28 January 2012
ਸਰਕਾਰ ਭਾਵੇਂ ਸ਼੍ਰੋਮਣੀ ਅਕਾਲੀ ਦਲ-
ਭਾਜਪਾ ਦੀ ਬਣੇ ਜਾਂ ਕਾਂਗਰਸ ਦੀ ਪਰ
ਦੋਵਾਂ ਨੇ ਆਪਣੇ-ਆਪਣੇ ਕੰਮ ਮਿਥ ਲਏ ਹਨ।
ਜਗ ਬਾਣੀ ਨੇ ਕਾਂਗਰਸ ਪ੍ਰਧਾਨ ਕੈਪਟਨ
ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ
ਪ੍ਰਧਾਨ ਸੁਖਬੀਰ ਬਾਦਲ ਨਾਲ ਵਿਸ਼ੇਸ਼
ਗੱਲਬਾਤ ਕਰ ਕੇ ਸਰਕਾਰ ਬਣਨ ਦੀ ਹਾਲਤ
ਵਿਚ ਉਨ੍ਹਾਂ ਤੋਂ 5 ਮੁਖ ਕੰਮ ਪੁੱਛੇ ਜੋ
ਕਿ ਇਸ ਤਰ੍ਹਾਂ ਹਨ :
ਕੈਪਟਨ ਅਮਰਿੰਦਰ ਸਿੰਘ
1. ਸੂਬੇ ਵਿਚ ਅਮਨ ਕਾਨੂੰਨ
ਦੀ ਸਥਿਤੀ ਸੁਧਾਰਨ ਲਈ ਪੁਲਸ
ਅਧਿਕਾਰੀਆਂ ਨੂੰ ਸਰਕਾਰ ਵਲੋਂ ਸਖਤ
ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਪੁਲਸ
ਨੂੰ ਸਿਆਸੀ ਦਖਲਅੰਦਾਜ਼ੀ ਤੋਂ ਮੁਕਤ
ਕੀਤਾ ਜਾਵੇਗਾ।
2.ਕਾਂਗਰਸੀਆਂ 'ਤੇ ਬਾਦਲ ਸਰਕਾਰ ਵਲੋਂ
ਦਰਜ ਕੀਤੇ ਗਏ ਝੂਠੇ ਮਾਮਲਿਆਂ ਦੀ ਜਾਂਚ
ਲਈ ਵਿਜੀਲੈਂਸ ਕਮਿਸ਼ਨ ਦਾ ਗਠਨ
ਕੀਤਾ ਜਾਵੇਗਾ।
3. ਭ੍ਰਿਸ਼ਟਾਚਾਰ 'ਤੇ ਅਸਰਦਾਰ ਢੰਗ ਨਾਲ
ਕਾਬੂ ਪਾਉਣ ਲਈ ਮਜ਼ਬੂਤ ਲੋਕਪਾਲ
ਦਾ ਗਠਨ ਕੀਤਾ ਜਾਵੇਗਾ। ਲੋਕਪਾਲ ਨੂੰ
ਵਧੇਰੇ ਤਾਕਤਾਂ ਦਿੱਤੀਆਂ ਜਾਣਗੀਆਂ ਅਤੇ ਉਸ
ਨੂੰ ਢੁਕਵਾਂ ਸਟਾਫ ਮੁਹੱਈਆ ਕਰਵਾਇਆ
ਜਾਵੇਗਾ।
4. ਨੌਜਵਾਨਾਂ ਨੂੰ ਨਸ਼ਿ²ਆਂ ਤੋਂ ਦੂਰ ਰੱਖਣ
ਲਈ ਸਿਹਤ ਵਿਭਾਗ ਨੂੰ ਵਿਸ਼ੇਸ਼ ਨਿਰਦੇਸ਼
ਜਾਰੀ ਹੋਣਗੇ। ਸਿਹਤ ਵਿਭਾਗ ਨੂੰ ਨਸ਼ਿਆਂ ਨੂੰ
ਵੇਚਣ ਵਾਲੇ ਕੈਮਿਸਟਾਂ ਵਿਰੁੱਧ ਵਿਸ਼ੇਸ਼ ਮੁਹਿੰਮ
ਸ਼ੁਰੂ ਕਰਨ ਲਈ ਕਿਹਾ ਜਾਵੇਗਾ।
5. ਕੇਂਦਰੀ ਯੋਜਨਾਵਾਂ ਅਧੀਨ ਪੰਜਾਬ ਨੂੰ
ਮਿਲਣ ਵਾਲੀਆਂ ਗਰਾਂਟਾਂ 'ਤੇ ਸੂਬਾ ਸਰਕਾਰ
ਨਜ਼ਰ ਰੱਖੇਗੀ।
ਸੁਖਬੀਰ ਬਾਦਲ
1. ਵਿਕਾਸ ਤੇ ਤਰੱਕੀ ਲਈ ਅਮਨ
ਸ਼ਾਂਤੀ ਸਭ ਤੋਂ ਜ਼ਰੂਰੀ ਹੁੰਦੀ ਹੈ। ਇਸ ਲਈ
ਅਕਾਲੀ-ਭਾਜਪਾ ਸਰਕਾਰ ਰਾਜ ਵਿਚ ਅਮਨ
ਸ਼ਾਂਤੀ ਨੂੰ ਹਰ ਤਰ੍ਹਾਂ ਨਾਲ ਬਰਕਰਾਰ
ਰੱਖੇਗੀ।
2. ਭ੍ਰਿਸ਼ਟਾਚਾਰ ਦੇ ਖਾਤਮੇ ਲਈ ਐੱਨ. ਡੀ.
ਏ. ਦੀ ਮਦਦ ਨਾਲ ਕੇਂਦਰ ਵਿਚ ਮਜ਼ਬੂਤ
ਲੋਕਪਾਲ ਲਿਆਉਣਾ ਹੋਵੇਗਾ।
3. ਸੇਵਾ ਦੇ ਅਧਿਕਾਰ ਕਾਨੂੰਨ ਨੂੰ ਹੋਰ
ਮਜ਼ਬੂਤ ਬਣਾਉਣ ਅਤੇ ਹੋਰ ਸੇਵਾਵਾਂ ਇਸ ਦੇ
ਦਾਇਰੇ ਵਿਚ ਲਿਆ ਕੇ ਅਤੇ ਗਲਤੀ ਕਰਨ
ਵਾਲੇ ਅਧਿਕਾਰੀਆਂ ਲਈ ਕਾਨੂੰਨ ਅਨੁਸਾਰ
ਸਜ਼ਾ ਦਾ ਨਿਯਮ ਬਣਾਉਣਾ ਪਵੇਗਾ।
4. ਰਾਜ ਨੂੰ ਬਿਜਲੀ ਖੇਤਰ ਵਿਚ ਆਤਮ
ਨਿਰਭਰ ਬਣਾਉਣਾ ਹੈ ਅਤੇ ਜੇ ਇਸ ਲਈ
ਹੋਰ ਥਰਮਲ ਪਲਾਂਟ ਲਗਾਉਣੇ ਪਏ ਤਾਂ ਉਹ
ਵੀ ਲਗਾਏ ਜਾਣਗੇ।
5. ਸਰਕਾਰ ਦਾ ਇਕ ਹੋਰ ਮੁਖ ਕਦਮ ਰਾਜ
'ਚ ਖੁਰਾਕ ਸੁਰੱਖਿਆ ਐਕਟ
ਲਿਆਉਣਾ ਹੋਵੇਗਾ ਤਾਂ ਕਿ ਖੁਰਾਕ
ਪਦਾਰਥਾਂ ਵਿਚ ਮਿਲਾਵਟ ਨੂੰ ਹਰ
ਤਰ੍ਹਾਂ ਨਾਲ ਰੋਕਿਆ ਜਾ ਸਕੇ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment