ਟੀਮ ਇੰਡੀਆ ਨੇ
ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ
ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਟੈਸਟ
ਲੜੀ ਵਿਚ ਬੁਰੀ ਤਰ੍ਹਾਂ ਹਾਰਨ ਦੇ ਬਾਅਦ
ਅੱਜ ਖੇਡੇ ਗਏ ਟਵੰਟੀ-20 ਮੈਚ ਵਿਚ
ਵੀ ਕੰਗਾਰੂਆਂ ਦੇ ਸਾਮ੍ਹਣੇ ਭਾਰਤੀ ਟੀਮ
ਦੀ ਇਕ ਨਾ ਚੱਲੀ। ਆਸਟ੍ਰੇਲੀਆ ਦੇ 171
ਰਨਾਂ ਦੇ ਜਵਾਬ ਵਿਚ ਭਾਰਤੀ ਟੀਮ 6
ਵਿਕਟ ਦੇ ਨੁਕਸਾਨ 'ਤੇ ਸਿਰਫ 140 ਰਨ
ਹੀ ਬਣਾ ਸਕੀ।
ਇਸ ਤੋਂ ਪਹਿਲਾਂ ਟੀ-20 ਮੈਚ ਵਿਚ
ਆਸਟ੍ਰੇਲੀਆ ਨੂੰ ਭਾਰਤ ਸਾਮ੍ਹਣੇ 172
ਰਨ ਦਾ ਟੀਚਾ ਰੱਖਿਆ ਸੀ। ਕੰਗਾਰੂਆਂ
ਦੀ ਚੁਣੌਤੀ ਦਾ ਸਾਮ੍ਹਣਾ ਕਰਨ ਉੱਤਰੀ ਟੀਮ
ਇੰਡੀਆ ਨੂੰ ਪਹਿਲੇ ਹੀ ਓਵਰ ਵਿਚ
ਕਰਾਰਾ ਝਟਕਾ ਲੱਗਾ। ਸਲਾਮੀ ਬੱਲੇਬਾਜ਼ 4
ਰਨ ਦੇ ਨਿਜੀ ਸਕੋਰ 'ਤੇ ਲੀ ਦੀ ਗੇਂਦ 'ਤੇ
ਹਸੀ ਹੱਥੋਂ ਕੈਚ ਹੋ ਗਏ। ਇਸ ਦੇ ਬਾਅਦ 6ਵੇਂ
ਓਵਰ ਵਿਚ 20 ਰਨ ਬਣਾ ਕੇ ਗੰਭੀਰ ਨੇ
ਵੀ ਪਵੇਲੀਅਨ ਦੀ ਰਾਹ ਫੜ ਲਈ। ਅਗਲੇ
ਓਵਰ ਵਿਚ ਵਿਰਾਟ ਕੋਹਲੀ 22 ਰਨ
ਬਣਾ ਕੇ ਹਾਗ ਦਾ ਸ਼ਿਕਾਰ ਬਣੇ। ਰੋਹਿਤ
ਸ਼ਰਮਾ ਬਿਨਾਂ ਖਾਤਾ ਖੋਲੇ ਪਰਤੇ ਅਤੇ ਸੁਰੇਸ਼
ਰੈਨਾ ਨੇ ਵੀ 14 ਰਨ ਬਣਾਏ। ਭਾਰਤ ਵੱਲੋਂ
ਕਪਤਾਨ ਮਹਿੰਦਰ ਸਿੰਘ ਧੋਨੀ ਨੇ 48 ਰਨ
ਦੀ ਅਜੇਤੂ ਪਾਰੀ ਖੇਡੀ। ਇਸ ਤੋਂ
ਇਲਾਵਾ ਆਰ. ਅਸ਼ਵਿਨ ਵੀ ਅਜੇਤੂ ਰਹੇ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਭਾਰਤ
ਸਾਮ੍ਹਣੇ 172 ਰਨ ਦਾ ਟੀਚਾ ਰੱਖਿਆ।
ਮੀਂਹ ਦੀ ਰੁਕਵਾਟ ਵਿਚਕਾਰ ਖੇਡੇ ਗਏ ਇਸ
ਮੈਚ ਵਿਚ 20 ਓਵਰਾਂ ਵਿਚ 4 ਵਿਕਟ ਦੇ
ਨੁਕਸਾਨ 'ਤੇ ਆਸਟ੍ਰੇਲੀਆ ਨੇ 171 ਰਨ
ਬਣਾਏ। ਆਸਟ੍ਰੇਲੀਆ ਵੱਲੋਂ ਮੈਥਿਊ ਵੇਡ ਨੇ
ਸਭ ਤੋਂ ਜਿਆਦਾ 72 ਰਨ ਬਣਾਏ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment