ਨਵੀਂ ਦਿੱਲੀ, 5 ਫਰਵਰੀ— ਦਿੱਲੀ ਪੁਲਸ ਨੇ
ਸ਼ਨੀਵਾਰ ਨੂੰ ਉਸ ਮ੍ਰਿਤਕ ਮਹਿਲਾ ਦੇ
ਪ੍ਰੇਮੀ ਨੂੰ ਹਿਰਾਸਤ 'ਚ ਲੈ ਲਿਆ ਹੈ,
ਜਿਸਦੀ ਹੱਤਿਆ ਕਥਿਤ ਤੌਰ 'ਤੇ ਉਸਦੇ
ਪਤੀ ਵਲੋਂ ਕਰ ਦਿੱਤੀ ਗਈ ਸੀ।
ਮਹਿਲਾ ਨਾਲ ਉਸਦੇ ਪੰਜ ਸਾਲਾ ਬੇਟੇ ਨੂੰ
ਵੀ ਮਾਰ ਦਿੱਤਾ ਗਿਆ ਸੀ। ਹਿਰਾਸਤ 'ਚ
ਲਏ ਗਏ ਲਗਭਗ 30
ਸਾਲਾ ਵਿਅਕਤੀ ਦੀ ਪਛਾਣ ਦਾ ਖੁਲਾਸਾ ਅਜੇ
ਨਹੀਂ ਕੀਤਾ ਗਿਆ।
ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਦੱਸਿਆ
ਕਿ ਉਸਨੇ ਸ਼ਵੇਤਾ ਨਾਲ ਵਿਆਹ
ਨਹੀਂ ਕੀਤਾ ਸੀ। ਇਸ ਤੋਂ
ਪਹਿਲਾਂ ਮ੍ਰਿਤਕਾ ਦੇ ਪਤੀ ਨੀਤਿਨ ਮੈਨੀ ਨੇ
ਦਾਅਵਾ ਕੀਤਾ ਸੀ ਕਿ ਦੋਵਾਂ ਨੇ ਵਿਆਹ ਕਰ
ਲਿਆ ਹੈ। ਪੁਲਸ ਨੇ ਦੱਸਿਆ ਕਿ ਉਹ
(ਹਿਰਾਸਤ 'ਚ ਲਿਆ ਗਿਆ ਵਿਅਕਤੀ) ਅਤੇ
ਸ਼ਵੇਤਾ ਇਕ-ਦੂਜੇ ਨੂੰ ਪਿਆਰ ਕਰਦੇ ਸਨ
ਅਤੇ ਵਿਆਹ ਕਰਨਾ ਚਾਹੁੰਦੇ ਸਨ। ਇਸ
ਸੰਬੰਧ 'ਚ ਉਹ ਕੁਝ ਦਿਨ
ਪਹਿਲਾਂ ਸ਼ਵੇਤਾ ਦੀ ਮਾਂ ਨੂੰ ਵੀ ਮਿਲਿਆ ਸੀ।
ਉਸਨੇ ਦੱਸਿਆ ਕਿ ਨੀਤਿਨ ਮੈਨੀ ਨੇ
ਸ਼ੁੱਕਰਵਾਰ ਨੂੰ ਪੁਲਸ ਨੂੰ ਆਪਣੇ ਬਿਆਨ 'ਚ
ਦੱਸਿਆ ਸੀ ਕਿ ਉਸਨੇ ਆਪਣੀ ਪਤਨੀ ਨੂੰ
ਦੂਜੇ ਵਿਅਕਤੀ ਨਾਲ ਨਾਜਾਇਜ਼ ਸੰਬੰਧਾਂ ਦੇ
ਚੱਲਦਿਆਂ ਮਾਰ ਦਿੱਤਾ ਸੀ। ਉਸਨੇ ਚਾਰ
ਜਨਵਰੀ ਨੂੰ ਪ੍ਰੇਮੀ ਨਾਲ ਵਿਆਹ ਵੀ ਕਰ
ਲਿਆ ਸੀ। ਨੀਤਿਨ ਦੀ ਕਮਰ
ਦਾ ਹੇਠਲਾ ਹਿੱਸਾ ਲਕਵਾਗ੍ਰਸਤ ਹੈ। ਉਸਨੇ
ਵੀਰਵਾਰ ਰਾਤ ਕਰੀਬ ਦੋ ਬਜੇ ਪੁਲਸ ਨੂੰ ਫੋਨ
ਕਰਕੇ ਕਿਹਾ ਕਿ ਉਸਨੇ
ਆਪਣੀ ਪਤਨੀ ਸ਼ਵੇਤਾ (25) ਅਤੇ ਬੇਟੇ
ਗਰਵ ਦੀ ਪੱਛਮੀ ਦਿੱਲੀ ਦੇ ਰੋਹਿਣੀ ਖੇਤਰ
ਸਥਿਤ ਆਪਣੇ ਘਰ 'ਚ ਹੱਤਿਆ ਕਰ
ਦਿੱਤੀ ਹੈ।
ਗ੍ਰਿਫਤਾਰੀ ਤੋਂ ਬਾਅਦ ਨੀਤਿਨ ਨੇ ਪੁਲਸ ਨੂੰ
ਦੱਸਿਆ ਕਿ ਉਸਨੇ ਸ਼ਵੇਤਾ ਦੀ ਗਲਾ ਦੱਬ ਕੇ
ਹੱਤਿਆ ਕਰ ਦਿੱਤੀ, ਜਦੋਂਕਿ ਬੇਟੇ ਨੂੰ ਤਕੀਏ
ਨਾਲ ਮੂੰਹ ਦੱਬ ਕੇ ਮਾਰ ਦਿੱਤਾ। ਨੀਤਿਨ ਨੇ
ਆਪਣੇ ਬਿਆਨ 'ਚ ਕਿਹਾ ਕਿ ਉਸਨੇ ਆਪਣੇ
ਬੇਟੇ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ
ਉਸਦੀ ਠੀਕ ਤਰ੍ਹਾਂ ਨਾਲ ਦੇਖਭਾਲ
ਨਹੀਂ ਕਰ ਸਕਦਾ ਸੀ। ਇਥੋਂ ਤੱਕ ਕਿ ਨੀਤਿਨ
ਅਤੇ ਸ਼ਵੇਤਾ ਨੇ ਵੀਰਵਾਰ ਨੂੰ ਆਪਣੇ ਵਿਆਹ
ਦੀ ਛੇਵੀਂ ਵਰ੍ਹੇਗੰਢ ਮਨਾਈ ਸੀ। ਨੀਤਿਨ ਦੇ
ਪਰਿਵਾਰ ਦਾ ਦੋਸ਼ ਹੈ ਕਿ ਸ਼ਵੇਤਾ ਦੇ
ਪਿਤਾ ਨੀਤਿਨ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ
ਬਾਅਦ ਆਪਣੀ ਬੇਟੀ ਦਾ ਦੂਜਾ ਵਿਆਹ
ਕਰਨ ਦਾ ਦਬਾਅ ਪਾ ਰਿਹਾ ਸੀ। ਉਧਰ
ਸ਼ਵੇਤਾ ਦੇ ਪਿਤਾ ਦਾ ਕਹਿਣਾ ਹੈ
ਕਿ ਲਕਵਾਗ੍ਰਸਤ ਹੋਣ ਤੋਂ ਬਾਅਦ ਨੀਤਿਨ
ਨੂੰ ਬੀਮਾ ਕੰਪਨੀ ਤੋਂ 21 ਲੱਖ ਰੁਪਏ ਮਿਲਣ
ਵਾਲੇ ਸਨ ਜਿਸ ਦੇ ਨੋਮੀਨੇਟ
ਉਸਦੀ ਪਤਨੀ ਅਤੇ ਬੇਟਾ ਸਨ। ਉਸਦਾ ਦੋਸ਼
ਹੈ ਕਿ ਇਸੇ ਕਾਰਨ ਪੂਰੇ ਪਰਿਵਾਰ ਨੇ ਮਿਲ
ਕੇ ਉਸਦੀ ਬੇਟੀ ਅਤੇ ਨਵਾਸੇ ਦੀ ਹੱਤਿਆ
ਕਰ ਦਿੱਤੀ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment