ਅੰਮ੍ਰਿਤਸਰ, 4 ਫਰਵਰੀ (ਬਿਊਰੋ)-ਪੰਜਾਬ
'ਚ ਪਾਕਿਸਤਾਨ ਦੀ ਸਰਕਾਰ ਬਣਨ
ਜਾ ਰਹੀ ਹੈ। ਇਹ ਗੱਲ ਭਾਵੇਂ ਮੁੱਖ ਮੰਤਰੀ ਸ.
ਪ੍ਰਕਾਸ਼ ਸਿੰਘ ਬਾਦਲ ਇਕ ਸਵਾਲ ਦੇ
ਜਵਾਬ 'ਚ ਹਾਸੇ 'ਚ ਕਰ ਗਏ ਹਨ ਪਰ ਲੋਕ
ਇਸਨੂੰ ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਚ
ਕਾਂਗਰਸ ਸਰਕਾਰ ਬਣਨ ਦਾ ਸੰਕੇਤ ਮੰਨ
ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ
ਅਸਲ 'ਚ ਅਰੂਸਾ ਵੱਲ ਇਸ਼ਾਰਾ ਕਰ ਗਏ
ਹਨ ਜੋ ਪਾਕਿਸਤਾਨ 'ਚ ਇਸ ਸਮੇਂ
ਰਹਿੰਦੀ ਹੈ ਅਤੇ ਕੈਪਟਨ ਦੀ ਪਰਮ ਮਿੱਤਰ
ਹੈ। ਸ. ਪ੍ਰਕਾਸ਼ ਸਿੰਘ ਬਾਦਲ ਅੱਜ ਜਦੋਂ
ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ
ਤਾਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ
ਸੀ ਕਿ ਪੰਜਾਬ 'ਚ ਕਿਸ ਦੀ ਸਰਕਾਰ ਬਣਨ
ਜਾ ਰਹੀ ਹੈ ਤਾਂ ਇਸਦੇ ਜਵਾਬ 'ਚ ਸ.
ਬਾਦਲ ਨੇ ਹੱਸਦਿਆਂ ਕਿਹਾ ਕਿ, 'ਪੰਜਾਬ 'ਚ
ਪਾਕਿਸਤਾਨ ਦੀ ਸਰਕਾਰ ਬਣਨ
ਜਾ ਰਹੀ ਹੈ।' ਜਦੋਂ ਕਿ ਇਸ ਤੋਂ ਬਾਅਦ
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ 'ਚ
ਅਕਾਲੀ-ਭਾਜਪਾ ਗਠਜੋੜ ਹੀ ਮੁੜ ਸੱਤਾ 'ਤੇ
ਕਾਬਜ਼ ਹੋਵੇਗਾ ਅਤੇ ਜੇਕਰ ਕੋਈ ਕਮੀ ਹੋਈ
ਤਾਂ ਉਹ ਅੱਜ ਅਰਦਾਸ ਕਰਨਗੇ ਕਿ ਪੰਜਾਬ
'ਚ ਲੋਕਾਂ ਦੀ ਸਰਕਾਰ ਬਣੇ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment