ਸ੍ਰੀ ਮੁਕਤਸਰ ਸਾਹਿਬ, 4
ਫਰਵਰੀ (ਬੇਦੀ)- ਪੀ. ਪੀ. ਪੀ.
ਨਵੀਂ ਸਰਕਾਰ ਦੇ ਗਠਨ ਵਿਚ ਅਹਿਮ
ਭੂਮਿਕਾ ਨਿਭਾਏਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀ. ਪੀ.
ਪੀ. ਦੇ ਸਰਪ੍ਰਸਤ ਗੁਰਦਾਸ ਸਿੰਘ ਬਾਦਲ
ਨੇ ਅੱਜ ਮੁਕਤਸਰ ਵਿਖੇ ਕੀਤਾ।
ਉਨ੍ਹਾਂ ਇਨ੍ਹਾਂ ਚੋਣਾਂ ਵਿਚ ਪੀ. ਪੀ. ਪੀ.
ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟ
ਕਰਦਿਆਂ ਕਿਹਾ ਕਿ ਜੇਕਰ
ਸਾਡੀ ਪਾਰਟੀ ਇਕੱਲਿਆਂ ਸਰਕਾਰ ਬਣਾਉਣ
ਦੇ ਯੋਗ ਨਾ ਵੀ ਹੋਈ ਤਾਂ ਵੀ ਨਵੀਂ ਬਣਨ
ਵਾਲੀ ਸਰਕਾਰ ਵਿਚ ਸਾਡੀ ਪਾਰਟੀ ਦੀ ਮੁੱਖ
ਭੂਮਿਕਾ ਹੋਵੇਗੀ।
ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਕੋਈ
ਵੀ ਪਾਰਟੀ ਆਪਣੇ ਦਮ 'ਤੇ ਸਰਕਾਰ
ਬਣਾਉਣ ਦੇ ਕਾਬਿਲ ਨਹੀਂ ਹੋਵੇਗੀ। ਇਸ ਸਮੇਂ
ਹਲਕਾ ਮੁਕਤਸਰ ਤੋਂ ਪੀ. ਪੀ. ਪੀ. ਦੇ
ਉਮੀਦਵਾਰ ਹਨੀ ਫੱਤਣਵਾਲਾ ਨੇ
ਕਿਹਾ ਕਿ ਉਹ ਭਾਂਵੇਂ ਜਿੱਤਣ ਜਾਂ ਹਾਰਨ, ਉਹ
ਫਿਰ ਵੀ ਹਲਕੇ
ਦੀ ਸੇਵਾ ਪਹਿਲਾਂ ਦੀ ਤਰ੍ਹਾਂ ਹੀ ਕਰਦੇ
ਰਹਿਣਗੇ। ਅੱਜ ਵੋਟਾਂ ਪੈਣ ਤੋਂ 5 ਦਿਨ
ਬਾਅਦ ਵੀ ਉਨ੍ਹਾਂ ਨਾਲ ਮੁਲਾਕਾਤ ਕਰਨ
ਵਾਲੇ ਬਹੁਤ ਸਾਰੇ ਉਨ੍ਹਾਂ ਦੇ ਸਮਰਥਕ
ਮੌਜੂਦ ਸਨ। ਹਨੀ ਨੇ ਦੱਸਿਆ ਕਿ ਉਨ੍ਹਾਂ ਨੇ
ਇਨ੍ਹਾਂ ਚੋਣਾਂ ਦੌਰਾਨ ਹਲਕੇ ਦੇ ਲੱਗਭਗ ਸਾਰੇ
ਵੋਟਰਾਂ ਨਾਲ ਸੰਪਰਕ ਕੀਤਾ ਹੈ ਅਤੇ
ਲੋਕਾਂ ਵਲੋਂ ਉਨ੍ਹਾਂ ਨੂੰ ਬਹੁਤ ਵਧੀਆ
ਹੁੰਗਾਰਾ ਮਿਲਿਆ ਹੈ। ਇਸ ਲਈ ਉਹ
ਵੋਟਾਂ ਪੈਣ ਤੋਂ ਬਾਅਦ ਵੀ ਲਗਾਤਾਰ
ਲੋਕਾਂ ਵਿਚ ਵਿਚਰ ਰਹੇ ਹਨ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment