ਸਟਾਕਹੋਮ, 3 ਫਰਵਰੀ (ਏ. ਐ¤ਫ. ਸੀ.)-ਇੰਡੋਨੇਸ਼ੀਆ ਵਿਚ ਪੈਦਾ ਹੋਈਆਂ ਦੋ ਜੁੜਵਾ ਭੈਣਾਂ, ਗੋਦ ਲਏ ਜਾਣ ਕਾਰਨ ਬਚਪਨ ਵਿਚ ਹੀ ਵਿਛੜ ਗਈਆਂ ਸਨ ਪਰ ਹੁਣ ਉਨ੍ਹਾਂ ਨੇ ਫੇਸਬੁੱਕ ਰਾਹੀਂ 30 ਸਾਲ ਬਾਅਦ ਇਕ-ਦੂਜੇ ਨੂੰ ਲੱਭ ਲਿਆ ਹੈ। ਦੋਵੇਂ ਹੀ ਦੱਖਣੀ ਸਵੀਡਨ ਵਿਚ ਕੇਵਲ 40ਕਿਲੋਮੀਟਰ ਦੀ ਦੂਰੀ 'ਤੇ ਰਹਿੰਦੀਆਂ ਹਨ।
ਏਮਿਲੀ ਫਾਲਕ ਅਤੇ ਲਿਨ ਬੈਕਮੈਨ ਇਕ
ਸਾਲ ਪਹਿਲਾਂ ਤਕ ਇਕ-ਦੂਜੇ ਤੋਂ
ਅਜਨਬੀ ਸਨ ਕਿਉਂਕਿ 29 ਸਾਲ
ਪਹਿਲਾਂ ਉਨ੍ਹਾਂ ਨੂੰ ਇਕ-ਦੂਸਰੇ ਤੋਂ ਅਲੱਗ
ਕਰ ਦਿੱਤਾ ਗਿਆ ਸੀ। ਬੀਤੇ ਸਾਲ ਇਕ-ਦੂਜੇ
ਨੂੰ ਲੱਭ ਲੈਣ ਤੋਂ ਬਾਅਦ ਦੋਹਾਂ ਨੇ ਆਪਣਾ ਡੀ.
ਐ¤ਨ. ਏ. ਚੈ¤ਕ ਕਰਵਾਇਆ, ਜਿਸ
ਦੀ ਰਿਪੋਰਟ ਅਨੁਸਾਰ ਦੋਹਾਂ ਦੇ ਸਕੀਆਂ
ਭੈਣਾਂ ਹੋਣ ਦੀ 99.98
ਫੀਸਦੀ ਸੰਭਾਵਨਾ ਹੈ। ਉ¤ਤਰੀ ਇੰਡੋਨੇਸ਼ੀਆ
ਵਿਚ ਦੋ ਸਵੀਡਿਸ਼ ਜੋੜਿਆਂ ਨੇ ਦੋਹਾਂ ਭੈਣਾਂ ਨੂੰ
ਇਕ ਯਤੀਮਖਾਨੇ ਤੋਂ ਗੋਦ ਲਿਆ ਸੀ ਪਰ
ਇਸ ਸੰਬੰਧੀ ਦਸਤਾਵੇਜ਼ਾਂ ਵਿਚ ਕਿਤੇ ਇਹ
ਸੰਕੇਤ ਨਹੀਂ ਮਿਲਦਾ ਕਿ ਉਹ
ਜੁੜਵਾ ਭੈਣਾਂ ਹਨ। ਫਾਲਕ ਨੇ ਦੱਸਿਆ, ''ਜਦੋਂ
ਦੋ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਤਾਂ ਮੈਂ
ਆਪਣੇ ਪਰਿਵਾਰ ਅਤੇ ਗੋਦ ਲਏ ਜਾਣ ਬਾਰੇ
ਸੋਚਣਾ ਸ਼ੁਰੂ ਕੀਤਾ। ਜਦੋਂ ਮੈਂ ਆਪਣੀ ਮਾਂ ਤੋਂ
ਪੁੱਛਿਆ ਤਾਂ ਉਸ ਨੇ ਗੋਦ ਲਏ ਜਾਣ
ਦੀ ਕਹਾਣੀ ਦੱਸੀ ਅਤੇ ਮੈਂ ਲਿਨ ਨੂੰ ਤਲਾਸ਼
ਕਰ ਲੈਣ ਦਾ ਫੈਸਲਾ ਕੀਤਾ।'' ਉਸ ਨੇ
ਦੱਸਿਆ ਕਿ ਉਸ ਨੇ ਅਜਿਹੀਆਂ ਇੰਡੋਨੇਸ਼ੀਆ
ਕੁੜੀਆਂ ਦੀ ਖੋਜ ਸ਼ੁਰੂ ਕੀਤੀ ਜਿਨ੍ਹਾਂ ਨੂੰ
ਸਵੀਡਿਸ਼ ਜੋੜਿਆਂ ਨੇ ਗੋਦ ਲਿਆ ਸੀ। ਫਾਲਕ
ਨੇ ਫੇਸਬੁੱਕ 'ਤੇ ਲਿਖਿਆ, ''ਮੈਂ 18 ਮਾਰਚ
1983 ਨੂੰ ਸੇਮਸੰਗ ਵਿਚ ਪੈਦਾ ਹੋਈ
ਸੀ ਅਤੇ
ਮੇਰੀ ਅਸਲੀ ਮਾਂ ਦਾ ਨਾਂ ਮਾਰਯਾਤੀ ਰਾਜੀਮੈਨ
ਸੀ। ਉਸ ਨੂੰ ਤੁਰੰਤ ਸਾਈਟ 'ਤੇ ਇਸ ਦਾ ਉ
¤ਤਰ ਮਿਲਿਆ, ''ਵਾਹ ਇਹ
ਤਾਂ ਮੇਰੀ ਮਾਂ ਦਾ ਨਾਂ ਹੈ ਅਤੇ ਮੇਰੀ ਜਨਮ
ਤਰੀਕ ਵੀ ਇਹੀ ਹੈ।''
ਉਹ ਸਵੀਡਨ ਵਿਚ ਕੇਵਲ 40 ਕਿਲੋਮੀਟਰ
ਦੀ ਦੂਰੀ 'ਤੇ ਰਹਿ ਰਹੀਆਂ ਸਨ। ਦੋਵੇਂ
ਅਧਿਆਪਕਾਵਾਂ ਹਨ ਅਤੇ
ਦੋਹਾਂ ਦੀ ਸ਼ਾਦੀ ਇਕ ਤਰੀਕ ਨੂੰ ਪਰ ਇਕ
ਸਾਲ ਦੇ ਫਰਕ ਨਾਲ ਹੋਈ ਸੀ। ਦੋਵਾਂ ਨੇ
ਆਪਣੇ ਵਿਆਹ 'ਤੇ ਇੱਕੋ ਜਿਹੇ ਗਾਣੇ 'ਤੇ ਨਾਚ
ਕੀਤਾ ਸੀ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment