ਵਿਧਾਨ
ਸਭਾ ਹਲਕਾ ਜੀਰਾ ਦੇ ਕਾਂਗਰਸ ਪਾਰਟੀ ਦੇ
ਉਮੀਦਵਾਰ ਨਰੇਸ਼ ਕਟਾਰੀਆ ਨੇ ਮੱਖੂ ਸ਼ਹਿਰ
ਦੇ ਦੁਕਾਨਦਾਰਾ ਨਾਲ ਰਾਬਤਾ ਕਾਇਮ ਕਰਦੇ
ਹੋਏ ਕਿਹਾ ਕਿ ਪੰਜਾਬ ਵਿੱਚ ਕਾਂਗਰਸ
ਪਾਰਟੀ ਦੀ ਸਰਕਾਰ ਬਨਣ ਜਾ ਰਹੀ ਹੈ।
ਵੋਟਰ ਅਕਾਲੀਆ ਦੀਆ ਝੂਠੀਆ ਗੱਲਾ ਵਿੱਚ
ਨਾ ਆਉਣ ਤੇ ਅਕਾਲੀਆ ਨੇ ਪਿਛਲੇ ਪੰਜ
ਸਾਲ ਦੋਰਾਨ ਬਹੁਤ ਲੁੱਟ-ਖਸੁੱਟ ਕੀਤੀ ਤੇ
ਕਿਸਾਨਾ ਦੀਆ ਜਮੀਨਾਂ ਤੇ ਨਜਾਇਜ ਕਬਜੇ
ਕਰਕੇ ਉਹਨਾਂ ਤੇ ਝੂਠੇ ਪਰਚੇ ਦਰਜ
ਕਰਵਾਏ। ਉਹਨਾਂ ਕਿਹਾ ਕਿ ਹੁਣ
ਇਹਨਾਂ ਦੀਆ ਕੀਤੀਆ ਧੱਕੇਸ਼ਾਹੀਆ
ਦਾ ਜਵਾਬ ਦੇਣ ਦਾ ਸਮਾਂ ਆ ਗਿਆ ਕੱਲ
30 ਜਨਵਰੀ ਨੂੰ ਵੱਧ ਤੇ ਵੱਧ ਵੋਟਾ ਕਾਂਗਰਸ
ਪਾਰਟੀ ਨੂੰ ਪਾ ਕੇ ਕਾਮਯਾਬ ਕਰੋ। ਕਿਸੇ
ਵੀ ਵੋਟਰ ਨੂੰ ਕਿਸੇ ਤੋ ਵੀ ਡਰਨ ਦੀ ਲੋੜ
ਨਹੀ ਕਿਉਕਿ ਕੇਂਦਰ ਵਿੱਚ ਕਾਂਗਰਸ
ਪਾਰਟੀ ਦੀ ਸਰਕਾਰ ਹੈ ਇਸ ਲਈ ਪੰਜਾਬ
ਵਿੱਚ ਕੇਂਦਰੀ ਰਿਜਰਵ ਫੋਰਸ ਅਤੇ ਬੀ,
ਐਸ,ਐਫ ਸੁਰੱਿਖਆ ਬਲ ਤੈਨਾਤ ਕਰ ਦਿਤੇ
ਗਏ ਹਨ ਤਾਂ ਕਿ ਕੋਈ ਅਕਾਲੀ ਕਿਸੇ
ਵੀ ਕਾਂਗਰਸੀ ਵਰਕਰ ਨੂੰ ਡਰਾਉਣ
ਦੀ ਜੁਰਅਤ ਨਾਂ ਕਰ ਸਕੇ ਤੇ ਯੂਥ
ਕਾਂਗਰਸੀ ਵਰਕਰਾ ਦੀਆ ਵੀ ਡਿਊਟੀਆ
ਬੂਥ ਵਾਰ ਲਗਾ ਦਿਤੀਆ ਗਈਆ ਹਨ
ਤਾਂ ਕਿ ਕਿਸੇ ਵੀ ਵਧੀਕੀ ਦਾ ਮੂੰਹ
ਤੋੜਵਾ ਜਵਾਬ ਦਿਤਾ ਜਾ ਸਕੇ।
ਉਹਨਾਂ ਸਮੂਹ ਵੋਟਰਾ ਅਤੇ ਵਰਕਰਾ ਨੂੰ
ਅਪੀਲ ਕੀਤੀ ਕਿ ਵੋਟ ਪਾਉਣ ਦਾ ਅਧਿਕਾਰ
ਬਹੁਤ ਕੁਰਬਾਨੀਆ ਦੇ ਕੇ ਮਿਲਿਆ ਹੈ ਤੇ
ਇਸ ਦੀ ਵਰਤੋ ਜਰੂਰ ਕੀਤੀ ਜਾਵੇ ਤੇ ਵੱਧ ਤੋ
ਵੱਧ ਵੋਟਾ ਪੰਜੇ ਦੇ ਚੋਣ ਨਿਸ਼ਾਨ ਤੇ ਪਾ ਕੇ
ਕਾਂਗਰਸ ਪਾਰਟੀ ਦੇ ਉਮੀਦਵਾਰਾ ਨੂੰ
ਕਾਮਯਾਬ ਕੀਤਾ ਜਾਵੇ।
Home
/
Uncategories
/
ਕੋਈ ਵੀ ਅਕਾਲੀ ਕਾਂਗਰਸੀ ਵੋਟਰ ਨੂੰ ਡਰਾਉਣ ਦੀ ਜੁਰਅਤ ਨਾਂ ਕਰੇ ਮੂੰਹ ਤੋੜਵਾ ਜਵਾਬ ਦਿਤਾ ਜਾਵੇਗਾ:- ਕਟਾਰੀਆ
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment