ਪੰਜਾਬ ਦੀ ਮੁੱਖ ਚੋਣ ਅਫ਼ਸਰ
ਕੁਸਮਜੀਤ ਕੌਰ ਸਿੱਧੂ ਨੇ 2 ਫ਼ਰਵਰੀ ਨੂੰ
ਅੰਮ੍ਰਿਤਸਰ ਪੂਰਬੀ ਹਲਕੇ ਦੇ ਪੋਲਿੰਗ
ਸਟੇਸ਼ਨ 76 ਤੇ 2 ਫ਼ਰਵਰੀ ਨੂੰ ਮੁੜ
ਵੋਟਾਂ ਪਾਉਣ ਦੇ ਆਦੇਸ਼ ਦਿਤੇ ਹਨ।
ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 5
ਵਜੇ ਹੋਵੇਗਾ। ਉਨ੍ਹਾਂ ਦਸਿਆ ਕਿ ਪੰਜਾਬ
ਵਿਧਾਨ ਸਭਾ ਲਈ 30 ਜਨਵਰੀ ਨੂੰ ਰਾਜ
ਭਰ 'ਚ ਔਸਤ 78.67
ਫ਼ੀ ਸਦੀ ਵੋਟਾਂ ਪਈਆਂ ਹਨ।
ਉਨ੍ਹਾਂ ਕਿਹਾ ਕਿ ਗੁਰੂ ਹਰਸਹਾਏ ਹਲਕੇ 'ਚ
ਸੱਭ ਤੋਂ ਵੱਧ 89.88
ਫ਼ੀ ਸਦੀ ਜਦਕਿ ਅੰਮ੍ਰਿਤਸਰ ਪਛਮੀ 'ਚ
ਸੱਭ ਤੋਂ ਘੱਟ 57.59 ਫ਼ੀ ਸਦੀ ਵੋਟਾਂ ਪਈਆਂ
ਹਨ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਵਿਖੇ
88.73 ਫ਼ੀ ਸਦੀ ਪੋਲਿੰਗ ਹੋਈ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ
ਦੀਆਂ ਹਦਾਇਤਾਂ 'ਤੇ ਚੋਣ ਖ਼ਰਚਾ ਨਿਗਰਾਨ
ਟੀਮਾਂ, ਛਾਪਾਮਾਰ ਟੀਮਾਂ, ਆਮਦਨ ਕਰ
ਵਿਭਾਗ ਤੇ ਕਰ ਤੇ ਆਬਕਾਰੀ ਵਿਭਾਗ ਦੀਆਂ
ਚੋਣਾਂ ਕਰ ਕੇ ਤਾਇਨਾਤ ਕੀਤੀਆਂ ਟੀਮਾਂ ਨੂੰ
ਹਟਾ ਦਿਤਾ ਗਿਆ ਹੈ। ਉਨ੍ਹਾਂ ਸਪੱਸ਼ਟ
ਕੀਤਾ ਕਿ ਅੰਮ੍ਰਿਤਸਰ ਪੂਰਬੀ ਹਲਕੇ 'ਚ
ਜਿਥੇ ਇਕ ਪੋਲਿੰਗ ਬੂਥ 'ਤੇ
ਦੁਬਾਰਾ ਵੋਟਾਂ ਪੈਣੀਆਂ ਹਨ ਉਸ ਹਲਕੇ 'ਚ
ਇਹ ਟੀਮਾਂ ਪਹਿਲਾਂ ਵਾਂਗ ਕੰਮ ਕਰਨਗੀਆਂ।
ਉਨ੍ਹਾਂ ਕਿਹਾ ਕਿ ਪੋਲਿੰਗ ਬੂਥ ਅਧੀਨ
ਆਉਂਦੇ ਖੇਤਰ 'ਚ ਅੱਜ ਸ਼ਾਮ 5 ਵਜੇ ਤੋਂ 2
ਫ਼ਰਵਰੀ 2012 ਨੂੰ ਵੋਟਾਂ ਪੈਣ ਤਕ
ਸ਼ਰਾਬਬੰਦੀ ਰਹੇਗੀ। ਉਨ੍ਹਾਂ ਦਸਿਆ
ਕਿ ਹਰ ਪੋਲਿੰਗ ਸਟਸ਼ੇਨ 'ਤੇ ਹੋਈ ਪੋਲਿੰਗ
ਦਾ ਅਜੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ
ਇਹ 1 ਫ਼ਰਵਰੀ ਤਕ ਮਹਈਆ ਹੋ ਜਾਵੇਗੀ।
Home
/
Uncategories
/
ਅੰਮ੍ਰਿਤਸਰ ਪੂਰਬੀ ਹਲਕੇ ਦੇ ਪੋਲਿੰਗ ਸਟੇਸ਼ਨ-76 ’ਤੇ ਮੁੜ ਵੋਟਾਂ ਪਾਉਣ ਦੇ ਅਦੇਸ਼, 2 ਫ਼ਰਵਰੀ ਨੂੰ ਪੈਣਗੀਆਂ ਵੋਟਾਂ
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment