ਦਮਦਮੀ ਟਕਸਾਲ
ਅਤੇ ਸੰਤ ਸਮਾਜ ਦੇ
ਮੁੱਖੀ ਹਰਨਾਮ ਸਿੰਘ
ਧੁੰਮਾਂ ਨੇ ਅੱਜ ਕੁਝ
ਅਖਬਾਰਾਂ ਵਿਚ 'ਸੰਤ
ਮਹਾ ਪੁਰਸ਼ਾਂ' ਦੀਆਂ
ਤਸਵੀਰਾਂ ਲੈ ਕੇ ਸੰਗਤ ਨੂੰ ਇਹ ਅਪੀਲ
ਕੀਤੀ ਹੈ ਕਿ ਵਿਧਾਨ ਸਭਾ ਚੌਣਾਂ ਵਿਚ
ਸ਼੍ਰੋਮਣੀ ਅਕਾਲੀ ਦਲ ਦੇ
ਉਮੀਦਵਾਰਾਂ ਦਾ ਸਮਰਥਨ ਕੀਤਾ ਜਾਵੇ ।
ਭਾਵੇਂ ਕਿ ਬਾਬਾ ਧੁੰਮਾਂ ਨੇ ਇਹ ਇਸ਼ਤਿਹਾਰ
ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ
ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਅਤੇ
ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ
ਨੂੰ ਖੁਸ਼ ਕਰਨ ਲਈ ਦਿੱਤਾ ਜਾਪਦਾ ਹੈ, ਪ੍ਰੰਤੂ
ਇਹ ਇਸ਼ਤਿਹਾਰ ਸ਼੍ਰੋਮਣੀ ਅਕਾਲੀ ਦਲ
ਲਈ ਉਲਟਾ ਪੈ ਸਕਦਾ ਹੈ। ਬਾਬਾ ਧੁੰਮਾ ਵੱਲੋ
ਦਿੱਤੇ ਇਸ਼ਤਿਹਾਰ ਵਿਚ ਕੇਵਲ
ਅਕਾਲੀ ਉਮੀਦਵਾਰਾਂ ਦੇ ਸਮਰਥਨ ਦੀ ਗੱਲ
ਕੀਤੀ ਗਈ ਹੈ,
ਨਾ ਕਿ ਭਾਜਪਾ ਉਮੀਦਵਾਰਾਂ ਬਾਰੇ। ਜੇ ਸੰਗਤ
ਬਾਬਾ ਧੁੰਮਾ ਦੀ ਅਪੀਲ ਮਨ ਕੇ ਸਾਰੇ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ
ਵੋਟ ਪਾ ਦਿੰਦੇ ਹਨ ਤਾਂ ਕਿ ਭਾਜਪਾ ਤੋ
ਬਿਨਾਂ ਪੰਜਾਬ ਵਿਚ ਅਕਾਲੀਆਂ ਦੀ ਸਰਕਾਰ
ਕਿਵੇਂ ਬਣ ਸਕਦੀ ਹੈ। ਬਾਬਾ ਧੁੰਮਾ ਲਈ ਇਹ
ਬਹਤ ਬੜੀ ਸਮੱਸਿਆ ਹੈ ਕਿ ਉਹ ਸਿੱਖ
ਸੰਗਤ ਨੂੰ ਭਾਜਪਾ ਉਮੀਦਵਾਰਾਂ ਦੀ ਮਦਦ
ਲਈ ਨਹੀਂ ਕਹਿ ਸਕਦੇ ਕਿਉਂਕਿ ਇਹ
ਭਾਜਪਾ ਹੀ ਹੈ ਜੋ ਸੰਤ ਜਰਨੈਲ ਸਿੰਘ
ਭਿੰਡਰਾਂਵਾਲਿਆਂ ਦਾ ਲਗਾਤਾਰ ਵਿਰੋਧ
ਕਰਦੀ ਆ ਰਹੀ ਹੈ। ਭਾਜਪਾ ਨੇ ਸਮੇਂ ਸਮੇਂ
ਸਿਰ ਸ਼੍ਰੋਮਣੀ ਅਕਾਲੀ ਦਲ ਵੱਲੋ ਸੰਤ
ਭਿੰਡਰਾਂਵਾਲਿਆਂ ਦੀ ਹਰ ਤਰਾਂ ਦੀ ਯਾਦਗਾਰ
ਬਣਾਉਣ ਦਾ ਵਿਰੋਧ ਕੀਤੀ ਹੈ।
ਬਾਬਾ ਧੁੰਮਾ ਖੁਦ ਦਮਦਮੀ ਟਕਸਾਲ ਦੇ
ਮੁੱਖੀ ਹਨ ਜੋ ਹਮੇਸ਼ਾਂ ਸੰਤ ਭਿੰਡਰਾਂਵਾਲਿਆਂ ਤੇ
ਮਾਨ ਕਰਦੀ ਰਹੀ ਹੈ।
ਬਾਬਾ ਧੁੰਮਾ ਨੇ ਸਮੂਹ
ਅਕਾਲੀ ਉਮੀਦਵਾਰਾਂ ਦੀ ਮਦਦ ਲਈ
ਕਿਹਾ ਹੈ। ਬਾਬਾ ਧੁੰਮਾਂ ਨੇ
ਅਕਾਲੀ ਉਮੀਦਵਾਰਾਂ ਦੀ ਗੱਲ ਕੀਤੀ ਹੈ,
ਸਪਸ਼ਟ ਹੈ ਕਿ ਇਹ ਮਦਦ ਮਲੇਰਕੋਟਲਾ ਤੋ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ
ਵਿਵਾਦਾਂ ਵਿਚ ਘਿਰੇ ਸਾਬਕਾ ਆਈ ਪੀ ਐਸ
ਅਧਿਕਾਰੀ ਇਜਹਾਰ ਆਲਮ
ਦੀ ਪਤਨੀ ਵਾਸਤੇ ਵੀ ਹੈ।
ਬਾਬਾ ਧੁੰਮਾ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਚੌਣਾਂ
ਵਿਚ ਇਜਹਾਰ ਆਲਮ ਨਾਲ ਸਟੇਜ
ਸਾਂਝੀ ਕਰਨ ਵਾਸਤੇ ਵਿਵਾਦਾਂ ਵਿਚ ਫਸ ਚੁੱਕੇ
ਹਨ। ਬਾਬਾ ਧੁੰਮਾ ਨੇ ਭਾਵੇਂ ਬਾਅਦ ਵਿਚ
ਇਜਹਾਰ ਆਲਮ ਖਿਲਾਫ ਬਿਆਨ ਵੀ ਦਿੱਤੇ
ਪਰ ਸਿੱਖ ਸੰਗਤ ਨੇ ਸਾਰਾਂ ਕੁਝ ਸਮਝ ਲਿਆ
ਕਿ ਬਾਬਾ ਧੁੰਮਾਂ ਅੰਦਰੋ ਕੀ ਹਨ ਅਤੇ ਬਾਹਰੋ
ਕੀ ਹਨ। ਇਜਹਾਰ ਆਲਮ ਨੂੰ
ਪਹਿਲਾਂ ਮਲੇਰਕੋਟਲਾ ਤੋ
ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇਣ
ਦੀ ਗੱਲ ਚੱਲ ਰਹੀ ਸੀ ਪਰ ਆਖਰੀ ਮੌਕੇ
ਅਚਾਨਕ
ਉਨਾਂ ਦੀ ਪਤਨੀ ਦਾ ਨਾਂ ਅਕਾਲੀ ਉਮੀਦਵਾਰ
ਦੇ ਰੂਪ ਵਿਚ ਸਾਮਣੇ ਆਇਆ।
ਬਾਬਾ ਧੁੰਮਾਂ ਨੇ ਅੱਜ ਸਮੂਹ
ਅਕਾਲੀ ਉਮੀਦਵਾਰਾਂ ਨੂੰ ਵੋਟ ਪਾਉਣ
ਦੀ ਅਪੀਲ ਕਰਕੇ ਇਹ ਸਪਸ਼ਟ ਕਰ
ਦਿੱਤਾ ਹੈ ਕਿ ਉਹ ਬਾਦਲ ਦਲ ਦੇ
ਉਮੀਦਵਾਰਾਂ ਨਾਲ ਖੜੇ ਹਨ ਭਾਵੇਂ ਉਹ ਚੰਗੇ
ਹੋਣ ਜਾਂ ਮਾੜੇ। ਬਾਬਾ ਧੁੰਮਾ ਨੇ
ਅਕਾਲੀ ਉਮੀਦਵਾਰਾਂ ਨੂੰ ਜਤਾਉਣ ਲਈ
ਪੂਰਾ ਜੋਰ ਲਗਾ ਦਿੱਤਾ ਹੈ।
ਬਾਬਾ ਧੁੰਮਾਂ ਵੱਲੋ ਅੱਜ ਦਿੰਤੇ ਇਸ਼ਤਿਹਾਰ
ਵਿਚ ਸੰਤ ਸਮਾਜ ਦੇ ਜਨਰਲ ਸਕੱਤਰ
ਬਾਬਾ ਹਰੀ ਸਿੰਘ ਰੰਧਾਵੇ ਵਾਲੇ ਦੀ ਫੋਟੋ
ਵੀ ਦਿੱਤੀ ਹੈ। ਇਹ ਫੋਟੋ ਦੇ ਕੇ ਬਾਬਾ ਧੁੰਮਾਂ ਨੇ
ਸੰਗਤਾਂ ਨੂੰ ਇਹ ਸੰਦੇਸ਼ ਦੇਣ ਦਾ ਯਤਨ
ਕੀਤਾ ਹੈ ਕਿ ਬਾਬਾ ਰੰਧਾਵੇ ਵਾਲੇ
ਵੀ ਸੰਗਤਾਂ ਨੂੰ ਅਕਾਲੀ ਉਮੀਦਵਾਰਾਂ ਦੇ ਹੱਕ
ਵਿਚ ਵੋਟ ਪਉਣ ਲਈ ਲੋਕਾਂ ਨੂੰ ਅਪੀਲ ਕਰਦੇ
ਹਨ। ਬਾਬਾ ਧੁੰਮਾਂ ਸ਼ਾਇਦ ਇਹ ਭੁੱਲ ਚੁੱਕੇ
ਹਨ ਕਿ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ
ਦੇ ਪੁੱਤਰ ਬਾਬਾ ਗੁਰਪ੍ਰੀਤ ਸਿੰਘ
ਰੰਧਾਵਾ ਹਾਲ ਹੀ ਵਿਚ
ਸ਼੍ਰੋਮਣੀ ਕਮੇਟੀ ਮੈਂਬਰ ਬਣਿਆ ਹੈ।
ਉਨਾਂ ਫ਼ਤਹਿਗੜ ਸਾਹਿਬ ਤੋ ਸੰਤ ਸਮਾਜ
ਅਤੇ ਸ਼੍ਰੋਮਣੀ ਅਕਾਲ ਦਲ ਦੇ ਸਾਂਝੇ
ਉਮੀਦਵਾਰ ਸਨ। ਇਲਾਕੇ ਦੇ ਲੋਕਾਂ ਨੂੰ
ਪਤਾ ਹੈ ਕਿ ਬਾਬਾ ਗੁਰਪ੍ਰੀਤ ਸਿੰਘ
ਰੰਧਾਵਾ ਖੁਦ ਫ਼ਤਹਿਗੜ ਸਾਹਿਬ ਤੋ
ਸ਼੍ਰੋਮਣੀ ਅਕਾਲੀ ਦਲ ਵੱਲੋ ਚੌਣ ਲੜ ਰਹੇ
ਪ੍ਰੌ; ਪ੍ਰੇਮ ਸਿੰਘ ਚੰਦੂਮਾਜਰਾ ਨਾਲ
ਨਹੀਂ ਚੱਲ ਰਹੇ ਹਨ। ਂਿੲਸ ਲਈ ਉਨਾਂ ਦੇ
ਪਿਤਾ ਬਾਬਾ ਹਰੀ ਸਿੰਘ ਰੰਧਾਵਾ ਵਾਲੇ
ਸੰਗਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ
ਉਮੀਦਵਾਰਾਂ ਦੇ ਹੱਕ ਵਿਚ ਭੁਗਤਨ ਲਈ
ਕਿਵੇਂ ਕਹਿ ਸਕਦੇ ਹਨ। ਇਲਾਕੇ ਦੇ ਲੋਕਾਂ ਨੂੰ
ਪਤਾ ਹੈ ਕਿ ਬਾਬਾ ਗੁਰਪ੍ਰੀਤ ਸਿੰਘ
ਰੰਧਾਵਾ ਨੂੰ ਚੌਣ ਜਤਾਉਣ ਵਿਚ ਸ: ਦੀਦਾਰ
ਸਿੰਘ ਭੱਟੀ ਨੇ ਦਿਨ ਰਾਤ ਇਕ ਕੀਤੀ। ਸ:
ਭੱਟੀ ਅਤੇ ਉਨਾਂ ਦੇ ਪੁੱਤਰ ਗੁਰਵਿੰਦਰ ਸਿੰਘ
ਭੱਟੀ ਨੇ ਬਾਬਾ ਗੁਰਪ੍ਰੀਤ ਸਿੰਘ
ਰੰਧਾਵਾ ਦੀ ਚੌਣ ਨੂੰ ਆਪਣੀ ਚੌਣ ਸਮਝ ਕੇ
ਚੌਣ ਲੜੀ ਅਤੇ ਬਾਬਾ ਰੰਧਾਵਾ ਨੇ ਵੰਡੇ ਫਰਕ
ਨਾਲ ਇਕ ਮਜਬੂਤ ਉਮੀਦਵਾਰ ਹਰਮੋਹਿੰਦਰ
ਸਿੰਘ ਹਰਜੀ ਨੂੰ ਸ਼੍ਰੋਮਣੀ ਕਮੇਟੀ ਚੌਣ
ਹਰਾਈ। ਪ੍ਰੋ: ਚੰਦੂਮਾਜਰਾ ਨੂੰ
ਸ਼੍ਰੋਮਣੀ ਅਕਾਲੀ ਦਲ ਵੱਲੋ ਟਿਕਟ ਦੇਣ
ਕਾਰਨ ਹਲਕਾ ਸਰਹਿੰਦ ਤੋ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ:
ਦੀਦਾਰ ਸਿੰਘ ਭੱਟੀ ਨੇ ਸ਼੍ਰੋਮਣੀ ਅਕਾਲੀ ਦਲ
ਨਾਲ ਬਗਾਵਤ ਕਰਕੇ ਮਨਪ੍ਰੀਤ ਬਾਦਲ
ਦੀ ਅਗਵਾਈ ਵਾਲੀ ਪੀਪਲਜ ਪਾਰਟੀ ਆਫ
ਪੰਜਾਬ ਵਿਚ ਸ਼ਮੂਲੀਅਤ ਕਰ ਲਈ ਅਤੇ ਹੁਣ
ਇਸ ਪਾਰਟੀ ਵੱਲੋ ਫ਼ਤਹਿਗੜ ਸਾਹਿਬ ਹਲਕੇ
ਤੋ ਚੌਣ ਲੜ ਰਹੇ ਹਨ। ਬਾਬਾ ਗੁਰਪ੍ਰੀਤ
ਸਿੰਘ ਰੰਧਾਵਾ ਨੇ ¦ਮੇ ਸਮੇਂ ਤੋ
ਚੁੱਪੀ ਵੱਟੀ ਰਹੀ ਹੈ। ਉਹ ਕੁਝ ਸਮੇਂ ਲਈ
ਵਿਦੇਸ਼ ਵੀ ਚਲੇ ਗਏ। ਇਲਾਕੇ ਦੇ ਲੋਕ ਇਹ
ਚੰਗੀ ਤਰਾਂ ਜਾਣਦੇ ਹਨ
ਕਿ ਬਾਬਾ ਗੁਰਪ੍ਰੀਤ ਸਿੰਘ
ਰੰਧਾਵਾ ਬਾਬਾ ਹਰਨਾਮ ਸਿੰਘ ਧੁੰਮਾਂ ਵਾਂਗ
ਨਹੀਂ ਹਨ ਜੋ ਅੱਖਾਂ ਮੀਚ ਕੇ ਬਾਦਲ ਦਲ
ਦਾ ਸਮਰਥਨ ਕਰ ਦੇਣ। ਬਾਬਾ ਗੁਰਪ੍ਰੀਤ
ਸਿੰਘ ਰੰਧਾਵਾ ਨਾਲ ਜੁੜੇ ਕੁਝ ਵਿਅਕਤੀਆਂ ਨੇ
ਕਿਹਾ ਕਿ ਬਾਬਾ ਰੰਧਾਵਾ ਗੁਰਬਾਣੀ ਨਾਲ
ਜੁੜੇ ਹੋਏ ਹਨ ਅਤ ਇਹ ਕਦੇ ਭੁੱਲ
ਨਹੀ ਸਕਦੇ ਕਿ ਸ: ਦੀਦਾਰ ਸਿੰਘ ਭੱਟੀ ਨੇ
ਬਾਬਾ ਰੰਧਾਵਾ ਦੀ ਸ਼੍ਰੋਮਣੀ ਕਮੇਟੀ ਚੌਣਾਂ ਵਿਚ
ਮਦਦ ਖੁਲ ਕੇ ਮਦਦ ਕੀਤੀ ਸੀ, ਭਾਵੇਂ
ਕਿ ਇਸ ਬਦਲੇ
ਉਨਾਂ ਦੀ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਵੀ ਚਲੀ
ਜਾਵੇ। ਇਹ ਵਿਅਕਤੀ ਇਹ ਵੀ ਸੋਚਦੇ ਹਨ
ਕਿ ਜੇ ਬਾਬਾ ਗੁਰਪ੍ਰੀਤ ਸਿੰਘ ਪ੍ਰੋ:
ਚੰਦੂਮਾਜਰਾ ਦੀ ਖੁਲ ਕੇ ਮਦਦ ਕਰਦੇ
ਤਾਂ ਇਸ ਦਾ ਪ੍ਰਭਾਵ ਸ: ਪਰਕਾਸ਼ ਸਿੰਘ
ਬਾਦਲ, ਸੁਖਬੀਰ ਬਾਦਲ, ਬਾਬਾ ਹਰਨਾਮ
ਸਿੰਘ ਧੁੰਮਾ ਦੀ ਨਜਰ ਵਿਚ
ਤਾਂ ਚੰਗਾਂ ਪੈਂਦਾ ਪਰ ਸਿੱਖ ਸੰਗਤ ਖਾਸ ਕਰਕੇ
ਉਨਾਂ ਲੋਕਾਂ ਵਿਚ ਮਾੜਾ ਪੈਂਦਾਂ ਜਿਨਾ ਨੇ ਸ:
ਭੱਟੀ ਦੇ ਕਹਿਣ ਤੇ ਬਾਬਾ ਰੰਧਾਵਾ ਨੂੰ
ਸ਼੍ਰੋਮਣੀ ਕਮੇਟੀ ਚੌਣਾਂ ਵਿਚ ਵੋਟਾਂ ਪਾਈਆਂ।
ਬਾਬਾ ਹਰਨਾਮ ਸਿੰਘ ਧੁੰਮਾਂ ਨੇ ਅੱਜ ਦਿੱਤੇ
ਇਸ਼ਤਿਹਾਰ ਵਿਚ ਬਾਬਾ ਅੰਜੀਤ ਸਿੰਘ
ਹੰਸਾਲੀ ਵਾਲੇ ਦੀ ਫੋਟੋ ਦਾ ਇਸਤੇਮਾਲ
ਕੀਤਾ ਹੈ। ਬਾਬਾ ਹੰਸਾਲੀ ਵਾਲੇ ਦੇ ਕਈ
ਪੈਰੋਕਾਰਾਂ ਨੇ ਇਸ ਦਾ ਕਾਫੀ ਬੁਰਾ ਮਨਾਇਆ
ਹੈ। ਉਨਾਂ ਅਨੁਸਾਰ ਬਾਬਾ ਹੰਸਾਲੀ ਵਾਲ ਨੇ
ਸੰਗਤਾਂ ਨੂੰ ਕਦੇ ਵੀ ਕਿਸੇ ਪਾਰਟੀ ਦੀ ਮਦਦ
ਲਈ ਨਹੀਂ ਕਿਹਾ।
ਉਨਾਂ ਕਿਹਾ ਕਿ ਬਾਬਾ ਹੰਸਾਲੀ ਵਾਲੇ ਦੇ
ਦਰਸ਼ਨ ਕਰਨ ਸਾਰੀਆਂ ਪਾਰਟੀਆਂ ਦੇ ਲੋਕ
ਆਉਂਦੇ ਹਨ। ਉਨਾਂ ਕਿਹਾ ਕਿ ਜੇ ਮੁੱਖ
ਮੰਤਰੀ ਸ: ਪਰਕਾਸ਼ ਸਿੰਘ ਬਾਦਲ
ਜਾਂ ਬਾਦਲ ਪਰਿਵਾਰ ਦੇ ਹੌਰ ਮੈਂਬਰ
ਜਾਂ ਅਕਾਲੀ ਨੇਤਾ ਸਮੇਂ ਸਮੇਂ ਤੇ ਬਾਬਾ ਜੀ ਤੋ
ਅਸ਼ੀਦਵਾਰ ਲੈਣ ਆਉਂਦੇ ਹਨ ਤਾਂ ਇਸ
ਦਾ ਇਹ ਅਰਥ ਨਹੀਂ ਕਿ ਬਾਬਾ ਜੀ ਨੇ
ਅਕਾਲੀ ਦਲ ਨੂੰ ਸਮਰਥਨ ਦੇ ਦਿੱਤਾ ਹੈ।
ਉਨਾ ਕਿਹਾ ਕਿ ਬਾਬਾ ਧੁੰਮਾ ਨੇ
ਤਾਂ ਅਕਾਲੀ ਦੱਲ ਦੇ ਹੱਕ ਵਿਚ ਇਸ਼ਤਿਹਾਰ
ਦਿੱਤਾ ਹੈ ਪਰ ਬਾਬਾ ਹੰਸਾਲੀ ਵਾਲੇ
ਦੀ ਤਸਵੀਰ ਦਾ ਗਲਤ ਇਸਤੇਮਾਲ ਕਰਕੇ
ਇਸ ਦਾ ਸੰਗਤਾਂ ਨੇ ਕਾਫੀ ਬੁਰਾ ਮਨਾਇਆ
ਹੈ, ਜਿਸ ਕਾਰਨ ਸੰਗਤਾਂ ਵਿਚ ਗੁੱਸਾ ਹੈ ਅਤੇ
ਇਹ ਤਾਂ ਅਗਾਮੀ ਪੰਜਾਬ ਵਿਧਾਨ
ਸਭਾ ਚੌਣਾਂ ਦੱਸਣਗੀਆਂ ਕਿ ਅਕਾਲੀ ਦਲ ਨੂੰ
ਸੰਤ ਮਹਾਪੁਰਸ਼ਾਂ ਦੀਆਂ ਫੋਟੋਆਂ ਗਲਤ ਢੰਗ
ਨਾਲ ਇਸਤੇਮਾਲ ਦਾ ਕਿੰਨਾ ਕੁ ਲਾਭ ਹੋਇਆ।
-
Blogger Comment
-
Facebook Comment
Subscribe to:
Post Comments
(
Atom
)
1 comments :
yeah vote pauni aa mai ta
akali
Post a Comment