ਬਠਿੰਡਾ, 28 ਜਨਵਰੀ -
ਅਕਾਲੀ-ਭਾਜਪਾ ਉਮੀਦਵਾਰ ਸਰੂਪ ਚੰਦ
ਸਿੰਗਲਾ ਵਲੋਂ ਆਯੋਜਿਤ ਮਹਾਪੰਚਾਇਤ 'ਚ
ਇਥੇ ਹਜ਼ਾਰਾਂ ਲੋਕਾਂ ਦੀ ਭੀੜ ਜੁੱਟੀ, ਜਿਸ
ਵਿਚ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿਤਾਉਣ
ਦਾ ਪ੍ਰਣ ਲਿਆ ਗਿਆ। ਭੀੜ 'ਚ ਵਪਾਰੀ,
ਮਜ਼ਦੂਰ, ਸਭ ਧਰਮ, ਸਮੁਦਾਏ ਦੇ ਲੋਕ
ਸਰੂਪ ਸਿੰਗਲਾ ਜ਼ਿੰਦਾਬਾਦ ਦੇ ਨਾਅਰੇ
ਲਗਾ ਰਹੇ ਸਨ। ਸਿੰਗਲਾ ਨੇ
ਕਿਹਾ ਕਿ ਮਹਾਪੰਚਾਇਤ 'ਚ ਪਹੁੰਚ ਕਰਕੇ
ਲੋਕਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ
ਕਿ ਇਥੇ ਲੋਕ ਵਿਕਾਸ ਨੂੰ ਪਸੰਦ ਕਰਦੇ ਹਨ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਉਣ
ਵਾਲੇ ਦਿਨਾਂ 'ਚ ਤੱਕੜੀ ਵਾਲਾ ਬਟਨ ਦਬਾ ਕੇ
ਸ਼ਹਿਰ ਵਾਸੀਆਂ ਦੇ ਦਿਲਾਂ ਦੀ ਧੜਕਣ ਬਣ
ਚੁੱਕੇ ਸਿੰਗਲਾ ਨੂੰ ਜਿਤਾਓ। ਸੈਨ ਸਮਾਜ
ਸੁਧਾਰ ਕਮੇਟੀ ਦੀ ਬੈਠਕ 'ਚ ਸੈਨ ਸਮਾਜ
ਵਲੋਂ ਸਰੂਪ ਸਿੰਗਲਾ ਨੂੰ ਸਮਰਥਨ
ਦਿੱਤਾ ਗਿਆ। ਇਸ ਦੌਰਾਨ ਰਾਮਕਿਸ਼ਨ ਸੈਨ
ਰਾਮਕੁਮਾਰ, ਰਾਜਿੰਦਰ, ਫਕੀਰ ਚੰਦ, ਟੀਟੂ,
ਰਾਮੋਤਰ ਮੋਟਾ, ਭੰਵਰ ਲਾਲ, ਵੀਵੀ ਮਾਲੀ,
ਸੁਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਬਿੱਟੂ,
ਰਾਮਕਿਸ਼ਨ ਆਦਿ ਆਗੂ ਹਾਜ਼ਰ ਸਨ।
ਅਕਾਲੀ-ਭਾਜਪਾ ਸਰਕਾਰ ਬਣਨ 'ਤੇ ਮਸੀਹ
ਭਾਈਚਾਰੇ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ
ਹੱਲ ਹੋਣਗੀਆਂ : ਕ੍ਰਿਸਮਿਸ, ਗੁੱਡ
ਫਰਾਈਡੇ, ਇਸਟਰ ਆਦਿ ਕ੍ਰਿਸਚੀਅਨ
ਤਿਉਹਾਰਾਂ 'ਤੇ ਸਰਕਾਰੀ ਛੁੱਟੀ ਦਾ ਐਲਾਨ,
ਕ੍ਰਿਸਚੀਅਨ ਭਾਈਚਾਰੇ ਦੇ ਲਈ
ਜਾਤੀ ਸਰਟੀਫਿਕੇਟ, ਕਮਿਊਨਿਟੀ ਹਾਲ,
ਕ੍ਰਿਸਚੀਅਨਾਂ ਨੂੰ ਓ. ਬੀ. ਸੀ. 'ਚ ਸ਼ਾਮਲ
ਕਰਨ, ਸਰਕਾਰੀ ਗ੍ਰਾਂਟ ਆਦਿ ਮੰਗਾਂ 'ਤੇ
ਅਕਾਲੀ-ਭਾਜਪਾ ਸੱਤਾ 'ਚ ਪਹਿਲ ਦੇ ਆਧਾਰ
'ਤੇ ਧਿਆਨ ਦੇਵੇਗੀ ਤੇ ਸੱਮਸਿਆਵਾਂ ਦਾ ਹੱਲ
ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕ੍ਰਿਸਚੀਅਨ ਵੈੱਲਫੇਅਰ ਸੁਸਾਇਟੀ ਦੇ
ਅਹੁਦੇਦਾਰਾਂ ਜਾਰਜ ਸੀ ਮਸੀਹ, ਸੁਸ਼ੀਲ
ਖੁਰਾਣਾ, ਕੁਲਵੰਤ ਰਾਏ ਕਲਿਆਣ, ਸਿਕੰਦਰ
ਮਸੀਹ, ਪਾਸਟਰ ਹਰਫੂਲ, ਡੇਵਿਡ ਭਾਰਤੀ,
ਮਾਇਕਲ ਜੋਸਫ 'ਤੇ ਆਧਾਰਿਤ ਸ਼ਿਠਮੰਡਲ
ਦੇ ਵਿਚਾਰ ਸੁਣਨ 'ਤੇ ਅਕਾਲੀ-ਭਾਜਪਾ ਦੇ
ਸੰਯੁਕਤ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ
ਇਸ ਬਾਬਤ ਸ਼ਿਠਮੰਡਲ ਨੂੰ
ਭਰੋਸਾ ਦਿਵਾਇਆ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment