ਬਠਿੰਡਾ, 3 ਫਰਵਰੀ (ਬਲਵਿੰਦਰ)-ਬਹੁਤ
ਮੰਦਭਾਗਾ ਹੈ ਕਿ ਪੰਜਾਬ ਦੇ ਇਕ ਪਬਲਿਕ
ਸਕੂਲ ਦੇ ਕਲਾਸਰੂਮ 'ਚ ਨਾਬਾਲਗ
ਵਿਦਿਆਰਥੀ ਤੇ ਵਿਦਿਆਰਥਣ ਚੁੰਮਣ ਲੈ
ਰਹੇ ਹਨ, ਜਦਕਿ ਬਾਕੀ ਬੱਚੇ ਵੀ ਉਥੇ
ਹੀ ਮੌਜੂਦ ਹਨ। ਇਹ ਵੀਡੀਓ ਅੱਜ-ਕੱਲ
ਇੰਟਰਨੈਟ ਤੋਂ ਇਲਾਵਾ ਲੋਕਾਂ ਦੀਆਂ 'ਈ-
ਮੇਲਾਂ' ਤੇ ਮੋਬਾਈਲਾਂ ਵਿਚ ਵੀ ਆਮ ਤੌਰ 'ਤੇ
ਨਜ਼ਰ ਆ ਰਿਹਾ ਹੈ। ਜਦਕਿ ਇਸ ਤਰ੍ਹਾਂ ਦੇ
ਕਈ ਹੋਰ ਮਾਮਲੇ ਵੀ ਸਾਹਮਣੇ ਆਏ ਹਨ।
ਚਿੰਤਕਾਂ ਦਾ ਕਹਿਣਾ ਹੈ ਕਿ ਐਸੇ ਮਾਮਲਿਆਂ
ਦੀ ਗਿਣਤੀ 'ਚ ਵਾਧਾ ਸਾਡੇ ਅਮੀਰ
ਸਭਿਆਚਾਰ ਨੂੰ ਵੱਡੀ ਢਾਹ ਲਗਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੱਜ-ਕੱਲ ਪੰਜਾਬ ਦੇ ਇਕ
ਪਬਲਿਕ ਸਕੂਲ ਦੇ ਕਲਾਸਰੂਮ ਦਾ ਇਤਰਾਜ਼
ਵੀਡੀਓ 'ਈ-ਮੇਲਾਂ' ਤੇ ਮੋਬਾਇਲਾਂ 'ਤੇ ਆਮ
ਦੇਖਿਆ ਜਾ ਰਿਹਾ ਹੈ। ਵੀਡੀਓ ਮੁਤਾਬਕ
ਇਹ ਇਕ ਪਬਲਿਕ ਸਕੂਲ ਦੀ 9-10
ਵੀਂ ਕਲਾਸ ਹੈ, ਜਿਸ ਵਿਚ ਅਧਿਆਪਕ
ਨਹੀਂ ਹੈ। ਕਲਾਸ ਵਿਚ ਇਕ ਨਾਬਾਲਗ
ਲੜਕਾ-ਲੜਕੀ ਚੁੰਮਣ ਲੈਣ ਵਿਚ ਰੁੱਝੇ ਹੋਏ
ਹਨ, ਇਕ ਹੋਰ ਲੜਕਾ ਦੂਸਰੀ ਲੜਕੀ ਨੂੰ
ਆਪਣੇ ਵੱਲ ਖਿੱਚ ਰਿਹਾ ਹੈ। ਦੋ ਲੜਕੀਆਂ
ਮੋਬਾਈਲ 'ਤੇ ਗੱਲਾਂ ਕਰ ਰਹੀਆਂ ਹਨ।
ਪਤਾ ਲੱਗਦਾ ਹੈ ਕਿ ਬੱਚੇ ਪੰਜਾਬੀ ਬੋਲ ਰਹੇ
ਹਨ। ਕਲਾਸ 'ਚ ਮੌਜੂਦ ਬੱਚੇ ਵਲੋਂ ਹੀ ਇਹ
ਵੀਡੀਓ ਬਣਾਇਆ ਗਿਆ ਹੈ। ਜ਼ਾਹਰ ਹੈ
ਕਿ ਇਹ ਦ੍ਰਿਸ਼ ਕਿਸੇ ਵੀ ਪੱਖ ਤੋਂ ਕਾਨੂੰਨ
ਜਾਂ ਸਮਾਜ ਦੇ ਹੱਕ ਵਿਚ ਨਹੀਂ,
ਜਦਕਿ ਬੱਚਿਆਂ ਦੀਆਂ ਉਕਤ ਹਰਕਤਾਂ ਲਈ
ਮਾਪੇ ਨਹੀਂ, ਸਗੋਂ ਸਕੂਲ ਪ੍ਰਬੰਧਕ ਜ਼ਿੰਮੇਵਾਰ
ਹਨ। ਇਸੇ ਤਰ੍ਹਾਂ ਕੁਝ ਦਿਨ
ਪਹਿਲਾਂ ਬਠਿੰਡਾ ਦੇ ਇਕ ਪਬਲਿਕ ਸਕੂਲ 'ਚੋਂ
ਇਕ ਵਿਦਿਆਰਥੀ ਵਿਦਿਆਰਥਣ ਨੂੰ ਲੈ ਕੇ
ਫਰਾਰ ਹੋ ਗਿਆ।
ਇਥੇ ਵੀ ਸਕੂਲ ਪ੍ਰਬੰਧਕ ਹੀ ਮੁੱਖ ਤੌਰ 'ਤੇ
ਜ਼ਿੰਮੇਵਾਰ ਹਨ।
ਜਿਨ੍ਹਾਂ ਦੀ ਜ਼ਿੰਮੇਵਾਰੀ ਤਾਂ ਇਹ ਬਣਦੀ ਹੈ
ਕਿ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ
ਲੋੜੀਂਦੀ ਬਾਕੀ ਸਿੱਖਿਆ ਵੀ ਦੇਣ,
ਜਦਕਿ ਉਨ੍ਹਾਂ 'ਤੇ ਕੰਟਰੋਲ ਵੀ ਰੱਖਣ ਪ੍ਰੰਤੂ
ਬਹੁਤ ਘੱਟ ਪਬਲਿਕ ਸਕੂਲ ਹਨ, ਜੋ ਬੱਚਿਆਂ
'ਤੇ ਕੰਟਰੋਲ ਰੱਖਣ ਵੱਲ ਧਿਆਨ ਦਿੰਦੇ ਹਨ,
ਪੈਸੇ ਕਮਾਉਣਾ ਹੀ ਇਨ੍ਹਾਂ ਸਕੂਲਾਂ ਦਾ ਮੁੱਖ
ਧੰਦਾ ਹੈ।
ਐ¤ਸ. ਐ¤ਸ. ਪੀ. ਬਠਿੰਡਾ ਡਾ. ਸੁਖਚੈਨ
ਸਿੰਘ ਗਿੱਲ ਨੇ ਕਿਹਾ ਕਿ ਮਾਮਲਾ ਧਿਆਨ
ਵਿਚ ਨਹੀਂ ਪਰ ਬੱਚਿਆਂ ਦੀ ਪਾਈ
ਵਰਦੀ ਜਾਂ ਜੇਬ 'ਤੇ ਲੱਗੇ ਲੋਗੋ ਤੋਂ ਵੀ ਸਕੂਲ
ਦਾ ਪਤਾ ਲੱਗ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਕੂਲ ਦਾ ਪਤਾ ਕਰਕੇ
ਮਾਮਲਾ ਉਜਾਗਰ ਕੀਤਾ ਜਾਵੇਗਾ ਤੇ ਲੋੜੀਂਦੇ
ਕਦਮ ਚੁੱਕੇ ਜਾਣਗੇ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment