ਪੰਜਾਬ ਤੇ ਉਤਰਾਖੰਡ 'ਚ ਵੋਟਾਂ ਕੱਲ, ਸੁਰੱਖਿਆ ਵਿਵਸਥਾ ਹੋਈ ਸਖਤ

29 January 2012
ਦੋਵਾਂ ਰਾਜ 'ਚ ਵਿਧਾਨਸਭਾ ਚੋਣਾ ਦੇ
ਸ਼ਨੀਵਾਰ ਚੋਣ ਪ੍ਰਚਾਰ ਬੰਦ ਹੋ ਗਿਆ, ਹੁਣ
ਉਮੀਦਵਾਰਾਂ ਦੇ ਕੋਲ ਘਰ-ਘਰ ਜਾ ਚੋਣ-
ਪ੍ਰਚਾਰ ਕਰਨ ਦਾ ਬਦਲ ਰਹਿ ਗਿਆ ਹੈ।
ਪੰਜਾਬ 'ਚ ਕੁਲ 117 ਸੀਟਾਂ ਲਈ 1078
ਉਮੀਦਵਾਰ ਮੈਦਾਨ 'ਚ ਹਨ ਇਨ੍ਹਾਂ 'ਚੋਂ 93
ਔਰਤਾਂ ਹਨ। ਚੋਣਾ ਲਈ 19,724 ਬੂਥ
ਬਣਾਏ ਗਏ ਹਨ, ਜਿਸ ਦੇ ਲਈ 19,841
ਇਲੈਕਟ੍ਰੋਨਿਕ ਮਸ਼ੀਨਾ (ਈ.ਵੀ.ਐੱਮ.)
ਦੀ ਵਰਤੋਂ ਕੀਤੀ ਜਾਵੇਗੀ।
ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਨੇ
ਜਿੱਥੇ ਸਾਰੀਆਂ 117
ਵਿਧਾਨਸਭਾ ਸੀਟਾਂ ਲਈ ਉਮੀਦਵਾਰ ਮੈਦਾਨ
ਉਤਾਰੇ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ
ਨੇ 94 ਅਤੇ ਪੰਜਾਬ ਪੀਪਲਜ਼ ਪਾਰਟੀ ਨੇ
92 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆ ਹਨ।
ਭਾਰਤੀ ਜਨਤਾ ਪਾਰਟੀ ਨੇ 23,
ਭਾਰਤੀ ਕਮਿਉਨਿਸਟ ਪਾਰਟੀ ਨੇ 14 ਅਤੇ
ਮਾਰਕਸਵਾਦੀ ਕਮਿਨਿਉਨਿਸਟ ਪਾਰਟੀ ਨੇ
9 ਸੀਟਾਂ 'ਤੇ ਉਮੀਦਵਾਰਾਂ ਨੂੰ ਮੈਦਾਨ 'ਚ
ਉਤਾਰਿਆ ਹੈ। ਇਸ ਦੇ ਇਲਾਵਾ ਆਜ਼ਾਦ
ਅਤੇ ਹੋਰ 612 ਉਮੀਦਵਾਰ ਮੈਦਾਨ 'ਚ
ਹਨ।
ਉਤਰਾਖੰਡ 'ਚ ਰਾਜ ਦੀਆਂ 70
ਮੈਂਬਰੀ ਵਿਧਾਨਸਭਾ ਚੋਣਾ ਲਈ ਕੁਲ 788
ਉਮੀਦਵਾਰ ਮੈਦਾਨ 'ਚ ਹਨ। ਵੋਟਾਂ ਲਈ ਕੁਲ
9,744 ਕੇਂਦਰ ਬਣਾਏ ਗਏ ਹਨ,
ਜਿਨ੍ਹਾਂ 'ਚੋਂ 1,794 ਨੂੰ ਸੰਵੇਦਨਸ਼ੀਲ ਅਤੇ
1,252 ਨੂੰ ਅਤਿ-ਸੰਵੇਦਨਸ਼ੀਲ ਐਲਾਨਿਆ
ਗਿਆ ਹੈ। ਰਾਜ 'ਚ ਨਿਰਪੱਖ ਚੋਣਾ ਲਈ
ਕੇਂਦਰੀ ਸੁਰੱਖਿਆ ਬਲ ਦੀਆਂ 75 ਕੰਪਨੀਆਂ
ਤੈਨਾਤ ਕੀਤੀਆਂ ਗਈਆਂ ਹਨ। ਇਸ ਦੇ
ਇਲਾਵਾ ਰਾਜ ਪੁਲਸ ਬਲ ਦੀਆਂ 25
ਕੰਪਨੀਆਂ ਵੀ ਤੈਨਾਤ ਕੀਤੀਆਂ ਗਈਆਂ ਹਨ।
ਰਾਜ 'ਚ 3 ਪ੍ਰਮੁੱਖ ਪਾਰਟੀਆਂ ਕਾਂਗਰਸ,
ਭਾਰਤੀ ਜਨਤਾ ਪਾਰਟੀ ਅਤੇ ਬਹੁਜਨ
ਸਮਾਜ ਪਾਰਟੀ ਨੇ ਸਾਰੀਆਂ 70 ਸੀਟਾਂ ਲਈ
ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਹਨ।
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments :