ਨੰਗਲ, 3 ਫਰਵਰੀ (ਪ. ਪ.)-ਕਾਂਗਰਸ
ਦੀ ਟਿਕਟ 'ਤੇ ਨੰਗਲ ਨਗਰ ਕੌਂਸਲ ਦੀ ਚੋਣ
ਲੜਨ ਵਾਲੇ ਨੌਜਵਾਨ 'ਤੇ 2 ਸਾਲ ਤੱਕ
ਨਾਬਾਲਿਗ ਲੜਕੀ ਨੂੰ ਧਮਕਾ ਕੇ ਉਸਦੇ ਨਾਲ
ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ
ਆਇਆ ਹੈ। ਇਸ ਦੌਰਾਨ ਬਿਨਾਂ ਵਿਆਹ
ਉਕਤ ਲੜਕੀ ਨੇ ਇਕ ਲੜਕੀ ਨੂੰ ਜਨਮ
ਦਿੱਤਾ ਹੈ। ਹੁਣ ਸ਼ਿਕਾਇਤ ਦੇ ਬਾਅਦ ਨੰਗਲ
ਪੁਲਸ ਨੇ ਮਾਮਲਾ ਦਰਜ ਕਰਕੇ ਨੌਜਵਾਨ ਨੂੰ
ਕਾਬੂ ਕਰ ਲਿਆ ਹੈ। ਨਗਰ ਕੌਂਸਲ ਦੇ
ਸਾਬਕਾ ਕੌਂਸਲਰ ਚੌਧਰੀ ਬਿਸ਼ਨ ਦਾਸ
ਦਾ ਪੁੱਤਰ ਰਾਕੇਸ਼ ਕੁਮਾਰ, ਜੋ ਕਿ ਬੀਤੇ
ਦਿਨੀਂ ਇਥੋਂ ਕਾਂਗਰਸ ਦੀ ਟਿਕਟ ਤੋਂ ਨਗਰ
ਕੌਂਸਲ ਦੀ ਚੋਣ ਲੜ ਚੁੱਕਾ ਹੈ, 'ਤੇ ਨਾਬਾਲਿਗ
ਲੜਕੀ ਨਾਲ 2 ਸਾਲ ਬਲਾਤਕਾਰ ਕਰਕੇ
ਉਸਨੂੰ ਗਰਭਵਤੀ ਬਣਾਉਣ ਦੇ ਬਾਅਦ
ਸ਼ਿਕਾਇਤ ਮਿਲਣ 'ਤੇ ਨੰਗਲ ਪੁਲਸ ਨੇ ਉਕਤ
ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ
ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਕੇਸਰ
ਸਿੰਘ ਅਨੁਸਾਰ ਸਥਾਨਕ ਨਯਾ ਨੰਗਲ
ਦੀ ਇਕ ਕਾਲੋਨੀ ਵਿਚ ਰਹਿਣ
ਵਾਲੀ ਦੇਵੀ (ਕਾਲਪਨਿਕ ਨਾਂ) ਨੇ
ਦਿੱਤੀ ਸ਼ਿਕਾਇਤ ਵਿਚ ਆਖਿਆ ਕਿ ਉਕਤ
ਨੌਜਵਾਨ ਸਾਲ 2008 ਤੋਂ ਉਸਦੇ
ਜਾਣਕਾਰਾਂ 'ਚ ਆਇਆ ਤੇ ਇਕ ਦਿਨ ਉਸਨੂੰ
ਵਰਗਲਾ ਕੇ ਉਸਦੇ ਨਾਲ ਬਲਾਤਕਾਰ ਕਰ
ਦਿੱਤਾ, ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸਨੂੰ
ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਲੜਕੀ ਅਨੁਸਾਰ ਹੁਣ ਉਸਦੀ ਉਮਰ 16
ਸਾਲ ਦੀ ਸੀ ਤੇ ਇਸਦੇ ਬਾਅਦ ਉਸਨੇ ਇਕ
ਲੜਕੀ ਨੂੰ ਜਨਮ ਦਿੱਤਾ ਤੇ ਸਮਾਜ ਵਿਚ
ਉਸਦਾ ਰਹਿਣਾ ਮੁਸ਼ਕਿਲ ਹੋ ਗਿਆ। ਕੁਝ
ਲੋਕਾਂ ਦੀ ਮਦਦ ਨਾਲ ਨੰਗਲ ਪੁਲਸ ਥਾਣੇ
ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ
ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ
ਕਰ ਲਿਆ ਹੈ। ਥਾਣਾ ਮੁਖੀ ਅਨੁਸਾਰ
ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ
ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਇਸ ਸਬੰਧ
ਵਿਚ ਪੀੜਤ ਪਰਿਵਾਰ ਤੇ ਕਥਿਤ ਮੁਲਜ਼ਮ ਨੇ
ਖੁਦ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ
ਹੋਏ ਸਾਜ਼ਿਸ਼ ਕਰਾਰ ਦਿੱਤਾ ਹੈ।
SOURCE:- www.jagbani.com
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment