ਪਵਿੱਤਰ ਕੁਰਾਨ ਸਰੀਫ ਨੂੰ ਡੇਹਲੋਂ ਨੇੜੇ
ਖਟੜੇ ਪਿੰਡ 'ਚ ਕੁਝ
ਸ਼ਰਾਰਤੀ ਅਨਸਰਾਂ ਵੱਲੋਂ ਜਲਾਏ ਜਾਣ ਤੇ ਰੋਸ
ਵੱਜੋਂ ਅਜ ਦੇਰ ਸ਼ਾਮ ਮੁਸਲਿਮ ਭਾਈਚਾਰੇ ਨੇ
ਲੁਧਿਆਣਾ ਸੰਗਰੂਰ ਹਾਈਵੇ
ਲੁਧਿਆਣਾ ਬਾਈਪਾਸ ਅਤੇ ਜਰਗ ਚੌਂਕ ਜਾਮ
ਕਰ ਦਿੱਤਾ ਅਤੇ ਸ਼ਰਾਰਤੀ ਅਨਸਰਾਂ ਦੇ
ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਮੁਸਲਮਾਨ ਭਾਈਚਾਰੇ ਵਿੱਚ ਰੋਸ ਐਨਾ ਵੱਧ
ਗਿਆ ਕਿ ਇਕੱਠੇ ਹੋਏ ਲੋਕਾਂ ਨੇ ਟਾਇਰਾਂ ਨੂੰ
ਅੱਗ ਲਗਾ ਦਿੱਤੀ ਅਤੇ ਮੁਸਲਿਮ ਉਲਮਾ ਨੇ
ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਤੇ
ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਲੋਕਾਂ ਨੂੰ
ਸ਼ਾਂਤੀ ਬਣਾਈ ਰੱਖਣ ਲਈ ਕਿਹਾ ਅਤੇ
ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ
ਡੇਹਲੋਂ ਥਾਣੇ ਵਿੱਚ ਪਰਚਾ ਦਰਜ ਕਰਕੇ
ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ
ਪਰ ਮੌਕੇ ਤੇ ਵਧੇ ਤਨਾਅ ਕਾਰਨ ਸ਼ਹਿਰ ਦੇ
ਸਾਰੇ ਬਜ਼ਾਰ ਇੱਕ ਦਮ ਬੰਦ ਹੋ ਗਏ। ਮੌਕੇ ਤੇ
ਕੋਈ ਵੀ ਪ੍ਰਸ਼ਾਸਨ ਉਚ ਅਧਿਕਾਰੀ ਖਬਰ
ਲਿਖਣ ਤੱਕ ਵੀ ਨਹੀਂ ਪਹੁੰਚਿਆ ਸੀ।
ਸਥਾਨਕ ਐਸ.ਡੀ.ਐਮ.ਮੈਡਮ ਸੋਨਾਲੀ ਗਿਰ
ਨੇ ਸੰਪਰਕ ਕਰਨ ਤੇ ਕਿਹਾ ਕਿ ਸ਼ਹਿਰ
ਦੀ ਹਾਲਾਤ ਪੂਰੇ ਕਾਬੂ ਵਿੱਚ ਹਨ ਤੇ ਤਨਾਅ
ਨੂੰ ਦੇਖਦੇ ਹੋਏ ਵਾਧੂ ਫੌਰਸ ਮੰਗਵਾਈ ਗਈ ਹੈ
ਤੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ
ਕੀਤੀ ਕਿ ਸ਼ਹਿਰ ਵਾਸੀ ਅਫਵਾਹਾਂ ਤੋ ਗੁਰੇਜ਼
ਕਰਦੇ ਹੋਏ ਅਮਨ ਸ਼ਾਂਤੀ ਦਾ ਮਾਹੌਲ ਬਣਾਈ
ਰੱਖਣ। ਹਜ਼ਰਤ ਮੌਲਾਨਾ ਇਰਤਕਾ ਉਲ
ਹਸਨ ਕਾਂਧਲਵੀ ਮੂਫਤੀ ਏ ਆਜ਼ਮ ਪੰਜਾਬ ਦੇ
ਲੋਕਾਂ ਨੂੰ ਸ਼ਹਿਰ 'ਚ ਅਮਨ ਸ਼ਾਂਤੀ ਕਾਇਮ
ਰੱਖਣ ਦੀ ਅਪੀਲ ਕਰਦਿਆਂ ਉਕਤ
ਸ਼ਬਦਾਂ ਦੀ ਸਖਤੀ ਸ਼ਬਦਾਂ 'ਚ
ਨਿਖੇਧੀ ਕੀਤੀ।
ਇਹ ਮੰਦਭਾਗੀ ਘਟਨਾ ਇਲਾਕੇ 'ਚ ਅੱਗ
ਵਾਂਗ ਫੈਲ ਗਈ ਅਤੇ ਮੁਸਲਿਮ ਭਾਈਚਾਰੇ
ਨਾਲ ਸਬੰਧਤ ਲੋਕਾਂ ਨੇ ਵੱਡੀ ਗਿਣਤੀ ਵਿੱਚ
ਥਾਣਾ ਡੇਹਲੋਂ ਵਿਖੇ ਪਹੁੰਚਣਾ ਸ਼ੁਰੂ ਕਰ
ਦਿੱਤਾ ਤੇ ਦੇਖਦਿਆਂ ਹੀ ਦੇਖਦਿਆਂ ਸੈਂਕੜੇ ਲੋਕ
ਥਾਣੇ ਵਿੱਚ ਪਹੁੰਚ ਗਏ। ਅਮਨ ਸ਼ਾਂਤੀ ਬਹਾਲ
ਰੱਖਣ ਲਈ ਅਤੇ ਸਥਿਤੀ ਨੂੰ ਖਰਾਬ ਹੁੰਦੇ
ਦੇਖ ਏ.ਡੀ.ਸੀ.ਪੀ. ਕੁਲਜਿੰਦਰ ਸਿੰਘ
ਥਿਆੜਾ, ਏ.ਸੀ.ਪੀ. ਗਿੱਲ ਗੁਰਪ੍ਰੀਤ ਸਿੰਘ
ਸੁਕੰਦ ਵੀ ਥਾਣਾ ਡੇਹਲੋਂ ਪਹੁੰਚੇ ਅਤੇ
ਇਨ੍ਹਾਂ ਪੁਲੀਸ ਅਫਸਰਾਂ,
ਥਾਣਾ ਮੁਖੀ ਦਲਜੀਤ ਸਿੰਘ ਵਿਰਕ ਅਤੇ
ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਅਤੇ
ਮੁਹੰਮਦ ਜਾਮਿਨ ਅਹਿਮਦਗੜ੍ਹ ਨੇ
ਆਪਣੀ ਸੂਝ-ਬੂਝ ਨਾਲ ਭੜਕੇ ਲੋਕਾਂ ਨੂੰ ਸ਼ਾਂਤ
ਕਰਕੇ ਸਥਿਤੀ 'ਤੇ ਕਾਬੂ ਪਾ ਲਿਆ।
ਏ.ਸੀ.ਪੀ. ਗੁਰਪ੍ਰੀਤ ਸਿੰਘ ਸੁਕੰਦ
ਹਲਕਾ ਗਿੱਲ ਨੇ ਦੱਸਿਆ ਕਿ ਥਾਣਾ ਡੇਹਲੋਂ
ਵਿਖੇ ਦਲਬਾਰਾ ਸਿੰਘ ਅਤੇ ਉਸ ਦੇ ਦੋਨੋਂ
ਸਾਥੀਆਂ ਖਿਲਾਫ ਧਾਰਾ 295, 120
ਬੀ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ
ਹੈ। ਉਨ੍ਹਾਂ ਇਕੱਠੇ ਹੋਏ ਮੁਸਲਿਮ ਭਾਈਚਾਰੇ
ਦੇ ਲੋਕਾਂ ਨੂੰ ਯਕੀਨ ਦਿਵਾਇਆ
ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ
ਨਹੀਂ ਪਹੁੰਚਣ ਦਿੱਤੀ ਜਾਵੇਗੀ ਅਤੇ ਹਰ ਕਿਸੇ
ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਮੁਲਜ਼ਮਾਂ ਤੋਂ
ਸਖਤੀ ਨਾਲ ਪੁੱਛਗਿੱਛ ਕਰਕੇ ਸਹੀ ਤੱਥ
ਸਾਹਮਣੇ ਲਿਆਂਦੇ ਜਾਣਗੇ। ਉਨ੍ਹਾਂ ਮੁਸਲਿਮ
ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ
ਦੀ ਅਪੀਲ ਕੀਤੀ। ਇਸ ਮੌਕੇ ਥਾਣਾ ਡੇਹਲੋਂ
ਵਿਖੇ ਪਹੁੰਚੇ ਮੁਸਲਿਮ ਆਗੂ ਅਬਦੁਲ ਸ਼ਕੂਰ
ਮਾਂਗਟ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ
ਕਰਦਿਆਂ ਸਬੰਧਤ ਭਾਈਚਾਰੇ ਨੂੰ
ਸਦਭਾਵਨਾ ਬਣਾਈ ਰੱਖਣ ਦੀ ਅਪੀਲ
ਕੀਤੀ।
Home
/
Uncategories
/
ਡੇਹਲੋਂ ਨੇੜੇ ਕੁਰਾਨ ਸਰੀਫ ਨੂੰ ਸ਼ਰਾਰਤੀਆਂ ਲਾਈ ਅੱਗ, ਮੁਸਲਿਮ ਭਾਈਚਾਰੇ 'ਚ ਭਾਰੀ ਰੋਸ, ਮਲੇਰਕੋਟਲੇ 'ਚ ਸਥਿਤੀ ਤਣਾਅਪੂਰਨ
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment