ਇਰਾਕ 'ਚ ਵੱਖ-ਵੱਖ ਅੱਤਵਾਦ
ਅਤੇ ਅਪਰਾਧੀ ਮਾਮਲਿਆਂ 'ਚ ਦੋਸ਼ੀ ਕਰਾਰ
ਦਿੱਤੇ ਗਏ 17 ਵਿਅਕਤੀਆਂ ਨੂੰ ਇਕ
ਹੀ ਦਿਨ 'ਚ ਫਾਂਸੀ ਦਿੱਤੀ ਗਈ।
ਇਨ੍ਹਾਂ 17 ਵਿਅਕਤੀਆਂ ਦੇ ਨਾਲ ਇਸ
ਸਾਲ ਹੁਣ ਤੱਕ ਫਾਂਸੀ 'ਤੇ ਚੜ੍ਹਾਏ ਗਏ
ਵਿਅਕਤੀਆਂ ਦੀ ਗਿਣਤੀ ਵੱਧ ਕੇ 51 ਹੋ
ਗਈ ਹੈ। ਦੇਸ਼ ਦੇ ਨਿਆਂ ਮੰਤਰਾਲਾ ਵਲੋਂ
ਜਾਰੀ ਇਕ ਬਿਆਨ ਮੁਤਾਬਿਕ ਮੰਗਲਵਾਰ ਨੂੰ
ਇਨ੍ਹਾਂ 17 ਵਿਅਕਤੀਆਂ ਨੂੰ ਫਾਂਸੀ 'ਤੇ
ਲਟਕਾਇਆ ਗਿਆ। ਅਪਰਾਧੀਆਂ ਨੂੰ ਕਾਨੂੰਨ
ਅਤੇ ਸੰਵਿਧਾਨ ਮੁਤਾਬਿਕ ਸਜ਼ਾ ਦਿੱਤੇ ਜਾਣ
ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਬੀਤੇ
ਮਹੀਨੇ ਦੇਸ਼ ਦੇ ਨਿਆਂਮੰਤਰਾਲਾ ਨੇ
ਕਿਹਾ ਸੀ ਕਿ ਇਰਾਕ 'ਚ 2011 ਸੰਨ ਵਿਚ
68 ਵਿਅਕਤੀਆਂ ਨੂੰ ਫਾਂਸੀ ਦਿੱਤੀ ਗਈ
ਸੀ ਜਦੋਂ ਕਿ ਹੁਣ ਤੱਕ 51 ਨੂੰ
ਫਾਂਸੀ ਦਿੱਤੀ ਜਾ ਚੁੱਕੀ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment