ਪੰਜਾਬ ਵਿਧਾਨ ਸਭਾ ਦੀ ਚੋਣ
ਮੁਹਿੰਮ ਦੀ ਭੱਜਦੌੜ 'ਚ ਪੀਪਲਜ਼
ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ
ਸਿੰਘ ਬਾਦਲ ਦੀ ਸਿਹਤ 'ਤੇ ਵੈਸੇ ਤਾਂ ਕੋਈ
ਵਿਸ਼ੇਸ਼ ਪ੍ਰਭਾਵ ਨਹੀਂ ਪਿਆ ਪਰ ਆਏ ਦਿਨ
ਭਾਸ਼ਣ ਦੇਣ ਨਾਲ ਉਨ੍ਹਾਂ ਦੇ ਗਲੇ 'ਚ ਇਕ
ਰਸੌਲੀ ਉਭਰ ਆਈ ਹੈ ਜਿਸ ਨੂੰ ਅਪਰੇਸ਼ਨ
ਰਾਹੀਂ ਕਢਾਉਣ ਲਈ ਉਹ ਬੁੱਧਵਾਰ ਨੂੰ
ਦਿੱਲੀ ਦੇ ਏਮਸ 'ਚ ਦਾਖਲ ਹੋ ਗਏ।
ਉਨ੍ਹਾਂ ਦੇ ਟੈਸਟ ਵੀਰਵਾਰ ਨੂੰ ਹੋਣਗੇ ਤੇ
ਸਰਜਰੀ ਸ਼ੁੱਕਰਵਾਰ ਨੂੰ ਹੋਵੇਗੀ।
ਪੀ. ਪੀ. ਪੀ. ਦੇ ਸਕੱਤਰ ਅਰੁਣਜੋਤ ਸਿੰਘ
ਸੋਢੀ ਨੇ ਦੱਸਿਆ ਕਿ ਮਨਪ੍ਰੀਤ ਦੇ ਗਲੇ 'ਚ
ਰਸੌਲੀ ਉਭਰਨ ਦੇ ਕਾਰਨ
ਉਨ੍ਹਾਂ ਦੀ ਅਵਾਜ਼ ਭਾਰੀ ਹੋਣ ਲੱਗੀ ਹੈ। ਸ਼ੁਰੂ
ਸ਼ੁਰੂ 'ਚ ਤਾਂ ਮਨਪ੍ਰੀਤ ਨੂੰ ਲੱਗਾ ਕਿ ਚੋਣ
ਰੈਲੀਆਂ 'ਚ ਲਗਾਤਾਰ ਭਾਸ਼ਣ ਦੇਣ ਨਾਲ
ਉਨ੍ਹਾਂ ਦਾ ਗਲਾ ਬੈਠ ਗਿਆ ਹੈ ਪਰ ਜਦ
ਬੀਤੇ ਮਹੀਨੇ ਡਾਕਟਰਾਂ ਨੇ ਜਾਂਚ
ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ
ਗਲੇ 'ਚ ਸਿਸਟ ਉਭਰਨ ਨਾਲ ਉਨ੍ਹਾਂ ਨੂੰ
ਬੋਲਣ 'ਚ ਮੁਸ਼ਕਲ ਆ ਰਹੀ ਹੈ। ਸਿਸਟ ਨੂੰ
ਛੇਤੀ ਤੋਂ
ਛੇਤੀ ਕਢਵਾ ਦਿਤਾ ਜਾਣਾ ਚਾਹੀਦਾ ਹੈ
ਕਿਉਂਕਿ ਚੋਣ ਮੁਹਿੰਮ ਸਿਖਰ 'ਤੇ ਸੀ ਇਸ
ਲਈ ਮਨਪ੍ਰੀਤ ਨੇ ਮੁਹਿੰਮ ਦੇ ਬਾਅਦ
ਹੀ ਅਪਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ।
ਸਿਸਟ ਦੀ ਬਾਇਓਕਸੀ ਵੀ ਕੱਲ
ਹੀ ਕੀਤੀ ਜਾਏਗੀ ਜਿਸ ਤੋਂ
ਪਤਾ ਚਲੇਗਾ ਕਿ ਕਿਤੇ ਇਹ ਕੈਂਸਰ
ਤਾਂ ਨਹੀਂ। ਸੋਢੀ ਦਾ ਕਹਿਣਾ ਹੈ
ਕਿ ਮਨਪ੍ਰੀਤ ਦੇ ਗਲੇ 'ਚ
ਬਣੀ ਰਸੌਲੀ ਜ਼ਿਆਦਾ ਗੰਭੀਰ ਨਹੀਂ ਹੈ ਪਰ
ਅਪਰੇਸ਼ਨ ਕਰਾਉਣਾ ਜ਼ਰੂਰੀ ਹੈ। ਇਸੇ
ਦੌਰਾਨ ਪੀ. ਪੀ. ਪੀ. ਨੇ ਵਿਧਾਨ
ਸਭਾ ਚੋਣਾਂ ਦੇ ਬਾਅਦ ਆਪਣੀ ਪਹਿਲੀ ਬੈਠਕ
ਚੰਡੀਗੜ੍ਹ 'ਚ 13 ਫਰਵਰੀ ਨੂੰ ਬੁਲਾਈ ਹੈ।
ਸੋਢੀ ਨੇ ਕਿਹਾ ਕਿ ਮਨਪ੍ਰੀਤ ਆਪਣੇ
ਇਲਾਜ ਲਈ ਦਿੱਲੀ ਰਵਾਨਾ ਹੋ ਗਏ ਹਨ
ਜਿਥੋਂ ਉਹ 12 ਫਰਵਰੀ ਨੂੰ ਆਉਣ ਦੇ
ਬਾਅਦ 13 ਫਰਵਰੀ ਨੂੰ ਸਵੇਰੇ 10 ਵਜੇ
ਪਾਰਟੀ ਦੇ ਸਾਰੇ ਉਮੀਦਵਾਰਾਂ ਨਾਲ ਬੈਠਕ
ਕਰਨਗੇ ਜਿਸ ਦੇ ਉਪਰੰਤ ਦੁਪਹਿਰ 1 ਵਜੇ
ਪਾਰਟੀ ਦੇ ਅਹੁਦੇਦਾਰਾਂ ਤੇ ਜਨਰਲ ਕੌਂਸਲਰ
ਮੈਂਬਰਾਂ ਨਾਲ ਮੁਲਾਕਾਤ ਕਰਕੇ ਚੋਣਾਂ ਨਾਲ
ਸਬੰਧਤ ਚਰਚਾ ਕਰਨਗੇ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment