ਨਵੀਂ ਦਿੱਲੀ, 4 ਫਰਵਰੀ (ਵੈਬ ਡੈਸਕ)-
ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.)
ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਕ
ਮਹੱਤਵਪੂਰਣ ਫੈਸਲੇ 'ਚ ਟੂ-ਜੀ ਸਪੈਕਟ੍ਰਮ
ਵੰਡ ਘੋਟਾਲੇ 'ਚ ਕੇਂਦਰੀ ਗ੍ਰਹਿ ਮੰਤਰੀ ਪੀ.
ਚਿਦੰਬਰਮ ਨੂੰ ਸਹਿ ਦੋਸ਼ੀ ਬਣਾਉਣ
ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ। ਵਿਸ਼ੇਸ਼
ਜੱਜ ਓ. ਪੀ. ਸੈਨੀ ਨੇ ਜਨਤਾ ਪਾਰਟੀ ਦੇ
ਪ੍ਰਧਾਨ ਸੁਬਰਾਮਨੀਅਮ
ਸਵਾਮੀ ਦੀ ਸ਼੍ਰੀ ਚਿਦੰਬਰਮ ਨੂੰ ਇਸ ਮਾਮਲੇ
'ਚ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ
ਖਾਰਜ ਕਰ ਦਿੱਤੀ।
ਇਸ ਫੈਸਲੇ ਨਾਲ ਸ਼੍ਰੀ ਚਿਦੰਬਰਮ ਨੂੰ
ਵੱਡੀ ਰਾਹਤ ਮਿਲੀ ਹੈ। ਹਾਲਾਂਕਿ ਸਾਵੀ ਨੇ
ਕੋਰਟ ਦੇ ਇਸ ਫੈਸਲੇ 'ਤੇ ਹੈਰਾਨੀ ਜਤਾਉਂਦੇ
ਹੋਏ ਉਪਰੀ ਅਦਾਲਤ 'ਚ ਅਪੀਲ ਕਰਨ
ਦਾ ਐਲਾਨ ਕੀਤਾ। ਉਧਰ ਚਿਦੰਬਰਮ ਨੂੰ
ਕੋਰਟ ਵਲੋਂ ਮਿਲੀ ਰਾਹਤ ਤੋਂ ਬਾਅਦ
ਕਾਂਗਰਸੀ ਖੇਮੇ 'ਚ ਖੁਸ਼ੀ ਦੀ ਲਹਿਰ ਪਾਈ
ਜਾ ਰਹੀ ਹੈ ਦੂਜੇ ਪਾਸੇ ਵਿਰੋਧੀ ਧਿਰ
ਭਾਜਪਾ ਨੇ ਕੋਰਟ ਦੇ ਇਸ ਫੈਸਲੇ 'ਤੇ
ਹੈਰਾਨੀ ਜਤਾਉਂਦਿਆਂ ਇਸ ਫੈਸਲੇ ਦਾ ਵਿਰੋਧ
ਕੀਤਾ ਹੈ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment