ਬਨੂੜ, 4 ਫਰਵਰੀ (ਅਮਨਦੀਪ)-ਬਨੂੜ
ਅਤੇ ਇਸ ਦੇ ਬਿਲਕੁਲ ਨਾਲ ਜੁੜੇ ਪਿੰਡਾਂ ਨਾਲ
ਸਬੰਧਿਤ ਮੁੰਡੇ-ਕੁੜੀਆਂ ਦੇ ਚੱਲ ਰਹੇ ਵੱਖ-
ਵੱਖ ਲਗਭਗ 10 ਅਸ਼ਲੀਲ ਐੱਮ. ਐੱਮ.
ਐੱਸ. ਨੇ ਦੁਨੀਆ ਭਰ ਵਿਚ ਬਨੂੜ ਇਲਾਕੇ ਨੂੰ
ਕਲੰਕਿਤ ਕਰਕੇ ਰੱਖ ਦਿੱਤਾ ਹੈ।
ਇਨ੍ਹਾਂ ਨੰਗੇਜ ਭਰਪੂਰ ਅਸ਼ਲੀਲ ਐੱਮ. ਐੱਮ.
ਐੱਸ. ਵਿਚ ਦਸਵੀਂ ਕਲਾਸ ਦੇ ਮੁੰਡੇ-ਕੁੜੀਆਂ
ਤੋਂ ਲੈ ਕੇ ਸਰਕਾਰੀ ਨੌਕਰੀ ਕਰਦੇ ਮੁਲਾਜ਼ਮ
ਅਤੇ ਮੈਡੀਕਲ ਧੰਦੇ ਨਾਲ ਜੁੜੇ ਲੋਕਾਂ ਦੇ ਆਪ
ਖੁਦ ਬਣਾਏ ਅਸ਼ਲੀਲ ਵੀਡੀਓ ਦੀ ਹੋ
ਰਹੀ ਚਰਚਾ ਨੇ ਆਮ ਮਾਪਿਆਂ ਅਤੇ
ਇਲਾਕਾ ਵਾਸੀਆਂ ਨੂੰ ਡੂੰਘੀ ਚਿੰਤਾ ਵਿਚ ਧਕੇਲ
ਦਿੱਤਾ ਹੈ। ਮੋਬਾਈਲ ਫੋਨਾਂ ਵਿਚ ਬਹੁਤ
ਹੀ ਧੜੱਲੇ ਨਾਲ ਚੱਲ ਰਹੀਆਂ ਅਸ਼ਲੀਲ
ਵੀਡੀਓਜ਼ ਵਿਚ ਨੰਗੇਜ ਭਰਪੂਰ ਅਤੇ
ਅਣਮਨੁੱਖੀ ਅਦਾਕਾਰੀ ਨਿਭਾਅ ਰਹੇ ਮੁੰਡੇ-
ਕੁੜੀਆਂ ਦੇ ਇਲਾਕੇ ਵਿਚ ਵਿਚਰਦੇ ਆਮ
ਹੀ ਦਿਖਾਈ ਦੇਣ ਕਾਰਨ ਇਨ੍ਹਾਂ ਵੀਡੀਓਜ਼
ਨੂੰ ਦੇਖਣ ਲਈ ਸੁਆਦਖੋਰਾਂ ਦਾ ਕਰੇਜ਼ ਦਿਨੋ-
ਦਿਨ ਵਧ ਰਿਹਾ ਹੈ। ਵੱਖ-ਵੱਖ ਨੌਜਵਾਨ
ਮੁੰਡੇ-ਕੁੜੀਆਂ ਦੇ 10 ਦੇ ਲਗਭਗ ਵੱਖ-ਵੱਖ
ਐੱਮ. ਐੱਮ. ਐੱਸ. ਦਾ ਅਦਾਨ-ਪ੍ਰਦਾਨ
ਕਰਨ ਲਈ ਸ਼ਹਿਰ ਦੇ ਨੌਜਵਾਨ ਜਨਤਕ
ਥਾਵਾਂ 'ਤੇ ਝੁੰਡ ਬਣਾ ਕੇ ਖੜ੍ਹੇ ਵੀਡੀਓ ਦੇਖਦੇ
ਆਮ ਹੀ ਮਿਲ ਜਾਂਦੇ ਹਨ, ਜਿਸ ਕਾਰਨ
ਇਲਾਕੇ ਦਾ ਵਾਤਾਵਰਣ ਬਹੁਤ ਹੀ ਤੇਜ਼ੀ ਨਾਲ
ਗੰਧਲਾ ਹੋ ਰਿਹਾ ਹੈ। ਸਕੂਲਾਂ ਵਿਚ ਪੜ੍ਹਦੇ
ਅੱਲ੍ਹੜ ਉਮਰ ਦੇ ਬੱਚੇ ਸ਼ਹਿਰ ਵਿਚ
ਚਰਚਾ ਦਾ ਵਿਸ਼ਾ ਬਣੇ ਇਨ੍ਹਾਂ ਅਸ਼ਲੀਲ
ਐੱਮ. ਐੱਮ. ਐੱਸ. ਨੂੰ ਦੇਖਣ ਅਤੇ ਹਾਸਲ
ਕਰਨ ਲਈ ਆਪਸ ਵਿਚ ਗੱਲਾਂ ਅਤੇ ਨੱਠ-
ਭੱਜ ਕਰਦੇ ਸਹਿਜੇ ਹੀ ਦਿਖਾਈ ਦੇ ਰਹੇ
ਹਨ। ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੇ
ਇਹ ਵੀਡੀਓਜ਼ ਮੁੰਡੇ-ਕੁੜੀਆਂ
ਦੀ ਆਪਸੀ ਸਹਿਮਤੀ ਨਾਲ ਬਣਾਏ ਗਏ ਹਨ
ਪਰ ਮੰਦਭਗੀ ਕੁੜੀ ਨੂੰ ਚਿੱਤ-
ਚੇਤਾ ਵੀ ਨਹੀਂ ਹੋਵੇਗਾ ਕਿ ਜਿਸ ਨੌਜਵਾਨ 'ਤੇ
ਅਥਾਹ ਵਿਸ਼ਵਾਸ ਕਰਕੇ ਉਸ ਨੇ ਸਭ ਕੁਝ
ਨਿਛਾਵਰ ਕਰ ਦਿੱਤਾ ਉਹ ਨੌਜਵਾਨ ਇਸ
ਕਦਰ ਉਸ ਦੀ ਇੱਜ਼ਤ ਦੀਆਂ ਧੱਜੀਆਂ
ਉਡਾ ਦੇਵੇਗਾ। ਸਾਰੇ ਹੀ ਵੀਡੀਓਜ਼ ਜੋ ਇਲਾਕੇ
ਦੇ ਮੰਨੇ-ਪ੍ਰਮੰਨੇ ਪਰਿਵਾਰਾਂ ਨਾਲ ਸਬੰਧਤ
ਮੁੰਡੇ-ਕੁੜੀਆਂ ਵਲੋਂ ਬਣਾਏ ਗਏ ਹਨ,
ਦਾ ਫਿਲਮਾਂਕਣ ਕਾਰਾਂ, ਖੇਤਾਂ, ਦੁਕਾਨਾਂ ਅਤੇ
ਆਪਣੇ ਘਰਾਂ ਵਿਚ ਕੀਤਾ ਗਿਆ ਹੈ,
ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਮੁੰਡੇ ਵਲੋਂ
ਕੁੜੀ ਨੂੰ ਭਾਵੁਕ ਕਰਕੇ
ਵਿਦੇਸ਼ੀ ਮੁਲਕਾਂ ਦੀ ਤਰਜ਼ 'ਤੇ
ਅਣਮਨੁੱਖੀ ਵਰਤਾਰਾ ਵਰਤਾਉਣ ਲਈ
ਰਾਜ਼ੀ ਕੀਤਾ ਗਿਆ ਹੈ। ਲਗਭਗ 70
ਫੀਸਦੀ ਮੋਬਾਈਲ ਫੋਨਾਂ ਵਿਚ ਚੱਲ ਰਹੀਆਂ
ਇਨ੍ਹਾਂ ਵੀਡੀਓਜ਼ ਤੋਂ ਦੁਖੀ ਇਲਾਕਾ ਵਾਸੀਆਂ
ਦਾ ਕਹਿਣਾ ਹੈ ਕਿ ਧੀਆਂ-
ਭੈਣਾਂ ਦੀ ਮਾਸੂਮੀਅਤ ਦਾ ਫਾਇਦਾ ਉਠਾ ਕੇ
ਆਪਣੀ ਹਵਸ ਮਿਟਾਉਣ ਵਾਲੇ ਅਤੇ
ਉਨ੍ਹਾਂ ਨੂੰ ਭਾਵੁਕ ਕਰਕੇ ਵੀਡੀਓ ਬਣਾਉਣ
ਵਾਲੇ ਦਰਿੰਦਿਆਂ ਨੂੰ ਜੇਕਰ ਸਮੇਂ ਸਿਰ ਨੱਥ
ਨਾ ਪਾਈ ਤਾਂ ਸਮਾਜ ਵਿਚ ਰਹਿਣਾ ਮੁਸ਼ਕਲ
ਹੋ ਜਾਵੇਗਾ। ਜਦੋਂ ਅਜਿਹੇ ਅਨਸਰਾਂ ਦੀਆਂ
ਸਰਗਰਮੀਆਂ 'ਤੇ ਕਾਬੂ ਪਾਉਣ
ਸਬੰਧੀ ਥਾਣਾ ਬਨੂੜ ਮੁਖੀ ਗੁਰਜੀਤ ਸਿੰਘ
ਨਾਲ ਸੰਪਰਕ ਕੀਤਾ ਗਿਆ
ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ
ਕਾਂਡ ਇਲਾਕੇ ਵਿਚ ਹੋ ਰਿਹਾ ਹੈ ਤਾਂ ਇਸ
ਸਬੰਧੀ ਟੀਮ ਤਿਆਰ ਕਰਕੇ ਵੀਡੀਓ
ਬਣਾਉਣ ਵਾਲੇ ਨੌਜਵਾਨਾਂ ਖਿਲਾਫ
ਪਰਚਾ ਦਰਜ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ
ਕੋਈ ਵੀ ਅਜਿਹੀ ਹਰਕਤ ਨੂੰ ਅੰਜਾਮ ਨਾ ਦੇ
ਸਕੇ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment