਿ ਉਸਨੂੰ ਬਚਪਨ ਤੋਂ
ਹੀ ਬਾਡੀ ਬਿਲਡਰ
ਬਣਨ ਦਾ ਸ਼ੌਕ ਸੀ ਤੇ ਉਸਨੇ
ਆਪਣੀ ਮਿਹਨਤ ਸਦਕਾ ਬਾਡੀ ਬਿਲਡਿੰਗ ਦੇ
ਕਈ ਮੁਕਾਬਲੇ
ਜਿੱਤੇ। ਉਸਨੇ ਦੱਸਿਆ ਕਿ ਉਸਨੇ ਮਿਸਟਰ
ਮੋਗਾ, ਮਿਸਟਰ ਚੰਡੀਗੜ੍ਹ, ਮਿਸਟਰ
ਜੈਪੁਰ,
ਮਿਸਟਰ ਮੋਹਾਲੀ, ਮਿਸਟਰ ਇੰਡੀਆ ਦੇ
ਟਾਈਟਲ ਜਿੱਤੇ ਤੇ ਮਿਸਟਰ ਏਸ਼ੀਆ ਵਿਚ
ਵੀ ਹਿੱਸਾ
ਲਿਆ। ਉਸਨੇ ਕਿਹਾ ਕਿ ਉਹ
ਆਪਣੀ ਕਾਮਯਾਬੀ ਵਿਚ ਸ. ਰਵਿੰਦਰ ਸਿੰਘ
ਸੰਧੂ ਸਾਬਕਾ ਵਿਧਾਇਕ ਦਾ ਵੀ ਵਿਸ਼ੇਸ਼
ਯੋਗਦਾਨ ਮੰਨਦਾ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment