ਅੰਮ੍ਰਿਤਸਰ, 5 ਫਰਵਰੀ (ਦਲਜੀਤ
ਸ਼ਰਮਾ)- ਚੋਣ ਕਮਿਸ਼ਨ ਵਲੋਂ ਵਿਧਾਨ
ਸਭਾ ਚੋਣਾਂ ਵਿਚ ਲਗਾਈਆਂ ਗਈਆਂ
ਡਿਊਟੀਆਂ ਤੋਂ ਬਾਅਦ ਵੀ ਕਈ ਅਧਿਆਪਕ
ਸਕੂਲਾਂ ਵਿਚ ਨਹੀਂ ਪੁੱਜੇ ਹਨ।
ਅਧਿਆਪਕਾਂ ਦੇ ਸਕੂਲਾਂ 'ਚ ਨਾ ਪੁੱਜਣ ਕਰਕੇ
ਜਿਥੇ ਵਿਦਿਆਰਥੀਆਂ ਦੀ ਲਗਾਤਾਰ
ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਉਥੇ
ਹੀ ਉਪਰੋਕਤ ਅਧਿਆਪਕ ਨਿਯਮਾਂ ਦੀਆਂ
ਧੱਜੀਆਂ ਉਡਾਉਂਦਿਆਂ
ਆਪਣੀ ਮਨਮਰਜ਼ੀ ਕਰਕੇ ਮੌਜਾ ਮਾਣ ਰਹੇ
ਹਨ। ਜਾਣਕਾਰੀ ਅਨੁਸਾਰ ਜ਼ਿਲਾ ਪ੍ਰਸ਼ਾਸਨ
ਵਲੋਂ ਵਿਧਾਨ ਸਭਾ ਚੋਣਾਂ ਦੇ ਵਿਚ 4500 ਦੇ
ਕਰੀਬ ਅਧਿਆਪਕਾਂ ਦੀਆਂ ਡਿਊਟੀਆਂ
ਲਗਾਈਆਂ ਗਈਆਂ ਸਨ ਜਿਨ੍ਹਾਂ ਵਿਚੋਂ ਅੱਧੇ
ਤੋਂ ਵੱਧ ਅਧਿਆਪਕ ਚੋਣ ਡਿਊਟੀਆਂ ਦੇਣ
ਉਪਰੰਤ ਸਕੂਲਾਂ ਵਿਚ ਹਾਜ਼ਰ ਹੋ ਗਏ ਹਨ
ਜਦਕਿ ਬਾਕੀ ਅਧਿਆਪਕ ਅਜੇ
ਵੀ ਚੋਣਾਂ ਦਾ ਬਹਾਨਾ ਕਰਕੇ ਸਕੂਲਾਂ ਵਿਚ
ਨਹੀਂ ਪੁੱਜੇ ਹਨ। ਡਾਇਰੈਕਟਰ ਜਨਰਲ
ਸਕੂਲ ਸਿੱਖਿਆ ਪੰਜਾਬ ਵਲੋਂ ਅਧਿਕਾਰੀਆਂ ਨੂੰ
ਸਖਤ ਆਦੇਸ਼ ਦਿੱਤੇ ਗਏ ਹਨ
ਕਿ ਅਧਿਆਪਕਾਂ ਤੋਂ ਗੈਰ ਅਧਿਆਪਨ ਕੰਮ
ਨਾ ਲਏ ਜਾਣ। ਸਰਕਾਰੀ ਸਕੂਲਾਂ ਦੇ ਵਿਚ
ਇਸ ਸਮੇਂ ਬੱਚਿਆਂ ਦਾ ਬੇਹੱਦ ਨਾਜ਼ੁਕ
ਵਿਦਿਅਕ ਸੈਸ਼ਨ ਚੱਲ ਰਿਹਾ ਹੈ
ਕਿਉਂਕਿ ਮਾਰਚ ਦੇ ਵਿਚ ਕਈ ਜਮਾਤਾਂ ਦੀਆਂ
ਸਲਾਨਾ ਪ੍ਰੀਖਿਆਵਾਂ ਹੋਣੀਆਂ ਹਨ ਪਰ
ਉਨ੍ਹਾਂ ਨੂੰ ਪੜ੍ਹਾਉਣ ਵਾਲਾ ਸੰਬੰਧਤ
ਅਧਿਆਪਕ ਨਾ ਹੋਣ ਕਰਕੇ ਬੱਚਿਆਂ ਨੂੰ
ਵੀ ਆਪਣਾ ਭਵਿੱਖ ਹਨੇਰੇ 'ਚ
ਗੁਆਚਦਾ ਦਿਖਾਈ ਦੇ ਰਿਹਾ ਹੈ। ਡਾਇਟ
ਵੇਰਕਾ ਅਤੇ ਜ਼ਿਲੇ ਦੇ ਕਈ ਹੋਰ ਸਕੂਲਾਂ ਦੇ
ਅਧਿਆਪਕ ਡਿਊਟੀਆਂ 'ਤੇ ਨਹੀਂ ਪੁੱਜੇ ਹਨ।
ਡਿਊਟੀਆਂ 'ਤੇ ਨਾ ਪੁੱਜਣ ਵਾਲੇ
ਅਧਿਆਪਕਾਂ ਦੀ ਅਫਸਰਸ਼ਾਹੀ ਨਾਲ ਗੰਢ-
ਤੁੱਪ : ਵਿਧਾਨ ਸਭਾ ਚੋਣਾਂ ਸਬੰਧੀ ਡਿਊਟੀਆਂ
ਖਤਮ ਹੋਣ ਤੋਂ ਬਾਅਦ ਵੀ ਅਧਿਆਪਕ ਇਸ
ਕਰਕੇ ਡਿਊਟੀਆਂ 'ਤੇ ਨਹੀਂ ਪੁੱਜੇ ਹਨ
ਕਿਉਂਕਿ ਜ਼ਿਲਾ ਪ੍ਰਸ਼ਾਸਨ ਦੇ ਕੁਝ
ਅਫਸਰਾਂ ਨਾਲ ਉਨ੍ਹਾਂ ਦੀ ਪੂਰੀ ਗੰਢ-ਤੁੱਪ
ਹੈ। ਅਫਸਰਸ਼ਾਹੀ ਵਲੋਂ ਅਜੇ ਵੀ ਈ. ਵੀ.
ਐੱਮ. ਦੀ ਸੁਰੱਖਿਆ ਜਾਂ ਹੋਰਨਾਂ ਕੰਮਾਂ ਲਈ
ਆਨੇ ਬਹਾਨੇ ਅਧਿਆਪਕਾਂ ਦੀਆਂ ਡਿਊਟੀਆਂ
ਲਗਾਈਆਂ ਗਈਆਂ ਹਨ।
ਇਨ੍ਹਾਂ ਅਧਿਆਪਕਾਂ ਵਿਚ ਕੁਝ ਤਾਂ ਅਜਿਹੇ
ਹਨ ਜਿਨ੍ਹਾਂ ਦੀ ਅਫਸਰਸ਼ਾਹੀ ਤੋਂ
ਇਲਾਵਾ ਸਰਕਾਰੇ-ਦਰਬਾਰੇ ਵੀ ਕਾਫੀ ਪਹੁੰਚ
ਹੈ।
ਡੀ. ਜੀ. ਐੱਸ. ਈ. ਦੇ
ਹੁਕਮਾਂ ਦੀ ਵੀ ਨਹੀਂ ਕਰਦੇ ਪਾਲਣਾ :
ਡਾਇਰੈਕਟਰ ਜਨਰਲ ਸਕੂਲ ਸਿੱਖਿਆ
ਪੰਜਾਬ ਨੇ ਇਕ ਆਦੇਸ਼ ਪੱਤਰ 'ਚ ਪੰਜਾਬ
ਅਤੇ ਹਰਿਆਣਾ ਹਾਈ ਕੋਰਟ 'ਚ ਰਿਟ
ਪਟੀਸ਼ਨ 9355/10 ਬਨਾਮ ਪੰਜਾਬ
ਸਰਕਾਰ ਦਾ ਹਵਾਲਾ ਦਿੰਦਿਆਂ ਸੂਬੇ ਦੇ ਸਮੂਹ
ਮੰਡਲ ਅਤੇ ਜ਼ਿਲਾ ਸਿੱਖਿਆ ਅਫਸਰਾਂ ਨੂੰ
ਪੱਤਰ ਲਿਖ ਕੇ ਨਿਰਦੇਸ਼ ਦਿੱਤੇ ਹਨ
ਕਿ ਵਿਦਿਆਰਥੀਆਂ ਦੀ ਪੜ੍ਹਾਈ ਨੂੰ
ਮੱਦੇਨਜ਼ਰ ਰੱਖਦਿਆਂ ਹੋਇਆਂ
ਸਰਕਾਰੀ ਅਧਿਆਪਕਾਂ ਪਾਸੋਂ ਗੈਰ
ਅਧਿਆਪਨ ਕੰਮ ਨਾ ਲਏ ਜਾਣ ਅਤੇ
ਸਕੂਲਾਂ ਵਿਚ
ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ
ਪਰ ਡੀ. ਜੀ. ਐੱਸ. ਈ. ਦੇ ਇਨ੍ਹਾਂ ਹੁਕਮਾਂ ਨੂੰ
ਵੀ ਟਿੱਚ ਜਾਣਦਿਆਂ ਕੁਝ ਅਧਿਆਪਕ ਅਜੇ
ਵੀ ਸਕੂਲਾਂ ਤੋਂ ਦੂਰ ਹਨ।
ਜ਼ਿਲਾ ਪ੍ਰਸ਼ਾਸਨ ਵੀ ਬੱਚਿਆਂ ਦੇ ਭਵਿੱਖ
ਪ੍ਰਤੀ ਗੰਭੀਰ ਨਹੀਂ :
ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ
ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ
ਸਬੰਧੀ ਜ਼ਿਲਾ ਪ੍ਰਸ਼ਾਸਨ ਵੀ ਗੰਭੀਰ ਨਹੀਂ ਹੈ
ਇਸੇ ਲਈ ਪ੍ਰਸ਼ਾਸਨ ਵਲੋਂ ਆਪਣੇ ਪੱਧਰ 'ਤੇ
ਸਰਕਾਰੀ ਸਕੂਲਾਂ ਅਤੇ ਡਾਇਟ ਦੇ ਕਈ
ਅਧਿਆਪਕਾਂ ਦੀ ਚੋਣਾਂ ਤੋਂ ਬਾਅਦ
ਵੀ ਡਿਊਟੀਆਂ ਲਗਾਈਆਂ ਹੋਈਆਂ ਹਨ।
ਪ੍ਰਸ਼ਾਸਨ ਦੇ ਮਾਮਲਾ ਧਿਆਨ ਵਿਚ ਹੋਣ ਦੇ
ਬਾਵਜੂਦ ਵੀ ਬੱਚਿਆਂ ਦਾ ਭਵਿੱਖ ਹਨੇਰੇ ਵੱਲ
ਵੱਧ ਰਿਹਾ ਹੈ।
ਵਿਦਿਆਰਥੀਆਂ ਦੇ ਮਾਪੇ ਚਿੰਤਾ 'ਚ : ਚੋਣਾਂ ਤੋਂ
ਬਾਅਦ ਵੀ ਸਕੂਲਾਂ ਵਿਚ ਅਧਿਆਪਕਾਂ ਦੇ
ਨਾ ਪੁੱਜਣ ਕਰਕੇ ਵਿਦਿਆਰਥੀਆਂ ਦੇ ਮਾਪੇ
ਕਾਫੀ ਚਿੰਤਤ ਹਨ। ਸਮੈਸਟਰ ਅਤੇ
ਹੋਰਨਾਂ ਪ੍ਰੀਖਿਆਵਾਂ ਸਿਰ 'ਤੇ ਹੋਣ ਕਰਕੇ
ਕਈ ਸਕੂਲਾਂ ਵਿਚ ਬੱਚਿਆਂ ਦਾ ਸਿਲੇਬਸ
ਕਾਫੀ ਪਿੱਛੇ ਹੈ ਪਰ ਚੋਣਾਂ ਦੇ ਕਾਫੀ ਦਿਨ
ਬੀਤ ਜਾਣ ਮਗਰੋਂ ਵੀ ਅਧਿਆਪਕ ਨਾ ਪੁੱਜਣ
ਕਰਕੇ ਵਿਦਿਆਰਥੀ ਆਪਣੇ ਪੱਧਰ 'ਤੇ
ਪੜ੍ਹਾਈ ਨਹੀਂ ਕਰ ਪਾ ਰਹੇ ਹਨ। ਬੱਚਿਆਂ
ਨੂੰ ਇਸ ਵੇਲੇ ਨਾ ਤਾਂ ਸੰਬੰਧਤ ਵਿਸ਼ੇ
ਦਾ ਅਧਿਆਪਕ ਸਮਝਾਉਣ ਵਾਲਾ ਮੌਜੂਦ ਹੈ
ਅਤੇ ਨਾ ਹੀ ਉਨ੍ਹਾਂ ਦਾ ਮਾਰਗਦਰਸ਼ਨ
ਕਰਨ ਵਾਲਾ ਗੁਰੂ ਮੌਜੂਦ ਹੈ।
ਡੀ. ਈ. ਓਜ਼ ਨੇ ਵੀ ਬੀ. ਈ. ਓਜ਼ ਨੂੰ
ਜਾਰੀ ਕੀਤੇ ਨਿਰਦੇਸ਼ : ਸਕੂਲਾਂ ਵਿਚ
ਅਧਿਆਪਕਾਂ ਦੇ ਨਾ ਪੁੱਜਣ
ਦਾ ਮਾਮਲਾ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ
ਵੀ ਧਿਆਨ ਵਿਚ ਹੈ। ਉਨ੍ਹਾਂ ਵਲੋਂ ਆਪਣੇ
ਪੱਧਰ 'ਤੇ ਸਮੂਹ ਬਲਾਕ ਸਿੱਖਿਆ
ਅਫਸਰਾਂ ਨੂੰ ਪੱਤਰ ਜਾਰੀ ਕਰਕੇ ਡਿਊਟੀ ਤੋਂ
ਬਾਅਦ ਸਕੂਲਾਂ ਵਿਚ ਹਾਜ਼ਰ ਨਾ ਹੋਣ ਵਾਲੇ
ਅਧਿਆਪਕਾਂ ਦੀ ਸੂਚੀ ਬਣਾਉਣ ਦੇ ਨਿਰਦੇਸ਼
ਦਿੱਤੇ ਹਨ ਜਿਸ ਤੋਂ ਬਾਅਦ ਵਿਭਾਗ ਵਲੋਂ
ਉਪਰੋਕਤ ਅਧਿਆਪਕਾਂ ਦੇ ਖਿਲਾਫ
ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ।
ਕੀ ਕਹਿੰਦੇ ਨੇ ਅਧਿਕਾਰੀ : ਇਸ ਸਬੰਧੀ ਜਦੋਂ
ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨਾਲ
ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਮੋਬਾਈਲ
ਬੰਦ ਆਇਆ। ਜਦਕਿ ਜ਼ਿਲਾ ਸਿੱਖਿਆ
ਅਧਿਕਾਰੀ ਐਲੀਮੈਂਟਰੀ ਜਸਪਾਲ ਸਿੰਘ ਨੇ
ਕਿਹਾ ਕਿ ਉਨ੍ਹਾਂ ਹੇਠਲੇ ਪੱਧਰ 'ਤੇ
ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਚੋਣਾਂ ਤੋਂ
ਬਾਅਦ ਸਕੂਲਾਂ 'ਚ ਨਾ ਆਉਣ ਵਾਲੇ
ਅਧਿਆਪਕਾਂ ਦੀ ਸੂਚੀ ਬਣਾਉਣ ਲਈ
ਕਿਹਾ ਹੈ। ਉਨ੍ਹਾਂ ਕਿਹਾ ਕਿ ਜੋ ਅਧਿਆਪਕ
ਅਜੇ ਵੀ ਸਕੂਲਾ ਵਿਚ ਨਹੀਂ ਪੁੱਜੇ
ਉਨ੍ਹਾਂ ਖਿਲਾਫ ਬਣਦੀ ਕਾਰਵਾਈ ਜ਼ਰੂਰ
ਕੀਤੀ ਜਾਵੇਗੀ।
-
Blogger Comment
-
Facebook Comment
Subscribe to:
Post Comments
(
Atom
)
0 comments :
Post a Comment