ਪੰਜਾਬ
ਦੇ ਸੀਨੀਅਰ ਵਕੀਲ ਸ: ਨਰਿੰਦਰ ਸਿੰਘ
ਟਿਵਾਣਾ ਅਤੇ ਉਨਾਂ ਦੇ ਨਜਦੀਕੀ ਸਾਥੀ ਸ:
ਜਰਨੈਲ ਸਿੰਘ ਹਿੰਦੂਪੁਰ
ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਲ ਹੋ
ਗਏ ਹਨ। ਸ: ਦੋਵਾਂ ਆਗੂਆਂ ਨੇ
ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ
ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਸ:
ਪਰਕਾਸ਼ ਸਿੰਘ ਬਾਦਲ ਦੀ ਹਾਜਰੀ ਵਿਚ
ਕੀਤਾ। ਸ: ਟਿਵਾਣਾ ਸ਼੍ਰੋਮਣੀ ਕਮੇਟੀ ਦੇ
ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ
ਟੌਹੜਾ ਦੇ ਕਾਫੀ ਨਜਦੀਕ ਰਹੇ ਹਨ। ਬਾਦਲ
ਅਤੇ ਟੌਹੜਾ ਵਿਚਕਾਰ ਜਦੋ ਸੰਬੰਧ ਖਰਾਬ
ਹੋਏ ਸਨ ਤਾਂ ਸ: ਟਿਵਾਣਾ ਜਥੇਦਾਰ
ਟੌਹੜਾ ਨਾਲ ਜਾ ਖੜੇ ਸਨ। ਜਥੇਦਾਰ
ਟੌਹੜਾ ਦੇ ਚਲਾਣੇ ਤੋ ਬਾਅਦ ਟਿਵਾਣਾ ਨੇ
ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ
ਸਿੰਘ ਚੰਦੂਮਾਜਰਾ ਦੀ ਅਗਵਾਈ ਵਾਲੇ
ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਵਿਚ
ਸ਼ਮੂਲੀਅਤ ਕਰ ਲਈ । ਉਸ ਸਮੇਂ ਪਾਰਟੀ ਦੇ
ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਸਨ।
18 ਦਸੰਬਰ, 2006 ਨੂੰ ਜਦੋ ਸ:
ਪਰਕਾਸ਼ ਸਿੰਘ ਬਾਦਲ ਨੇ ਸ:
ਟਿਵਾਣਾ ਦੀ ਪਿੰਡ ਮਾਧੋਪੁਰ ਵਿਖੇ ਉਨਾਂ ਦੇ
ਘਰ ਗਏ ਤਾਂ ਸ: ਟਿਵਾਣਾ ਅਤੇ ਉਨਾਂ ਦੇ
ਸਾਥੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ
ਗਏ। ਸ: ਟਿਵਾਣਾ ਨੇ ਅਪ੍ਰੈਲ, 2009
ਵਿਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ
ਕਾਂਗਰਸ ਵਿਚ ਸ਼ਮੂਲੀਅਤ ਕਰ ਲਈ
ਸੀ ਅਤੇ ਸਵਰਗੀ ਵਿਧਾਇਕ ਕ੍ਰਿਪਾਲ ਸਿੰਘ
ਲਿਬੜਾ ਦੇ ਪੁੱਤਰ ਸ: ਅਮਰਿੰਦਰ ਸਿੰਘ
ਲਿਬੜਾ ਨਾਲ ਜੁੜ ਗਏ। ਸੂਤਰਾਂ ਮੁਤਾਬਿਕ
ਸ: ਟਿਵਾਣਾ, ਜਥੇਦਾਰ ਹਿੰਦੂਪੁਰ ਅਤੇ
ਉਨਾਂ ਦੇ ਸਾਥੀ ਅਮਰਿੰਦਰ ਲਿਬੜਾ ਨੂੰ
ਵਿਧਾਨ ਸਭਾ ਚੌਣਾਂ ਵਿਚ ਕਾਂਗਰਸ ਟਿਕਟ
ਨਾ ਮਿਲਣ ਕਾਰਨ ਨਿਰਾਸ਼ ਸਨ, ਇਸ ਲਈ
ਉਹ ਕਾਂਗਰਸ ਛੱਡ ਕੇ
ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਲ ਹੋ
ਗਏ। ਸ: ਪਰਕਾਸ਼ ਸਿੰਘ ਬਾਦਲ ਨੇ ਸ:
ਟਿਵਾਣਾ, ਜਥੇਦਾਰ ਹਿੰਦੂਪੁਰ ਅਤੇ ਉਨਾਂ ਦੇ
ਸਾਥੀਆਂ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ
ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment